ਪੰਜਾਬ ਯੂਨੀਵਰਸਿਟੀ ਵਿਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਦੇ MA ਲੋਕ ਪ੍ਰਸ਼ਾਸਨ ਦੇ ਪੇਪਰ ਦੌਰਾਨ ਪ੍ਰੀਖਿਆ ਹਾਲ ਵਿਚ ਆਪਣੀ ਤਸਵੀਰ ਵਾਇਰਲ ਹੋਣ ‘ਤੇ ਚੰਨੀ ਨੇ ਕਿਹਾ ਕਿ ਮੈਂ ਬਹੁਤ ਪੇਪਰ ਦਿੱਤੇ ਨੇ ਪਰ ਕਦੇ ਕੋਈ ਫੋਟੋ ਵਾਇਰਲ ਨਹੀਂ ਹੋਈ। ਉਸ ਦਿਨ ਕਾਂਗਰਸ ਦੀ ਮੀਟਿੰਗ ਸੀ ਤਾਂ ਮੁੱਦਾ ਬਣ ਗਿਆ, ਉਸੇ ਦਿਨ ਪਹਿਲੀ ਵਾਰ ਤਸਵੀਰ ਵਾਇਰਲ ਹੋਈ। ਉਨ੍ਹਾਂ ਕਿਹਾ ਕਿ ਪ੍ਰੀਖਿਆ ਕੇਂਦਰ ਦੇ ਬਾਹਰੋਂ ਕਿਸੇ ਨੇ ਫੋਟੋ ਲਈ ਸੀ, ਮੈਂ ਕਿਸੇ ਨੂੰ ਤਸਵੀਰ ਖਿੱਚਣ ਤੋਂ ਕਿਵੇਂ ਰੋਕ ਸਕਦਾ ਹਾਂ।
ਦੱਸ ਦੇਈਏ ਕਿ ਇਸ ਮਾਮਲੇ ਵਿਚ ਚੰਡੀਗੜ੍ਹ ਦੇ ਸਾਬਕਾ ਮੇਅਰ ਅਤੇ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਸੈਨੇਟ ਅਤੇ ਸਿੰਡੀਕੇਟ ਮੈਂਬਰ ਦੇਵੇਸ਼ ਮੌਦਗਿਲ ਨੇ ਮੰਗ ਕੀਤੀ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰੇ ਅਤੇ ਮਾਮਲੇ ਦੀ ਜਾਂਚ ਕਰੇ।

ਮੌਦਗਿਲ ਨੇ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਸੀ.ਪੀ. ਰਾਧਾਕ੍ਰਿਸ਼ਨਨ, ਵਾਈਸ ਚਾਂਸਲਰ ਮੀਨਾਕਸ਼ੀ ਗੋਇਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੂੰ ਇੱਕ ਪੱਤਰ ਭੇਜ ਕੇ ਮਾਮਲੇ ਵਿੱਚ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ‘ਕਾਕਰੋਚ ਜਨਤਾ ਪਾਰਟੀ’ ਦਾ ਵੱਡਾ ਐਲਾਨ, 5 ਸਤੰਬਰ ਨੂੰ ਕੀਤਾ ਜਾਵੇਗਾ ਸ਼ਾਂਤਮਈ ਰੋਸ ਮਾਰਚ
ਉਨ੍ਹਾਂ ਕਿਹਾ ਕਿ 21 ਅਗਸਤ ਨੂੰ ਪ੍ਰਕਾਸ਼ਿਤ ਫੋਟੋ ਵਿੱਚ ਚੰਨੀ ਨੂੰ ਪ੍ਰੀਖਿਆ ਹਾਲ ਦੇ ਅੰਦਰ ਪ੍ਰੀਖਿਆ ਦਿੰਦੇ ਦਿਖਾਇਆ ਗਿਆ ਹੈ। ਇਹ ਸਪੱਸ਼ਟ ਕੀਤਾ ਜਾਣਾ ਚਾਹੀਦਾ ਹੈ ਕਿ ਫੋਟੋ ਕਿਸਨੇ ਅਤੇ ਕਿਸ ਡਿਵਾਈਸ ਨਾਲ ਲਈ ਹੈ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਪ੍ਰੀਖਿਆ ਕੇਂਦਰ ਵਿੱਚ ਮੋਬਾਈਲ ਫੋਨ, ਕੈਮਰੇ, ਸਮਾਰਟਵਾਚ, ਈਅਰਫੋਨ, ਟੈਬਲੇਟ ਅਤੇ ਲੈਪਟਾਪ ਵਰਗੇ ਇਲੈਕਟ੍ਰਾਨਿਕ ਡਿਵਾਈਸਾਂ ਦੀ ਮਨਾਹੀ ਹੈ ਤਾਂ ਫੋਟੋ ਖਿੱਚਣ ਲਈ ਵਰਤਿਆ ਜਾਣ ਵਾਲਾ ਡਿਵਾਈਸ ਪ੍ਰੀਖਿਆ ਹਾਲ ਵਿੱਚ ਕਿਵੇਂ ਪਹੁੰਚਿਆ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








