ਪੰਜਾਬ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਜਿਵੇਂ-ਜਿਵੇਂ ਨੇੜੇ ਆ ਰਹੀਆਂ ਸਨ, ਸਿਆਸੀ ਮਾਹੌਲ ਗਰਮਾ ਗਿਆ ਹੈ। ਇਨ੍ਹਾਂ ਸਭ ਦੇ ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਦੇ ਸਾਬਕਾ ਸੀਐੱਮ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਵਿਚ ਵਾਪਸੀ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਹਨ। ਇਹ ਵੱਡਾ ਦਾਅਵਾ ਹਰਿਆਣਾ ਦੇ ਸਾਬਕਾ ਸੀਐੱਮ ਭੁਪਿੰਦਰ ਹੁੱਡਾ ਵੱਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਾਡੇ ਸੰਪਰਕ ਵਿਚ ਹਨ। ਉਹ ਕਾਂਗਰਸ ਦੇ ਸੀਨੀਅਰ ਨੇਤਾ ਰਹੇ ਹਨ ਤੇ ਸਾਡੇ ਸੀਨੀਅਰ ਸਾਥੀ ਹਨ।
ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਮੌਜੂਦਾ ਸਮੇਂ ਭਾਜਪਾ ਵਿਚ ਹਨ ਤੇ ਉਨ੍ਹਾਂ ਵੱਲੋਂ ਕੁਝ ਦਿਨ ਪਹਿਲਾਂ ਬਿਆਨ ਦਿੱਤਾ ਗਿਆ ਸੀ ਕਿ BJP ਉਨ੍ਹਾਂ ਦੀ ਕੋਈ ਵੀ ਸਲਾਹ ਨਹੀਂ ਲੈਂਦੀ ਹੈ ਤੇ ਜੇਕਰ ਪੰਜਾਬ ਵਿਚ ਕੋਈ ਵੀ ਫੈਸਲਾ ਲਿਆ ਜਾਂਦਾ ਹੈ ਤੇ ਮੇਰੇ ਕੋਲੋਂ ਪੁੱਛਿਆ ਨਹੀਂ ਜਾਂਦਾ ਤੇ ਨਾਲ ਹੀ ਉਨ੍ਹਾਂ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਜਦੋਂ ਮੈਂ ਬੀਮਾਰ ਸੀ ਉਦੋਂ ਕਿਸੇ ਵੱਲੋਂ ਮੇਰਾ ਪਤਾ ਤਕ ਨਹੀਂ ਲਿਆ ਗਿਆ ਤੇ ਹੁਣੇ ਜਿਹੇ ਮੇਰੇ ਭਰਾ ਰਣਧੀਰ ਦੇ ਦੇਹਾਂਤ ‘ਤੇ ਵੀ ਰਾਹੁਲ ਜੀ ਦਾ ਸੋਕ ਸੰਦੇਸ਼ ਆਇਆ ਪਰ ਭਾਜਪਾ ਵੱਲੋਂ ਕਿਸੇ ਨੇ ਵੀ ਹਮਦਰਦੀ ਨਹੀਂ ਪ੍ਰਗਟਾਈ।
ਇਹ ਵੀ ਪੜ੍ਹੋ : ਜਲੰਧਰ : ਸੈਰ ਕਰਦੀਆਂ 3 ਮਹਿਲਾਵਾਂ ਨੂੰ ਅਣਪਛਾਤੀ ਗੱਡੀ ਨੇ ਮਾ/ਰੀ ਟੱ/ਕਰ, ਇੱਕ ਦੀ ਮੌ/ਤ, 2 ਗੰਭੀਰ ਜ਼ਖਮੀ
ਜ਼ਿਕਰਯੋਗ ਹੈ ਕਿ ਕੈਪਟਨ ਤੇ ਹੁੱਡਾ ਚੰਗੇ ਦੋਸਤ ਮੰਨੇ ਜਾਂਦੇ ਹਨ। ਇਸ ਵਜ੍ਹਾ ਤੋਂ ਕਿਆਸ ਲੱਗਣ ਲੱਗੇ ਹਨ ਕਿ ਕਿਤੇ ਹੁੱਡਾ ਕੈਪਟਨ ਦੀ ਕਾਂਗਰਸ ਵਿਚ ਵਾਪਸੀ ਦੀ ਕੋਸ਼ਿਸ਼ ਤਾਂ ਨਹੀਂ ਕਰ ਰਹੇ। ਕੈਪਟਨ ਦੇ ਕਾਂਗਰਸ ਵਿਚ ਸ਼ਾਮਲ ਹੋਣ ਦੀ ਚਰਚਾ ਇਸ ਲਈ ਤੇਜ਼ ਹੋਈ ਕਿ ਉਹ ਲਗਾਤਾਰ ਕਾਂਗਰਸ ਦੀ ਤਾਰੀਫ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










