ਮੋਗਾ : ਥਾਣਾ ਧਰਮਕੋਟ ਅਧੀਨ ਪੈਂਦੇ ਪਿੰਡ ਸੈਦ ਜਲਾਲਪੁਰ ਵਿਖੇ ਜ਼ਮੀਨੀ ਝਗੜੇ ਕਾਰਨ ਤੇਜਧਾਰ ਹਥਿਆਰਾਂ ਨਾਲ ਹਮਲੇ ਕੀਤੇ ਗਏ ਹਨ। ਇਸ ਹਮਲੇ ‘ਚ ਸੁਰਜੀਤ ਕੌਰ ਵਾਸੀ ਪਿੰਡ ਸ਼ੇਰਪੁਰ ਤਾਇਬਾ, ਪਿਆਰਾ ਸਿੰਘ ਵਾਸੀ ਪਿੰਡ ਗੁਰਸੀਆਂ ਅਤੇ ਕਿਰਪਾਲ ਪਿੰਡ ਟਿੱਬੀ ਰੰਗਾ ਕੌਰ ਨਿਵਾਸੀ ਖੇਤਾਂ ‘ਚ ਜ਼ਖਮੀ ਹਾਲਤ ‘ਚ ਪਾਏ ਗਏ। ਇਨ੍ਹਾਂ ਜਖਮੀਆਂ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਵਾਇਆ ਗਿਆ ਹੈ।
ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਧਰਮਕੋਟ ਦੇ ਸਹਾਇਕ SHO ਦਵਿੰਦਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਸ਼ਿਕਾਇਤ ਪੱਤਰ ‘ਚ ਸੁਰਜੀਤ ਕੌਰ ਨੇ ਦੱਸਿਆ ਕਿ 29 ਨਵੰਬਰ ਨੂੰ ਜਦੋਂ ਉਹ ਆਪਣੇ ਰਿਸ਼ਤੇਦਾਰਾਂ ਪਿਆਰਾ ਸਿੰਘ ਅਤੇ ਕਿਰਪਾਲ ਕੌਰ ਨਾਲ ਪਿੰਡ ਸੈਦਜਲਾਲਪੁਰ ਵਿੱਚ ਸਿੰਜਾਈ ਕਰਨ ਗਈ। ਜਦੋਂ ਉਹ ਉਥੇ ਪਹੁੰਚੀ ‘ਤਾਂ ਕਥਿਤ ਦੋਸ਼ੀ ਜੋਗਿੰਦਰ ਸਿੰਘ, ਮਹਿੰਦਰਪਾਲ ਸਿੰਘ, ਵੀਰੂ ਵਾਸੀ ਪਿੰਡ ਕਾਹਨੇਵਾਲ, ਗੋਰੀ, ਜੱਸੀ, ਜੀਤੋ, ਅਮਰਜੀਤ ਕੌਰ ਵਾਸੀ ਪਿੰਡ ਮਿਆਣੀ, ਰਾਣੋ, ਲੱਛੋ, ਲੱਖੋ ਆਦਿ ਹਥਿਆਰਾਂ ਨਾਲ ਮੌਜੂਦ ਸਨ। ਦੋਸ਼ੀਆਂ ਨੇ ਤੇਜ਼ਧਾਰ ਹਥਿਆਰ ਨਾਲ ਉਨ੍ਹਾਂ ‘ਤੇ ਹਮਲਾ ਕੀਤਾ ,ਜਿਸ ਕਰਨ ਉਹ ਗੰਭੀਰ ਜ਼ਖ਼ਮੀ ਹੋ ਗਏ। ਹਮਲੇ ‘ਤੋਂ ਬਬਾਦ ਦੋਸ਼ੀਆਂ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ।
ਇਹ ਵੀ ਪੜ੍ਹੋ : ਬਰਨਾਲਾ : ਪੁਲਿਸ ਮੁਲਾਜ਼ਮ ਨੇ ਇਮਾਨਦਾਰੀ ਦੀ ਮਿਸਾਲ ਕੀਤੀ ਕਾਇਮ, ਡਿੱਗਿਆ ਮੋਬਾਈਲ ਕੀਤਾ ਵਾਪਸ
ਜਦੋਂ ਉਸਨੇ ਆਪਣੇ ਬਚਾਵ ਲਈ ਰੌਲਾ ਪਾਉਣਾ ਸ਼ੁਰੂ ਕੀਤਾ ‘ਤਾਂ ਕਥਿਤ ਹਮਲਾਵਰ ਉਥੋਂ ਫ਼ਰਾਰ ਹੋ ਗਏ। ਇਸ ਦੌਰਾਨ ਮੌਕੇ ‘ਤੇ ਪਹੁੰਚ ਕੇ ਲੋਕਾਂ ਨੇ ਤਿੰਨਾਂ ਜ਼ਖਮੀ ਨੂੰ ਜ਼ਖਮੀ ਸਿਵਲ ਹਸਪਤਾਲ ਕੋਟ ਈਸੇ ਖਾਂ ‘ਚ ਦਾਖਲ ਕਰਵਾਇਆ। ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਨ੍ਹਾਂ ਨੂੰ ਸਿਵਲ ਹਸਪਤਾਲ ਮੋਗਾ ਰੈਫਰ ਕਰ ਦਿੱਤਾ। ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਸਹਾਇਕ ਥਾਣੇਦਾਰ ਦਵਿੰਦਰਜੀਤ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਵਿਚਾਲੇ ਰਾਜ਼ੀਨਾਮਾ ਚੱਲਦਾ ਆ ਰਿਹਾ ਹੈ, ਜਿਸ ਕਰਕੇ ਦੋਸ਼ੀਆਂ ਨੇ ਓਨਾ ‘ਤੇ ਹਮਲਾ ਕੀਤਾ। ਇਸ ਸਬੰਧੀ ਕਥਿਤ 11 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਫਿਲਹਾਲ ਮੁਲਜ਼ਮਾ ਫ਼ਰਾਰ ਹਨ, ਜਿਨ੍ਹਾਂ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: