ਉੱਤਰ ਪ੍ਰਦੇਸ਼ ਦੇ ਕਨੌਜ ‘ਚ ਇਕ ਹੋਰ ਪਰਫਿਊਮ ਵਪਾਰੀ ਦੇ ਘਰ, ਦਫਤਰ ਵਿੱਚ ਸ਼ੁੱਕਰਵਾਰ ਨੂੰ ਇਨਕਮ ਟੈਕਸ ਵਿਭਾਗ ਨੇ ਛਾਪਾ ਮਾਰਿਆ ਹੈ। ਕਾਰੋਬਾਰੀ ਦਾ ਨਾਂ ਪੁਸ਼ਪਰਾਜ ਜੈਨ ਪੰਮੀ ਹੈ ਅਤੇ ਉਹ ਸਮਾਜਵਾਦੀ ਪਰਫਿਊਮ ਬਣਾਉਂਦਾ ਹੈ। ਪੁਸ਼ਪਰਾਜ ਸਮਾਜਵਾਦੀ ਪਾਰਟੀ ਤੋਂ ਐਮਐਲਸੀ ਵੀ ਹਨ। ਉਨ੍ਹਾਂ ਦਾ ਘਰ ਪੀਯੂਸ਼ ਜੈਨ ਦੇ ਘਰ ਤੋਂ ਥੋੜ੍ਹੀ ਦੂਰੀ ‘ਤੇ ਹੈ। ਛਾਪੇਮਾਰੀ ਅਜੇ ਜਾਰੀ ਹੈ।

ਪੀਯੂਸ਼ ਜੈਨ ‘ਤੇ ਆਈ ਟੀ ਦੇ ਛਾਪਿਆਂ ਦੌਰਾਨ 197 ਕਰੋੜ ਰੁਪਏ ਨਕਦ ਅਤੇ 23 ਕਿਲੋ ਸੋਨਾ ਮਿਲਿਆ ਸੀ। ਖਬਰਾਂ ਮੁਤਾਬਕ ਪੁਸ਼ਪਰਾਜ ਜੈਨ ਸਪਾ ਪ੍ਰਧਾਨ ਅਖਿਲੇਸ਼ ਯਾਦਵ ਦੇ ਕਰੀਬੀ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਿਛਲੀ ਵਾਰ ਵੀ ਆਈਟੀ ਵਿਭਾਗ ਪੁਸ਼ਪਰਾਜ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕਰਨ ਦੀ ਤਿਆਰੀ ਕਰ ਰਿਹਾ ਸੀ। ਟੀਮ ਨੂੰ P ਦੀ ਭਾਲ ਸੀ ਪਰ ਇਸ P ਸਬੰਧੀ ਮਿਲੀ ਸੂਚਨਾ ਦੇ ਆਧਾਰ ‘ਤੇ ਹੀ ਟੀਮ ਪੀਯੂਸ਼ ਜੈਨ ਦੇ ਘਰ ਪਹੁੰਚੀ। ਦੱਸ ਦੇਈਏ ਕਿ ਅਖਿਲੇਸ਼ ਯਾਦਵ ਅੱਜ ਕਨੌਜ ਦੇ ਦੌਰੇ ‘ਤੇ ਹਨ ਅਤੇ ਉਨ੍ਹਾਂ ਨੇ ਪੰਮੀ ਦੇ ਘਰ ਹੀ ਜਾਣਾ ਸੀ।
ਵੀਡੀਓ ਲਈ ਕਲਿੱਕ ਕਰੋ -:

“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”









