ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਏ.ਆਈ.ਸੀ.ਸੀ. ਦੁਆਰਾ ਪ੍ਰਵਾਨਿਤ ਕਾਨੂੰਨੀ, ਮਨੁੱਖੀ ਅਧਿਕਾਰ ਅਤੇ ਆਰ.ਟੀ.ਆਈ ਵਿਭਾਗ ਦੇ ਅਹੁਦੇਦਾਰਾਂ ਦੀ ਸੂਚੀ ਦਾ ਐਲਾਨ ਕੀਤਾ ਹੈ।
ਉਨ੍ਹਾਂ ਨੇ ਉੱਘੇ ਵਕੀਲਾਂ ਦੀ ਇਸ ਨਵੀਂ ਟੀਮ ਨੂੰ ਸ਼ੁੱਭ ਕਾਮਨਾਵਾਂ ਵੀ ਦਿੱਤੀਆਂ ਅਤੇ ਆਸ ਪ੍ਰਗਟਾਈ ਕਿ ਨਵੀਂ ਟੀਮ ਏ.ਐਲ.ਸੀ.ਸੀ. ਦੀ ਪ੍ਰਧਾਨ ਸੋਨੀਆ ਗਾਂਧੀ ਦੀ ਅਗਵਾਈ ਵਿੱਚ ਸੰਸਥਾ ਦੇ ਹਿੱਤ ਵਿੱਚ ਵਧੀਆ ਉਪਰਾਲੇ ਕਰੇਗੀ।
ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੇ ਏਜੀ ਵਿਨੋਦ ਘਈ ਦੇ ਭਰਾ ਬਿਪਨ ਘਈ ਨੂੰ ਪੰਜਾਬ ਕਾਂਗਰਸ, ਕਾਨੂੰਨੀ, ਮਨੁੱਖੀ ਅਧਿਕਾਰ ਅਤੇ ਆਰਟੀਆਈ ਵਿਭਾਗ ਦਾ ਚੇਅਰਮੈਨ ਨਿਯੁਕਤ ਕੀਤਾ ਹੈ।
ਜਾਰੀ ਕੀਤੀ ਗਈ ਲਿਸਟ ਮੁਤਾਬਕ ਬਿਪਨ ਘਈ ਨੂੰ ਚੇਅਰਮੈਨ, ਸੰਤ ਪਾਲ ਸਿੰਘ ਸਿੱਧੂ ਨੂੰ ਵਾਈਸ ਚੇਅਰਮੈਨ, ਗੁਰਵਿੰਦਰ ਸਿੰਘ ਸੰਧੂ ਨੂੰ ਵਾਈਸ ਚੇਅਰਮੈਨ ਕਮ-ਸਪੋਕਸ ਪਰਸਨ, ਭੁਪਿੰਦਰ ਘਈ ਤੇ ਏਪੀਐੱਸ ਸੰਧੂ ਨੂੰ ਜਨਰਲ ਸੈਕ੍ਰੇਟਰੀ, ਦੀਪਾਂਸ਼ੂ ਮਹਿਤਾ, ਅਪਰੂਵਾ ਆਰੀਆ, ਜਸਕਰਨਜੀਤ ਸਿੰਘ ਸੀਬੀਆ, ਜੈਨਿਕਾ ਜੈਨ ਨੂੰ ਸੈਕ੍ਰੇਟਰੀ ਤੇ ਅਰਸ਼ਪ੍ਰੀਤ ਖਡਿਆਲ ਨੂੰ ਸਪੋਕਸ ਪਰਸਨ ਐਲਾਨਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: