ਪੰਜਾਬ ‘ਚ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਤਾਜ਼ਾ ਮਾਮਲਾ ਲੁਧਿਆਣਾ ‘ਤੋਂ ਸਾਹਮਣੇ ਆਇਆ ਹੈ। ਇੱਥੇ ਆਤਮ ਪਾਰਕ ਚੌਂਕੀ ‘ਚ ਇੱਕ ਬਦਮਾਸ਼ ਨੇ ਔਰਤ ਦਾ ਪਿੱਛਾ ਕਰਦੇ ਹੋਏ ਉਸ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਫਿਲਹਾਲ ਪੁਲਿਸ ਇਸ ਹਮਲੇ ਨੂੰ ਪੁਰਾਣੀ ਦੁਸ਼ਮਣੀ ਨਾਲ ਜੋੜ ਕੇ ਦੇਖ ਰਹੀ ਹੈ।
ਜ਼ਖਮੀ ਔਰਤ ਦੀ ਪਛਾਣ ਮੰਜੂ ਗੰਭੀਰ ਵਾਸੀ ਕਰਤਾਰ ਨਗਰ ਵਜੋਂ ਹੋਈ ਹੈ। ਔਰਤ ਨੇ ਦੱਸਿਆ ਕਿ ਉਹ ਗਲੀ ‘ਚ ਸੈਰ ਕਰ ਰਹੀ ਸੀ। ਇਸ ਦੌਰਾਨ ਬਦਮਾਸ਼ ਮਹਿਲਾ ਦਾ ਪਿੱਛਾ ਕਰ ਰਿਹਾ ਸੀ, ਇਸ ‘ਤੋਂ ਬਾਅਦ ਦੋਵਾਂ ਵਿਚਾਲੇ ਕੁਝ ਗੱਲਬਾਤ ਹੋਈ ਜਿਸ ‘ਤੋਂ ਬਾਅਦ ਬਦਮਾਸ਼ ਨੇ ਉਸ ਨੂੰ ਇਕੱਲੀ ਦੇਖ ਕੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਔਰਤ ਨੇ ਉਸ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ। ਔਰਤ ਵੱਲੋਂ ਰੌਲਾ ਪਾਉਣ ਤੋਂ ਬਾਅਦ ਬਦਮਾਸ਼ ਉਸ ਨੂੰ ਜ਼ਖਮੀ ਕਰਕੇ ਫਰਾਰ ਹੋ ਗਿਆ।
ਇਹ ਵੀ ਪੜ੍ਹੋ : ਰੂਪਨਗਰ ਦੇ ਸੰਤ ਬੋਰੀ ਵਾਲੇ ਨੂੰ ਮਿਲੀ ਧਮਕੀ, ਪੱਤਰ ‘ਚ ਲਿਖਿਆ-‘ਤੇਰਾ ਹਾਲ ਮੂਸੇਵਾਲੇ ਨਾਲੋਂ ਵੀ ਭੈੜਾ ਹੋਵੇਗਾ
ਦੱਸਿਆ ਜਾ ਰਿਹਾ ਹੈ ਕਿ ਜਦੋਂ ਲੁਟੇਰਾ ਭੱਜਣ ਲੱਗਾ ਤਾਂ ਔਰਤ ਨੇ ਉਸ ਦਾ ਚਾਕੂ ਫੜ ਲਿਆ। ਇਸ ਦੌਰਾਨ ਔਰਤ ਦੇ ਹੱਥ ‘ਤੇ ਚਾਕੂ ਲੱਗ ਗਿਆ ਅਤੇ ਉਸ ਦਾ ਹੱਥ ਖੂਨ ਨਾਲ ਲੱਥਪੱਥ ਹੋ ਗਿਆ। ਰੌਲਾ ਪੈਣ ‘ਤੇ ਇਲਾਕੇ ਦੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਔਰਤ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ ਅਤੇ ਔਰਤ ਦਾ ਇਲਾਜ ਕਰਵਾਇਆ। SHO ਗੁਰਸ਼ਿੰਦਰ ਕੌਰ ਨੇ ਦੱਸਿਆ ਕਿ ਮਹਿਲਾ ਮੰਜੂ ਉਨ੍ਹਾਂ ਕੋਲ ਆਈ ਸੀ। ਔਰਤ ਅਨੁਸਾਰ ਉਹ ਬਦਮਾਸ਼ ਨੂੰ ਨਹੀਂ ਜਾਣਦੀ ਪਰ ਔਰਤ ਕੋਲ ਕੋਈ ਮੋਬਾਈਲ ਜਾਂ ਗਹਿਣੇ ਨਹੀਂ ਸਨ। ਇਸ ਕਾਰਨ ਇਸ ਘਟਨਾ ਨੂੰ ਸਨੈਚਿੰਗ ਨਾਲ ਨਹੀਂ ਜੋੜਿਆ ਜਾ ਸਕਦਾ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “























