ਕ੍ਰਿਕਟ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਸਾਲ 2023 ਦੇ ਅੰਤ ‘ਚ ਹੋਣ ਵਾਲੇ ਵਨਡੇ ਵਿਸ਼ਵ ਕੱਪ ਦਾ ਮੈਚ ਵੀ ਮੋਹਾਲੀ ‘ਚ ਹੋ ਸਕਦਾ ਹੈ। ਹਾਲ ਹੀ ‘ਚ BCCI ਨੇ ਵਿਸ਼ਵ ਕੱਪ ਦੀਆਂ ਤਿਆਰੀਆਂ ਲਈ ਪੰਜ ਕ੍ਰਿਕਟ ਬੋਰਡਾਂ ਨੂੰ ਫੰਡ ਜਾਰੀ ਕੀਤੇ ਸਨ। ਇਨ੍ਹਾਂ ਵਿੱਚੋਂ 79.46 ਕਰੋੜ ਰੁਪਏ ਪੰਜਾਬ ਕ੍ਰਿਕਟ ਐਸੋਸੀਏਸ਼ਨ (PCA) ਨੂੰ ਵੀ ਦਿੱਤੇ ਗਏ ਹਨ। ਇਸ ਵਿੱਚ ਦਿੱਲੀ ਲਈ 100 ਕਰੋੜ ਰੁਪਏ, ਹੈਦਰਾਬਾਦ ਲਈ 117.17 ਕਰੋੜ ਰੁਪਏ, ਕੋਲਕਾਤਾ ਲਈ 127.47 ਕਰੋੜ ਰੁਪਏ ਅਤੇ ਮੁੰਬਈ ਲਈ 78.82 ਕਰੋੜ ਰੁਪਏ ਫੰਡ ਦਿੱਤੇ ਗਏ ਹਨ।
ਦਰਅਸਲ, ਇੱਕ ਕ੍ਰਿਕੇਟ ਵੈਬਸਾਈਟ ਨੇ ਕੁੱਝ ਹਫ਼ਤੇ ਪਹਿਲਾਂ ਇੱਕ ਖਬਰ ਕੀਤੀ ਸੀ, ਜਿਸ ਦੇ ਅਨੁਸਾਰ BCCI 12 ਸਥਾਨਾਂ ਉੱਤੇ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ, ਜਿਸ ਵਿੱਚ ਮੋਹਾਲੀ ਦੇ IS ਬਿੰਦਰਾ ਸਟੇਡੀਅਮ ਦਾ ਨਾਮ ਨਹੀਂ ਸੀ। PCA ਨਾਲ ਜੁੜੇ ਸੂਤਰਾਂ ਮੁਤਾਬਕ ਬੋਰਡ ਨੇ ਉਨ੍ਹਾਂ ਨੂੰ ਵਿਸ਼ਵ ਕੱਪ ਦੀਆਂ ਤਿਆਰੀਆਂ ਲਈ ਫੰਡ ਦਿੱਤੇ ਹਨ। IPL ਸ਼ੁਰੂ ਹੋਣ ਤੋਂ ਪਹਿਲਾਂ PCA ਅਧਿਕਾਰੀਆਂ ਨੇ ਬੋਰਡ ਸਕੱਤਰ ਨਾਲ ਮੁਲਾਕਾਤ ਕਰਕੇ ਮੁਹਾਲੀ ਵਿੱਚ ਮੈਚ ਕਰਵਾਉਣ ਦੀ ਬੇਨਤੀ ਕੀਤੀ ਸੀ। ਇਹ ਮੀਟਿੰਗ ਸਫਲ ਰਹੀ ਅਤੇ ਹੁਣ PCA ਵਿਸ਼ਵ ਕੱਪ ਦੇ ਮੈਚ ਕਰਵਾ ਸਕਦਾ ਹੈ।
ਇਹ ਵੀ ਪੜ੍ਹੋ : ਮੈਕਸੀਕੋ ‘ਚ ਬੰਦੂਕਧਾਰੀਆਂ ਵੱਲੋਂ ਅੰਨ੍ਹੇਵਾਹ ਗੋਲੀਬਾਰੀ, ਇਕ ਨਾਬਾਲਗ ਸਣੇ 7 ਲੋਕਾਂ ਦੀ ਮੌ.ਤ
ਮੀਡੀਆ ਰਿਪੋਰਟ ਮੁਤਾਬਕ ਵਿਸ਼ਵ ਕੱਪ ਫਾਈਨਲ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਹੋਵੇਗਾ। ਇਸ ਤੋਂ ਇਲਾਵਾ ਬੈਂਗਲੁਰੂ, ਚੇਨਈ, ਦਿੱਲੀ, ਧਰਮਸ਼ਾਲਾ, ਗੁਹਾਟੀ, ਹੈਦਰਾਬਾਦ, ਕੋਲਕਾਤਾ, ਲਖਨਊ, ਇੰਦੌਰ, ਰਾਜਕੋਟ ਅਤੇ ਮੁੰਬਈ ਵਿੱਚ ਮੈਚ ਖੇਡੇ ਜਾਣਗੇ। ਹਾਲਾਂਕਿ BCCI ਨੇ ਅਜੇ ਤੱਕ ਕੋਈ ਅਧਿਕਾਰਤ ਸ਼ਡਿਊਲ ਜਾਰੀ ਨਹੀਂ ਕੀਤਾ ਹੈ। ਭਾਰਤ-ਪਾਕਿ ਸੈਮੀਫਾਈਨਲ ਤੋਂ ਲੈ ਕੇ ਟੀ-20 ਵਿਸ਼ਵ ਕੱਪ ਤੱਕ ਦੇ ਵੱਡੇ ਮੈਚ ਵੀ ਇੱਥੇ ਹੋਏ ਹਨ। 46 ਦਿਨਾਂ ਤੱਕ ਚੱਲਣ ਵਾਲੇ ICC ਈਵੈਂਟ ਵਿੱਚ 48 ਮੈਚ ਖੇਡੇ ਜਾਣੇ ਹਨ।
ਵੀਡੀਓ ਲਈ ਕਲਿੱਕ ਕਰੋ -: