ਚੋਣ ਕਮੇਟੀ ਵਿਚ ਪ੍ਰਸਤਾਵਿਤ ਮੈਂਬਰਾਂ ਦੇ ਗਲਤ ਹਸਤਾਖਰ ਦਾ ਦੋਸ਼ ਲਗਾ ਰਹੀ ਭਾਜਪਾ ਨੂੰ ਆਮ ਆਦਮੀ ਪਾਰਟੀ ਨੇ ਆੜੇ ਹੱਥੀਂ ਲਿਆ। ‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸਾਰੇ ਦੋਸ਼ਾਂ ਨੂੰ ਗਲਤ ਦੱਸਿਆ ਤੇ ਭਾਜਪਾ ਨੂੰ ਚੁਣੌਤੀ ਦਿੱਤੀ ਕਿ ਉਹ ਕਾਗਜ਼ ਦਿਖਾਉਣ, ਜਿਸ ‘ਤੇ ਗਲਤ ਹਸਤਾਖਰ ਹਨ।
ਚੋਣ ਕਮੇਟੀ ਵਿਚ ਪ੍ਰਸਤਾਵਿਤ ਮੈਂਬਰਾਂ ਦੇ ਹਸਤਾਖਰ ਦੀ ਕੋਈ ਲੋੜ ਹੀ ਨਹੀਂ ਹੈ। ਅਜਿਹੇ ਵਿਚ ਗਲਤ ਹਸਤਾਖਰ ਦੀ ਗੱਲ ਕਿਥੋਂ ਆਈ? ਭਾਜਪਾ ਮੇਰਾ ਅਕਸ ਖਰਾਬ ਕਰਨ ਲਈ ਮੇਰੇ ਖਿਲਾਫ ਗਲਤ ਪ੍ਰਚਾਰ ਕਰ ਰਹੀ ਹੈ। ਸੰਸਦ ਵਿਚ ਇਕ 34 ਸਾਲ ਦੇ ਸਾਂਸਦ ਨੇ ਇਨ੍ਹਾਂ ਦੇ ਵੱਡੇ ਨੇਤਾਵਾਂ ਨੂੰ ਲਲਕਾਰਿਆ, ਇਸ ਲਈ ਇਹ ਮੇਰੀ ਮੈਂਬਰਸ਼ਿਪ ਖੋਹ ਕੇ ਸੰਸਦ ਤੋਂ ਬਾਹਰ ਕਰਨਾ ਚਾਹੁੰਦੇ ਹਨ।
ਸੰਸਦੀ ਬੁਲੇਟਿਨ ਵਿਚ ਕਿਤੇ ਵੀ ਜਾਅਲੀ/ਜਾਲਸਾਜੀ/ਚਿਨ੍ਹ/ਹਸਤਾਖਰ ਸ਼ਬਦ ਦਾ ਇਸਤੇਮਾਲ ਨਹੀਂ ਕੀਤਾ ਗਿਆ। ਅਟਲ ਬਿਹਾਰੀ ਵਾਜਪਾਈ, ਮੋਰਾਰਜੀ ਦੇਸਾਈ ਤੇ ਮਨਮੋਹਨ ਸਿੰਘ ਸਣੇ ਦੇਸ਼ ਦੇ ਕਈ ਵੱਡੇ ਨੇਤਾਵਾਂ ਖਿਲਾਫ ਵਿਸ਼ੇਸ਼ ਅਧਿਕਾਰ ਕਮੇਟੀ ਨੇ ਕਾਰਵਾਈ ਸ਼ੁਰੂ ਕੀਤੀ। ਹੁਣ ਇਸ ਵਿਚ ਮੇਰਾ ਵੀ ਨਾਂ ਆਇਆ ਹੈ। ਮੈਂ ਮਾਣ ਨਾਲ ਕਮੇਟੀ ਦੇ ਸਾਹਮਣੇ ਗੱਲ ਰੱਖਾਂਗਾ। ਪੂਰੇ ਦੇਸ਼ ਨੇ ਦੇਖਿਆ ਕਿ ਕਿਵੇਂ ਮੋਦੀ ਸਰਕਾਰ ਨੇ ਦਿੱਲੀ ਸਰਕਾਰ ਦਾ ਗਲਾ ਘੋਟਣ ਲਈ ਅਸੰਵਿਧਾਨਕ ਬਿੱਲ ਪਾਸ ਕੀਤਾ ਹੈ।
ਇਹ ਵੀ ਪੜ੍ਹੋ : ਵੱਡੇ ਫੇਰਬਦਲ ਦੀ ਤਿਆਰੀ ‘ਚ ਪੰਜਾਬ ਕੈਬਨਿਟ , 2 ਵਿਧਾਇਕਾਂ ਨੂੰ ਬਣਾਇਆ ਜਾ ਸਕਦੈ ਮੰਤਰੀ
ਮੋਦੀ ਸਰਕਾਰ ਨੇ ਨਵੀਂ ਪ੍ਰੰਪਰਾ ਸ਼ੁਰੂ ਕੀਤੀ ਹੈ ਜੋ ਉਸ ਦੇ ਖਿਲਾਫ ਬੋਲੇਗਾ, ਉਸ ਦੀ ਮੈਂਬਰਸ਼ਿਪ ਖਤਮ ਕਰ ਦੇਵੇਗੀ। ਦੁਨੀਆ ਦੀ ਸਭ ਤੋਂ ਵੱਡੀ ਅਫਵਾਹ ਭਾਜਪਾ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਸਦ ਵਿਚ ਝੂਠ ਬੋਲਿਆ ਕਿ ਗਲਤ ਹਸਤਾਖਰ ਹੋ ਗਿਆ। ਉਨ੍ਹਾਂ ਨੂੰ ਸਦਨ ਦੀ ਕਾਰਵਾਈ ਬਾਰੇ ਸਾਧਾਰਨ ਗਿਆਨ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਭਾਜਪਾ ਦਾ ਮੂਲ ਮੰਤਰ ਹੈ ਕਿ ਇਕ ਝੂਠ ਨੂੰ ਹਜ਼ਾਰ ਵਾਰ ਬੋਲੋ ਤਾਂ ਕਿ ਉਹ ਸੱਚਾਈ ਵਿਚ ਬਦਲ ਜਾਵੇ।
ਵੀਡੀਓ ਲਈ ਕਲਿੱਕ ਕਰੋ -: