ਮੇਰਾ ਨਾਂ ਨਿਸ਼ਾ ਹੈ। ਮੈਂ ਸੀਨੀਅਰ ਨੈਸ਼ਨਲ ਖੇਡਣ ਲਈ ਗੌਂਡਾ ਵਿਚ ਹਾਂ। ਮੈਂ ਠੀਕ ਹਾਂ। ਇਹ ਇਕ ਫੇਕ ਨਿਊਜ਼ ਹੈ। ਮੈਂ ਠੀਕ ਹਾਂ। ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਵੱਲੋਂ ਜਾਰੀ ਇੱਕ ਵੀਡੀਓ ਵਿਚ ਆਪਣੀ ਮੌਤ ਦੀ ਖਬਰ ਨੂੰ ਫੇਕ ਦੱਸਦੇ ਹੋਏ ਪਹਿਲਵਾਨ ਨਿਸ਼ਾ ਦਹੀਆ।
ਗੌਰਤਲਬ ਹੈ ਕਿ ਕੁਝ ਦੇਰ ਪਹਿਲਾਂ ਨੈਸ਼ਨਲ ਪੱਧਰ ਦੀ ਪਹਿਲਵਾਨ ਨਿਸ਼ਾ ਦਹੀਆ ਤੇ ਉਸ ਦੇ ਭਰਾ ਦੇ ਮੌਤ ਦੀ ਖਬਰ ਸਾਹਮਣੇ ਆਈ ਸੀ ਕਿ ਕੁਝ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਹੈ ਅਤੇ ਉਨ੍ਹਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ ਹੈ। ਇਸੇ ਖਬਰ ਨੂੰ ਫੇਕ ਦੱਸਦਿਆਂ ਨਿਸ਼ਾ ਦਹੀਆ ਨੇ ਕਿਹਾ ਕਿ ਉਹ ਬਿਲਕੁਲ ਠੀਕ-ਠਾਕ ਹੈ ਅਤੇ ਉਹ ਨੈਸ਼ਨਲ ਖੇਡਣ ਵਾਸਤੇ ਗੌਂਡਾ ਆਈ ਹੋਈ ਹੈ। ਉਸ ਨੇ ਵੀਡੀਓ ਜਾਰੀ ਕਰਕੇ ਇਸ ਦੀ ਪੁਸ਼ਟੀ ਕੀਤੀ ਹੈ।