ਜਗਰਾਉਂ : ਗੁਰਦੁਆਰਾ ਨਾਨਕਸਰ ਵਿਖੇ ਮੱਥਾ ਟੇਕਣ ਲਈ ਗਈ ਸੰਗਤ ਦੀ ਟਰਾਲੀ ਮੁੜਦੇ ਵਕਤ ਪਿੰਡ ਕਾਉਂਕੇ ਕਲਾਂ ਦੇ ਨੇੜੇ ਮੁੱਖ ਸੜਕ ‘ਤੇ ਤੇਜ਼ ਰਫ਼ਤਾਰ ਕਾਰਨ ਸੰਤੁਲਨ ਗੁਆ ਬੈਠੀ ਅਤੇ ਪਲਟ ਗਈ। ਸੰਗਤ ਸੰਤ ਬਾਬਾ ਈਸ਼ਰ ਸਿੰਘ ਦੇ ਬਰਸੀ ਸਮਾਗਮ ‘ਚ ਨਾਨਕਸਰ ਕਲੇਰਾਂ ਵਿਖੇ ਸ਼ਾਮਿਲ ਹੋਣ ਲਈ ਗਈ ਸੀ। ਇਸ ਹਾਦਸੇ ਵਿਚ ਕਈ ਲੋਕ ਜ਼ਖਮੀ ਹੋਏ ਹਨ।
ਇਹ ਵੀ ਪੜ੍ਹੋ : ਲੋਕਾਂ ਨੂੰ ‘ਵੋਟ ਬੰਬ’ ਨਾਲ ਭਾਜਪਾ ਕੋਲੋਂ ਉਸਦੀ ਸੱਤਾ ਦੀ ਸ਼ਕਤੀ ਖੋਹ ਲੈਣੀ ਚਾਹੀਦੀ ਹੈ : ਜਸਵੀਰ ਸਿੰਘ ਗੜ੍ਹੀ
25 ਸਵਾਰੀਆਂ ਦੇ ਗੰਭੀਰ ਸੱਟਾਂ ਲੱਗੀਆਂ ਅਤੇ ਇਕ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸਰਕਾਰੀ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਕੁਝ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਉਨ੍ਹਾਂ ਨੂੰ ਫਰੀਦਕੋਟ ਦੇ ਸਰਕਾਰੀ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਹੈ ਅਤੇ ਕੁਝ ਲੋਕਾਂ ਦਾ ਇਲਾਜ ਜਗਰਾਉਂ ਦੇ ਸਰਕਾਰੀ ਹਸਪਤਾਲ ਵਿੱਚ ਕੀਤਾ ਜਾ ਰਿਹਾ ਹੈ।