ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਅਤੇ ਲੇਬਰ ਪਾਰਟੀ ਦੇ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। 10 ਡਾਊਨਿੰਗ ਸਟ੍ਰੀਟ ਦੇ ਬਾਹਰ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਕਿਹਾ, “ਲੇਬਰ ਪਾਰਟੀ ਨੂੰ ਨਹੀਂ ਲਗਦਾ ਕਿ ਮੈਂ ਅਗਲੀਆਂ ਚੋਣਾਂ ਵਿਚ ਅਗਵਾਈ ਲਈ ਸਹੀ ਬੰਦਾ ਹਾਂ।”
ਸਟਾਰਮਰ ਦਾ ਅਸਤੀਫਾ ਲੇਬਰ ਪਾਰਟੀ ਦੇ ਅੰਦਰ ਉਨ੍ਹਾਂ ਦੀ ਲੀਡਰਸ਼ਿਪ ਨੂੰ ਲੈ ਕੇ ਵਧ ਰਹੀ ਅਸੰਤੁਸ਼ਟੀ ਦੇ ਵਿਚਕਾਰ ਆਇਆ ਹੈ। ਲੇਬਰ ਪਾਰਟੀ ਦੇ 400 ਸੰਸਦ ਮੈਂਬਰਾਂ ਵਿੱਚੋਂ 100 ਤੋਂ ਵੱਧ ਨੇ ਆਪਣੀ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸੀ।

ਸੰਸਦ ਮੈਂਬਰਾਂ ਨੇ ਮੰਗ ਕੀਤੀ ਕਿ ਸਟਾਰਮਰ ਜਾਂ ਤਾਂ ਤੁਰੰਤ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣ ਜਾਂ ਆਪਣੇ ਅਸਤੀਫੇ ਦੀ ਮਿਤੀ ਤੈਅ ਕਰਨ। ਸਿਹਤ ਮੰਤਰੀ ਵੇਸ ਸਟ੍ਰੀਟਿੰਗ, ਰੱਖਿਆ ਮੰਤਰੀ ਜੌਨ ਹੀਲੀ ਅਤੇ ਇੱਕ ਹੋਰ ਮੰਤਰੀ, ਜੈਸ ਫਿਲਿਪਸ ਨੇ ਵੀ ਸਟਾਰਮਰ ਦੇ ਅਸਤੀਫੇ ਦੀ ਮੰਗ ਕਰਦੇ ਹੋਏ ਅਹੁਦਾ ਛੱਡ ਦਿੱਤਾ ਸੀ।
ਸਟਾਰਮਰ ਪਿਛਲੇ 10 ਸਾਲਾਂ ਵਿੱਚ ਆਪਣੇ ਕਾਰਜਕਾਲ ਦੀ ਸਮਾਪਤੀ ਤੋਂ ਪਹਿਲਾਂ ਅਸਤੀਫਾ ਦੇਣ ਵਾਲੇ ਪੰਜਵੇਂ ਪ੍ਰਧਾਨ ਮੰਤਰੀ ਹੋਣਗੇ। ਇਸ ਤੋਂ ਪਹਿਲਾਂ, ਡੇਵਿਡ ਕੈਮਰਨ, ਥੈਰੇਸਾ ਮੇਅ, ਬੋਰਿਸ ਜੌਨਸਨ ਅਤੇ ਲਿਜ਼ ਟਰਸ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਹਨ।
ਸਟਾਰਮਰ ਨੇ ਕਿਹਾ ਕਿ ਲੇਬਰ ਪਾਰਟੀ ਜੁਲਾਈ ਦੇ ਅੱਧ ਤੱਕ ਆਪਣਾ ਨਵਾਂ ਨੇਤਾ ਚੁਣੇਗੀ। ਉਹ ਨਵੇਂ ਨੇਤਾ ਅਤੇ ਪ੍ਰਧਾਨ ਮੰਤਰੀ ਦੀ ਚੋਣ ਹੋਣ ਤੱਕ ਅਹੁਦੇ ‘ਤੇ ਰਹਿਣਗੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਆਪਣੇ ਉੱਤਰਾਧਿਕਾਰੀ ਦਾ ਪੂਰਾ ਸਮਰਥਨ ਕਰਨਗੇ।
ਸਟਾਰਮਰ ਨੇ ਕਿਹਾ ਕਿ ਉਨ੍ਹਾਂ ਨੇ ਸੋਮਵਾਰ ਸਵੇਰੇ ਬ੍ਰਿਟੇਨ ਦੇ ਕਿੰਗ ਚਾਰਲਸ ਤੀਜੇ ਨੂੰ ਆਪਣੇ ਫੈਸਲੇ ਬਾਰੇ ਸੂਚਿਤ ਕਰ ਦਿੱਤਾ। ਲੇਬਰ ਪਾਰਟੀ ਦੀ ਰਾਸ਼ਟਰੀ ਕਾਰਜਕਾਰੀ ਕਮੇਟੀ (NEC) ਹੁਣ ਨਵੇਂ ਨੇਤਾ ਦੀ ਚੋਣ ਲਈ ਪ੍ਰੋਗਰਮ ਤੈਅ ਕਰੇਗੀ।
ਨਾਮਜ਼ਦਗੀ ਪ੍ਰਕਿਰਿਆ 9 ਜੁਲਾਈ ਨੂੰ ਸ਼ੁਰੂ ਹੋਵੇਗੀ ਅਤੇ 17 ਜੁਲਾਈ ਤੋਂ ਸ਼ੁਰੂ ਹੋਣ ਵਾਲੀਆਂ ਸੰਸਦ ਦੀ ਗਰਮੀਆਂ ਦੀ ਛੁੱਟੀ ਤੋਂ ਪਹਿਲਾਂ ਚੋਣ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈ, ਲੁੱਟਾਂ ਖੋਹਾਂ ਤੇ ਲੋਕਾਂ ਦੇ ਘਰਾਂ ‘ਤੇ ਫਾਇਰਿੰਗ ਕਰਨ ਵਾਲੇ ਕੀਤੇ ਕਾਬੂ
ਦੱਸ ਦੇਈਏ ਕਿ ਬ੍ਰਿਟੇਨ ਵਿੱਚ ਜਨਤਾ ਸਿੱਧੇ ਤੌਰ ‘ਤੇ ਪ੍ਰਧਾਨ ਮੰਤਰੀ ਨਹੀਂ ਚੁਣਦੀ। ਸੰਸਦ ਮੈਂਬਰ ਆਪਣੇ ਹਲਕਿਆਂ ਤੋਂ ਸੰਸਦ ਮੈਂਬਰਾਂ ਦੀ ਚੋਣ ਕਰਦੇ ਹਨ। ਸੰਸਦ ਵਿੱਚ ਬਹੁਮਤ ਵਾਲੀ ਪਾਰਟੀ ਦਾ ਨੇਤਾ ਪ੍ਰਧਾਨ ਮੰਤਰੀ ਬਣਦਾ ਹੈ।
ਲੇਬਰ ਪਾਰਟੀ ਇਸ ਸਮੇਂ ਸੱਤਾ ਵਿੱਚ ਹੈ। ਇਸ ਲਈ, ਪਾਰਟੀ ਦਾ ਨਵਾਂ ਨੇਤਾ ਬਣਨ ਵਾਲਾ ਵਿਅਕਤੀ ਪ੍ਰਧਾਨ ਮੰਤਰੀ ਬਣਨ ਦਾ ਸਭ ਤੋਂ ਵੱਧ ਸੰਭਾਵੀ ਦਾਅਵੇਦਾਰ ਹੋਵੇਗਾ। ਇਸ ਲਈ ਦੇਸ਼ ਵਿਆਪੀ ਆਮ ਚੋਣਾਂ ਦੀ ਲੋੜ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










