ਪੰਜਾਬ ਦੇ 4,000 ਤੋਂ ਵੱਧ ਸਰਕਾਰੀ ਡਾਕਟਰਾਂ (ਪੀਸੀਐਮਐਸ ਕੇਡਰ) ਨੂੰ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ। ਪੰਜਾਬ ਮੈਡੀਕਲ ਕੌਂਸਲ (ਪੀਐਮਸੀ) ਨੇ ਰਾਜ ਵਿੱਚ ਹੋਣ ਵਾਲੀਆਂ ਸਾਰੀਆਂ ਸਰਕਾਰੀ ਸਿਖਲਾਈ ਅਤੇ ਵਰਕਸ਼ਾਪਾਂ ਲਈ ਕ੍ਰੈਡਿਟ ਆਵਰ ਫੀਸਾਂ ਨੂੰ ਪੂਰੀ ਤਰ੍ਹਾਂ ਮੁਆਫ ਕਰ ਦਿੱਤਾ ਹੈ।
PCMSA ਨੇ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇਣ ਲਈ ਪੰਜਾਬ ਮੈਡੀਕਲ ਕੌਂਸਲ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਇੱਕ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਸੀ।
ਡਾਕਟਰਾਂ ਨੂੰ ਹੁਣ ਆਪਣੀ ਰਜਿਸਟ੍ਰੇਸ਼ਨ ਰੀਨਿਊ ਕਰਨ ਲਈ ਪ੍ਰਾਈਵੇਟ ਸੈਮੀਨਾਰਾਂ ਜਾਂ ਕੋਰਸਾਂ ਲਈ ਭਾਰੀ ਫੀਸ ਅਦਾ ਕਰਨ ਦੀ ਜ਼ਰੂਰਤ ਨਹੀਂ ਪਵੇਗੀ। ਪੀਸੀਐਮਐਸਏ ਮੁਤਾਬਕ ਇਸ ਪੂਰੀ ਪ੍ਰਕਿਰਿਆ ਨੂੰ ਲਾਗੂ ਕਰਨ ਲਈ ਜਲਦੀ ਹੀ ਇੱਕ ਵਿਸਥਾਰਤ SOP ਜਾਰੀ ਕੀਤਾ ਜਾਵੇਗਾ, ਤਾਂਕਿ ਡਾਕਟਰਾਂ ਨੂੰ ਕ੍ਰੈਡਿਟ ਆਵਰਸ ਕਲੇਮ ਕਰਨ ਵਿਚ ਕੋਈ ਪ੍ਰੇਸ਼ਾਨੀ ਨਾ ਹੋਵੇ।
ਸਰਕਾਰ ਦੇ ਇਸ ਫੈਸਲੇ ਮੁਤਾਬਕ ਸਿਹਤ ਵਿਭਾਗ ਦੁਆਰਾ ਆਯੋਜਿਤ ਸਾਰੇ ਰਾਜ ਸਿਖਲਾਈ ਅਤੇ ਵਰਕਸ਼ਾਪਾਂ ਹੁਣ ਪੀਐਮਸੀ ਕ੍ਰੈਡਿਟ ਆਵਰਸ ਲਈ ਯੋਗ ਹੋਣਗੀਆਂ ਅਤੇ ਉਹ ਵੀ ਪੂਰੀ ਤਰ੍ਹਾਂ ਮੁਫਤ। ਪੀਐਮਸੀ ਰਜਿਸਟ੍ਰੇਸ਼ਨ ਨੂੰ ਨਵਿਆਉਣ ਲਈ ਪੰਜ ਸਾਲਾਂ ਵਿੱਚ 50 ਕ੍ਰੈਡਿਟ ਆਵਰਸ ਦੀ ਲੋੜ ਹੁੰਦੀ ਹੈ। ਹੁਣ, ਡਾਕਟਰ ਇਸ ਲੋੜ ਨੂੰ ਸਰਕਾਰੀ ਸਿਖਲਾਈ ਦੁਆਰਾ ਹੀ ਪੂਰਾ ਕਰ ਸਕਣਗੇ। ਇਸ ਫੈਸਲੇ ਨਾਲ ਸਿਹਤ ਵਿਭਾਗ ਵੱਲੋਂ ਆਯੋਜਿਤ ਸਿਖਲਾਈ, ਵਰਕਸ਼ਾਪਾਂ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਨੂੰ ਸਹੀ ਪਛਾਣ ਅਤੇ ਮਾਨਤਾ ਮਿਲੇਗੀ।
ਇਹ ਵੀ ਪੜ੍ਹੋ : NEET -UG 2026 : ਪ੍ਰੀਖਿਆ ਦੀ ਟਾਈਮਿੰਗ ਤੇ ਪੈਟਰਨ ‘ਚ ਵੱਡਾ ਬਦਲਾਅ, ਹੁਣ ਮਿਲਣਗੇ 195 ਮਿੰਟ
ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ (ਪੀਸੀਐਮਐਸਏ) ਨੇ ਇਸ ਫੈਸਲੇ ‘ਤੇ ਖੁਸ਼ੀ ਪ੍ਰਗਟ ਕੀਤੀ। ਐਸੋਸੀਏਸ਼ਨ ਨੇ ਸਿਹਤ ਵਿਭਾਗ ਦੀ ਲੀਡਰਸ਼ਿਪ, ਜਿਸ ਵਿੱਚ ਸਿਹਤ ਮੰਤਰੀ, ਪ੍ਰਮੁੱਖ ਸਕੱਤਰ ਸਿਹਤ (PSHFW) ਅਤੇ ਡਾਇਰੈਕਟਰ ਸਿਹਤ ਸੇਵਾਵਾਂ (DHS) ਸ਼ਾਮਲ ਹਨ, ਦਾ ਇਸ ਮੁੱਦੇ ਨੂੰ ਲਗਾਤਾਰ ਉਠਾਉਣ ਲਈ ਦਿਲੋਂ ਧੰਨਵਾਦ ਕੀਤਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









