ਸ੍ਰੀ ਮੁਕਤਸਰ ਸਾਹਿਬ ਨੈਸ਼ਨਲ ਹਾਈਵੇ ਨੰਬਰ 754 ‘ਤੇ ਦਰਦਨਾਕ ਹਾਦਸਾ ਵਾਪਰ ਗਿਆ। ਆਪਣੀ ਨਾਨੀ ਨੂੰ ਆਪ੍ਰੇਸ਼ਨ ਕਰਵਾਉਣ ਲਈ ਮੋਟਰਸਾਈਕਲ ‘ਤੇ ਲਿਜਾ ਰਹੇ ਨੌਜਵਾਨ ਨੂੰ ਕੈਂਟਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਨੌਜਵਾਨ ਦੀ ਮੌਕੇ ‘ਤੇ ਮੌਤ ਹੋ ਗਈ। ਹਾਦਸੇ ਵਿਚ ਉਸ ਦੀ ਬਜੁਰਗ ਨਾਨੀ ਵੀ ਗੰਭੀਰ ਜਖਮੀ ਹੋ ਗਈ। ਮ੍ਰਿਤਕ ਦੀ ਪਛਾਣ 20 ਸਾਲਾਂ ਗੋਰੂ ਵਜੋਂ ਹੋਈ ਹੈ। ਹਾਦਸਾ ਜਲਾਲਾਬਾਦ ਦੇ ਪਿੰਡ ਘਾਂਗਾ ਕਲਾਂ ਨੇੜੇ ਵਾਪਰਿਆ।

ਦਰਅਸਲ ਪਿੰਡ ਭੰਬਾ ਵੱਟੂ ਦਾ ਰਹਿਣ ਵਾਲਾ ਗੋਰੂ ਆਪਣੀ ਨਾਨੀ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਪੱਥਰੀ ਦਾ ਆਪਰੇਸ਼ਨ ਕਰਾਉਣ ਦੇ ਲਈ ਮੋਟਰਸਾਈਕਲ ‘ਤੇ ਬਿਠਾ ਕੇ ਲਿਜਾ ਰਿਹਾ ਸੀ, ਜਦੋਂ ਮੋਟਰਸਾਈਕਲ ਪਿੰਡ ਘਾਂਗਾ ਕਲਾਂ ਨਜ਼ਦੀਕ ਕਾਟਨ ਫੈਕਟਰੀ ਦੇ ਸਾਹਮਣੇ ਪਹੁੰਚਿਆ ਤਾਂ ਦੂਜੇ ਪਾਸਿਓਂ ਆ ਰਹੇ ਇੱਕ ਕੈਂਟਰ ਨੇ ਰੋਂਗ ਸਾਈਡ ‘ਤੇ ਆ ਕੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।
ਇਹ ਵੀ ਪੜ੍ਹੋ : ਦਿੱਲੀ ਏਅਰਪੋਰਟ ‘ਤੇ ਆਪਸ ‘ਚ ਟਕਰਾਏ 2 ਜਹਾਜ਼, ਵੱਡਾ ਹਾਦਸਾ ਹੁੰਦੇ-ਹੁੰਦੇ ਟਲਿਆ
ਇਹ ਟੱਕਰ ਇੰਨੀ ਭਿਆਨਕ ਸੀ ਕਿ ਨੌਜਵਾਨ ਦੇ ਸਿਰ ਦੇ ਦੋ ਟੋਟੇ ਹੋ ਗਏ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਸ ਦੇ ਪਿੱਛੇ ਬੈਠੀ ਉਸ ਦੀ ਨਾਨੀ ਕਈ ਫੁੱਟ ਦੂਰ ਖੇਤਾਂ ਵਿੱਚ ਜਾ ਡਿੱਗੀ, ਜਿਸ ਦੇ ਗੰਭੀਰ ਸੱਟਾਂ ਲੱਗੀਆਂ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕੈਂਟਰ ਸੜਕ ‘ਤੇ ਕਾਫੀ ਤੇਜ਼ ਰਫਤਾਰ ਦੇ ਨਾਲ ਡੋਲੇ ਖਾਂਦਾ ਆ ਰਿਹਾ ਸੀ। ਹਾਦਸੇ ਤੋਂ ਬਾਅਦ ਕੈਂਟਰ ਚਾਲਕ ਦੇ ਵੱਲੋਂ ਕੈਂਟਰ ਭਜਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਲੋਕਾਂ ਨੇ ਪਿੱਛਾ ਕਰ ਕੇ ਉਸ ਨੂੰ ਕਾਬੂ ਕਰ ਲਿਆ।
ਵੀਡੀਓ ਲਈ ਕਲਿੱਕ ਕਰੋ -:











