ਸਿਆਸਤ ਦੇ ਬਾਬਾ ਬੋਹੜ ਤੇ ਸਾਬਕਾ ਮੰਤਰੀ ਜਥੇ. ਸੇਵਾ ਸਿੰਘ ਸੇਖਵਾਂ ਨਹੀਂ ਰਹੇ। ਉਹ 71 ਸਾਲ ਦੇ ਸਨ। ਉਹ ਪਿਛਲੇ ਕੁਝ ਸਮੇਂ ਤੋਂ ਬੀਮਾਰ ਚੱਲ ਰਹੇ ਹਨ। ਸੇਖਵਾਂ ਸਾਬਕਾ ਮੰਤਰੀ ਵੀ ਰਹਿ ਚੁੱਕੇ ਹਨ ਤੇ ਹੁਣੇ ਜਿਹੇ ਉਹ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਸਨ।
ਦੱਸਣਯੋਗ ਹੈ ਕਿ 26 ਅਗਸਤ ਨੂੰ ਅਰਵਿੰਦ ਕੇਜਰੀਵਾਲ ਨੇ ਬਟਾਲਾ ਪਹੁੰਚ ਸੇਵਾ ਸਿੰਘ ਸੇਖਵਾਂ ਨੂੰ ਆਮ ਆਦਮੀ ਪਾਰਟੀ (ਆਪ) ਜੁਆਇਨ ਕਰਵਾਈ ਸੀ। ਸੇਖਵਾਂ ਲੰਮੇ ਸਮੇਂ ਤੋਂ ਬੀਮਾਰ ਸਨ। 26 ਅਗਸਤ ਨੂੰ ਜਦੋਂ ਅਰਵਿੰਦ ਕੇਜਰੀਵਾਲ ਉਨ੍ਹਾਂ ਨੂੰ ‘ਆਪ’ ਵਿੱਚ ਸ਼ਾਮਲ ਕਰਨ ਲਈ ਪਹੁੰਚੇ ਸਨ, ਉਦੋਂ ਵੀ ਉਨ੍ਹਾਂ ਦੀ ਸਿਹਤ ਬਹੁਤ ਖਰਾਬ ਸੀ। ‘ਆਪ’ ਵਿੱਚ ਸ਼ਾਮਲ ਹੋਣ ਤੋਂ ਬਾਅਦ ਵੀ ਸੇਖਵਾਂ ਲੰਮੇ ਸਮੇਂ ਤੱਕ ਘਰ ਹੀ ਰਹੇ। ਬੀਮਾਰੀ ਦੇ ਕਾਰਨ ਉਨ੍ਹਾਂ ਦਾ ਆਪਣੇ ਸਮਰਥਕਾਂ ਨਾਲ ਵੀ ਮੇਲਜੋਲ ਨਹੀਂ ਹੋ ਪਾਉਂਦਾ ਸੀ। ਇਹੀ ਕਾਰਨ ਹੈ ਕਿ ਕਿਸੇ ਨੂੰ ਉਸਦੀ ਮੌਤ ਬਾਰੇ ਪਤਾ ਨਹੀਂ ਲੱਗਾ ਅਤੇ ਉਨ੍ਹਾਂ ਦੇ ਬੇਟੇ ਨੇ ਸੋਸ਼ਲ ਮੀਡੀਆ ‘ਤੇ ਸਾਰਿਆਂ ਨੂੰ ਇਹ ਦੁਖਦਾਈ ਖ਼ਬਰ ਦਿੱਤੀ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਅਡਾਨੀ ਦੀ ਬੰਦਰਗਾਹ ਤੋਂ ਮਿਲੀ ਕਰੋੜਾਂ ਰੁ: ਦੀ ਹੈਰੋਇਨ ਦੇ ਮਾਮਲੇ ਦੀ NIA ਕਰੇਗੀ ਜਾਂਚ