ਸੋਮਵਾਰ ਨੂੰ ਪੁੰਛ ਵਿਚ ਅੱਤਵਾਦੀਆਂ ਖਿਲਾਫ਼ ਇਕ ਮੁਹਿੰਮ ਦੌਰਾਨ ਇਕ ਜੇ. ਸੀ. ਓ. ਸਣੇ 5 ਫ਼ੌਜੀ ਸ਼ਹੀਦ ਹੋ ਗਏ। ਇਨ੍ਹਾਂ ਵਿਚ ਪੰਜਾਬ ਦੇ ਜ਼ਿਲ੍ਹਾ ਰੂਪਨਗਰ ਦੇ ਪਿੰਡ ਪੱਚਰੰਡਾ ਦਾ ਨੌਜਵਾਨ ਵੀ ਹੋਇਆ ਸ਼ਹੀਦ ਹੋਇਆ ਹੈ। ਸ਼ਹੀਦ ਦੀ ਪਹਿਚਾਣ ਗੱਜਣ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਪਿੰਡ ਪੱਚਰੰਡਾ ਤਹਿਸੀਲ ਆਨੰਦਪੁਰ ਸਾਹਿਬ ਜ਼ਿਲਾ ਰੂਪਨਗਰ ਵਜੋਂ ਹੋਈ ਹੈ।
ਬਾਕੀ ਸ਼ਹੀਦ ਹੋਏ ਚਾਰ ਜਵਾਨਾਂ ਵਿਚ ਨਾਇਬ ਸੂਬੇਦਾਰ ਜਸਵਿੰਦਰ ਸਿੰਘ, ਮਨਦੀਪ ਸਿੰਘ, ਗੱਜਣ ਸਿੰਘ ਅਤੇ ਸਾਰਜ ਸਿੰਘ ਪੰਜਾਬ ਤੋਂ ਹਨ। ਜਦੋਂ ਕਿ ਸ਼ਹੀਦ ਫੌਜ ਦਾ ਜਵਾਨ ਐੱਚ. ਵੈਸਾਖ ਕੇਰਲ ਤੋਂ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਫੌਜੀਆਂ ਦੀ ਸ਼ਹੀਦੀ ਉਸ ਸਮੇਂ ਹੋਈ ਜਦੋਂ ਇੱਕ ਟੁਕੜੀ ਅੱਤਵਾਦੀਆਂ ਖਿਲਾਫ ਸਰਚ ਆਪ੍ਰੇਸ਼ਨ ਚਲਾ ਰਹੀ ਸੀ। ਇਸੇ ਦੌਰਾਨ ਅੱਤਵਾਦੀਆਂ ਨੇ ਘਾਤ ਲਗਾ ਕੇ ਫੌਜੀਆਂ ਦੀ ਟੁਕੜੀ ‘ਤੇ ਹਮਲਾ ਕਰ ਦਿੱਤਾ, ਜਿਸ ਵਿਚ ਇੱਕ ਜੇ. ਸੀ. ਓ. ਸਣੇ 5 ਹੋਰ ਜਵਾਨ ਸ਼ਹੀਦ ਹੋ ਗਏ। ਫਿਲਹਾਲ ਭਾਰਤੀ ਫੌਜ ਵੱਲੋਂ ਵਾਧੂ ਫੋਰਸ ਨੂੰ ਮੌਕੇ ‘ਤੇ ਭੇਜ ਦਿੱਤਾ ਗਿਆ ਹੈ ਤੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਲਈ ਗਈ ਹੈ। ਅੱਤਵਾਦੀਆਂ ਨਾਲ ਮੁਠਭੇੜ ਅਜੇ ਵੀ ਜਾਰੀ ਹੈ।
ਇਹ ਵੀ ਪੜ੍ਹੋ :ਅੰਮ੍ਰਿਤਸਰ ‘ਚ ਨੈਸ਼ਨਲ ਸ਼ੂਟਰ ਹੁਨਰਦੀਪ ਸਿੰਘ ਨੇ ਕੀਤੀ ਖੁਦਕੁਸ਼ੀ
ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨ ਤੋਂ ਆਏ ਅੱਤਵਾਦੀਆਂ ਨੇ ਪੁੰਛ ਦੇ ਸੂਰਨਕੋਟ ਇਲਾਕੇ ਵਿਚ ਘਾਤ ਲਗਾ ਕੇ ਹਮਲਾ ਕੀਤਾ ਸੀ। ਅੱਤਵਾਦੀਆਂ ਨੇ ਇਹ ਹਮਲਾ ਉਸ ਸਮੇਂ ਕੀਤਾ ਜਦੋਂ ਜਵਾਨ ਪੁੰਛ ਦੇ ਚਮਰੇਰ ਇਲਾਕੇ ਦੇ ਜੰਗਲ ਵਿਚ ਅੱਤਵਾਦੀਆਂ ਦੀ ਤਲਾਸ਼ੀ ਦੀ ਮੁਹਿੰਮ ਚਲਾ ਰਹੀ ਸੀ। ਅਧਿਕਾਰੀ ਨੇ ਦੱਸਿਆ ਕਿ ਇਸ ਦੌਰਾਨ ਜਵਾਨਾਂ ‘ਤੇ ਫਾਇਰਿੰਗ ਹੋਣੀ ਸ਼ੁਰੂ ਹੋ ਗਈ ਤੇ ਅਸੀਂ ਇਸ ਵਿਚ ਇਕ ਜੇ. ਸੀ. ਓ. ਸਣੇ 4 ਜਵਾਨਾਂ ਨੂੰ ਗੁਆ ਦਿੱਤਾ। ਇਨ੍ਹਾਂ ਅੱਤਵਾਦੀਆਂ ਨੂੰ ਮਾਰਨ ਲਈ ਅਜੇ ਆਪ੍ਰੇਸ਼ਨ ਅਜੇ ਜਾਰੀ ਹੈ। ਹਮਲਾਵਰ ਅੱਤਵਾਦੀਆਂ ਦੀ ਗਿਣਤੀ 4 ਤੋਂ 5 ਤੱਕ ਹੋਣ ਦੀ ਸ਼ੰਕਾ ਪ੍ਰਗਟਾਈ ਜਾ ਰਹੀ ਹੈ।
ਅੱਤਵਾਦੀਆਂ ਨੇ ਜਵਾਨਾਂ ‘ਤੇ ਭਾਰੀ ਗੋਲੀਬਾਰੀ ਕੀਤੀ ਜਿਸ ਵਿਚ 5 ਜਵਾਨ ਗੰਭੀਰ ਤੌਰ ‘ਤੇ ਜ਼ਖਮੀ ਹੋ ਗਏ। ਸਾਰੇ ਸ਼ਹੀਦ ਜਵਾਨਾਂ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ, ਜਿਥੇ ਉਨ੍ਹਾਂ ਦੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੂੰ ਸੂਰਨਕੋਟ ‘ਚ ਮੁਗਲ ਰੋਡ ਕੋਲ ਸਥਿਤ ਜੰਗਲਾਂ ‘ਚ ਘੁਸਪੈਠ ਦਾ ਸ਼ੱਕ ਸੀ। ਉਨ੍ਹਾਂ ਕੋਲ ਐੱਲ. ਓ. ਸੀ. ਪਾਰੋਂ ਦਾਖਲ ਹੋਣ ਤੋਂ ਬਾਅਦ ਚਮਰੇਰ ਜੰਗਲ ‘ਚ ਭਾਰੀ ਹਥਿਆਰਾਂ ਨਾਲ ਲੈੱਸ ਅੱਤਵਾਦੀਆਂ ਦੇ ਇੱਕ ਸਮੂਹ ਦੇ ਹੋਣ ਦੀਆਂ ਵੀ ਖਬਰਾਂ ਹਨ।
ਦੇਖੋ ਵੀਡੀਓ :