ਕੋਰੋਨਾ ਤੋਂ ਬਚਾਅ ਦਾ ਇੱਕੋ-ਇੱਕ ਰਸਤਾ ਟੀਕਾ ਹੈ। ਹਾਲਾਂਕਿ ਟੀਕਾ ਲਗਾਉਣ ਤੋਂ ਬਾਅਦ ਵੀ ਸਾਵਧਾਨੀ ਰਖਣੀ ਜ਼ਰੂਰੀ ਹੈ। ਪਰ ਇਹ ਵੀ ਸੱਚ ਹੈ ਕਿ ਵੈਕਸੀਨ ਲੱਗਣ ਤੋਂ ਬਾਅਦ ਜੇ ਕੋਰੋਨਾ ਹੋ ਵੀ ਜਾਏ ਤਾਂ ਇਹ ਬਹੁਤਾ ਖਤਰਨਾਕ ਨਹੀਂ ਹੁੰਦਾ।
ਹੁਣ ਤੱਕ 15 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਟੀਕਾਕਰਨ ਦੀ ਵਿਵਸਥਾ ਹੈ। ਹੁਣ ਸਰਕਾਰ ਨੇ 12-14 ਸਾਲ ਦੇ ਉਮਰ ਵਰਗ ਦੇ ਬੱਚਿਆਂ ਲਈ ਵੀ ਬੁੱਧਵਾਰ ਯਾਨੀ 16 ਮਾਰਚ ਤੋਂ ਟੀਕਾਕਰਨ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਸ ਨੂੰ ਲੈ ਕੇ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਸਾਰੇ ਰਾਜਾਂ ਦੇ ਨੂੰ ਕਹਿ ਦਿੱਤਾ ਹੈ ਕਿ 12, 13 ਤੇ 14 ਸਾਲ ਦੇ ਬੱਚਿਆਂ ਨੂੰ ਸਿਰਫ Corbevax ਟੀਕਾ ਹੀ ਲਾਇਆ ਜਾਵੇਗਾ।
ਦੱਸ ਦੇਈਏ ਕਿ ਬੀਤੇ ਦਿਨ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਦੱਸਿਆ ਸੀ ਕਿ ਦੇਸ਼ ਵਿਚ 15-18 ਸਾਲ ਦੀ ਉਮਰ ਦੇ ਲੋਕਾਂ ਦਾ ਟੀਕਾਕਰਨ ਲਗਭਗ ਪੂਰਾ ਹੋ ਚੁੱਕਾ ਹੈ ਜਿਸ ਤੋਂ ਬਾਅਦ ਹੁਣ 12-14 ਉਮਰ ਵਰਗ ਦੇ ਬੱਚਿਆਂ ਦਾ ਟੀਕਾਕਰਨ ਸ਼ੁਰੂ ਹੋਵੇਗਾ। ਨਾਲ ਹੀ 60 ਤੋਂ ਵੱਧ ਉਮਰ ਦੇ ਲੋਕਾਂ ਨੂੰ ਬੂਸਟਰ ਡੋਜ਼ ਦਿੱਤੀ ਜਾਵੇਗੀ। ਪਹਿਲਾਂ ਇਸ ਉਮਰ ਵਰਗ ਦੇ ਗੰਭੀਰ ਬੀਮਾਰੀ ਤੋਂ ਪੀੜਤ ਲੋਕਾਂ ਨੂੰ ਇਹ ਖੁਰਾਕ ਦਿੱਤੀ ਜਾ ਰਹੀ ਸੀ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਟੀਕਾਕਰਨ ‘ਤੇ ਰਾਸ਼ਟਰੀ ਤਕਨੀਕੀ ਸਲਾਹਕਾਰ ਸਮੂਹ ਨੇ ਹੈਦਰਾਬਾਦ ਸਥਿਤ ਬਾਇਲਾਜੀਕਲ ਈ ਨੂੰ 12-14 ਉਮਰ ਵਰਗ ਦੇ ਲੋਕਾਂ ਨੂੰ ਇਸ ਦੇ ਕੋਰਬੀਵੈਕਸ ਵੈਕਸੀਨ ਲਗਾਉਣ ਲਈ ਆਪਣੀ ਸਿਫਾਰਸ਼ ਦਿੱਤੀ ਹੈ। ਭਾਰਤ ਵਿਚ 12 ਤੋਂ 14 ਉਮਰ ਵਰਗ ਦੇ ਬੱਚਿਆਂ ਨੂੰ ਬਾਇਓਲਾਜੀਕਲ ਈ ਦਾ ਕੋਰਬੀਵੈਕਸ ਟੀਕਾ ਲਾਇਆ ਜਾਵੇਗਾ।