ਨਵੀਂ ਦਿੱਲੀ: ਚੋਣ ਕਮਿਸ਼ਨ ਉੱਤਰ ਪ੍ਰਦੇਸ਼, ਪੰਜਾਬ, ਗੋਆ, ਮਨੀਪੁਰ ਅਤੇ ਉੱਤਰਾਖੰਡ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਅੱਜ ਹੋਵੇਗਾ। ਚੋਣ ਕਮਿਸ਼ਨ 3.30 ਵਜੇ ਪ੍ਰੈੱਸ ਕਾਨਫਰੰਸ ਕਰੇਗਾ। ਇਸ ਦੌਰਾਨ ਪੰਜ ਸੂਬਿਆਂ ਵਿਚ ਚੋਣ ਦੀਆਂ ਤਰੀਕਾਂ ਦਾ ਐਲਾਨ ਹੋ ਸਕਦਾ ਹੈ। ਰਿਪੋਰਟ ਮੁਤਾਬਕ ਉੱਤਰ ਪ੍ਰਦੇਸ਼ ਵਿਚ 6 ਤੋਂ 8 ਪੜਾਵਾਂ ਵਿਚ ਜਦੋਂ ਕਿ ਪੰਜਾਬ ਵਿਚ 3 ਪੜਾਵਾਂ ਵਿਚ ਚੋਣਾਂ ਕਰਾਉਣ ਦੀ ਯੋਜਨਾ ਹੈ। ਉਤਰਾਖੰਡ ਤੇ ਗੋਆ ਵਿਚ ਇੱਕ ਹੀ ਪੜਾਅ ਵਿਚ ਜਦੋਂ ਕਿ ਮਨੀਪੁਰ ਵਿਚ 2-2 ਪੜਾਵਾਂ ਵਿਚ ਚੋਣਾਂ ਕਰਾਏ ਜਾਣ ਦੀ ਤਿਆਰੀ ਕੀਤੀ ਗਈ ਹੈ।
ਗੋਆ ਵਿਚ 40 ਵਿਧਾਨ ਸਭਾ ਸੀਟਾਂ ਲਈ, ਪੰਜਾਬ ‘ਚ 117 ਸੀਟਾਂ, ਉਤਰਾਖੰਡ ‘ਚ 70 ਸੀਟਾਂ ਤੇ ਮਨੀਪੁਰ ‘ਚ 60 ਵਿਧਾਨ ਸਭਾ ਸੀਟਾਂ ਲਈ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋਵੇਗਾ। ਇਨ੍ਹਾਂ ਤਰੀਕਾਂ ਦੇ ਐਲਾਨ ਦੇ ਨਾਲ ਹੀ ਇਨ੍ਹਾਂ ਸਾਰੇ ਸੂਬਿਆਂ ਵਿਚ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ।
ਗੌਰਤਲਬ ਹੈ ਕਿ 5 ਸੂਬਿਆਂ ਵਿਚ ਹੋਣ ਵਾਲੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੇਂਦਰੀ ਚੋਣ ਕਮਿਸ਼ਨ ਪਿਛਲੇ ਕਈ ਮਹੀਨਿਆਂ ਤੋਂ ਬੈਠਕਾਂ ਕਰ ਰਿਹਾ ਹੈ। ਇਨ੍ਹਾਂ ਬੈਠਕਾਂ ਵਿਚ ਕੋਰੋਨਾ ਕਾਲ ਵਿਚ ਹੋਣ ਵਾਲੇ ਇਨ੍ਹਾਂ ਚੋਣਾਂ ਨੂੰ ਕਿਵੇਂ ਸੁਰੱਖਿਅਤ ਤਰੀਕੇ ਨਾਲ ਸੰਪੰਨ ਕਰਵਾਇਆ ਜਾ ਸਕੇ, ਇਸ ਨੂੰ ਲੈ ਕੇ ਚਰਚਾ ਕੀਤੀ ਗਈ।
ਬੈਠਕਾਂ ਵਿਚ ਕੇਂਦਰੀ ਚੋਣ ਕਮਿਸ਼ਨ ਨੇ ਸਿਹਤ ਮੰਤਰਾਲੇ ਤੋਂ ਕੋਰੋਨਾ ਦੀ ਤਾਜ਼ਾ ਸਥਿਤੀ, ਵੈਸਕੀਨੇਸ਼ਨ ਦੇ ਅੰਕੜੇ ਸਣੇ ਹੋਰ ਜਾਣਕਾਰੀ ਲੈਣ ਦੇ ਨਾਲ ਹੀ ICMR ਤੇ ਏਮਸ ਦੇ ਨਿਦੇਸ਼ਕ ਤੱਕ ਤੋਂ ਸਲਾਹ ਲਈ ਸੀ। ਨਾਲ ਹੀ ਸ਼ਾਂਤੀਪੂਰਵਕ ਚੋਣ ਕਰਵਾਉਣ ਦੀ ਜ਼ਿੰਮੇਵਾਰੀ ਚੁੱਕਣ ਵਾਲੇ ਗ੍ਰਹਿ ਮੰਤਰਾਲੇ ਤੇ ਅਰਧ ਸੈਨਿਕ ਬਲਾਂ ਦੇ ਅਧਿਕਾਰੀਆਂ ਨਾਲ ਚਰਚਾ ਵੀ ਕੀਤੀ ਗਈ।
ਵੀਡੀਓ ਲਈ ਕਲਿੱਕ ਕਰੋ -: