ਹਰਿਆਣਾ ‘ਤੋਂ ਕਤਲ ਦਾ ਇਕ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਰੋਹਤਕ ‘ਚ ਪੰਜਾਬ ਦੇ ਹੁਸ਼ਿਆਰਪੁਰ ਦੇ ਰਹਿਣ ਵਾਲੇ ਦੋ ਸਕੇ ਭਰਾਵਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਨ੍ਹਾਂ ਹੀ ਨਹੀਂ ਕਤਲ ਤੋਂ ਬਾਅਦ ਦੋਵਾਂ ਦੀਆਂ ਲਾਸ਼ਾਂ ਸਿੰਘਪੁਰਾ ਨੇੜੇ ਰੇਲਵੇ ਟਰੈਕ ‘ਤੇ ਸੁੱਟ ਦਿੱਤੀਆਂ ਗਈਆਂ ‘ਤਾਂ ਜੋ ਇਹ ਘਟਨਾ ਕਤਲ ਦੀ ਬਜਾਏ ਆਤਮ ਹੱਤਿਆ ਵਰਗੀ ਲੱਗੇ। ਇਸ ਦੇ ਨਾਲ ਹੀ ਟ੍ਰੈਕ ‘ਤੇ ਲਾਸ਼ਾਂ ਹੋਣ ਕਰਕੇ ਟਰੇਨ ਵੀ ਉਨ੍ਹਾਂ ਦੇ ਉਪਰੋਂ ਲੰਘ ਗਈ।
ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਪਛਾਣ ਸੁਖਵਿੰਦਰ ਅਤੇ ਸਤੇਂਦਰ ਵਜੋਂ ਹੋਈ ਹੈ। ਦੋਵੇਂ ਪੰਜਾਬ ਦੇ ਹੁਸ਼ਿਆਰਪੁਰ ਦੇ ਰਹਿਣ ਵਾਲੇ ਸਨ, ਜੋ ਕਿ ਸਕੇ ਭਰਾ ਸਨ। ਦੱਸਿਆ ਜਾ ਰਿਹਾ ਹੈ ਕਿ ਦੋਵੇ ਭਰਾ ਹਾਈਡਰਾ ਮਸ਼ੀਨ ਆਪਰੇਟਰ ਵਜੋਂ ਕੰਮ ਕਰਦੇ ਸਨ ਅਤੇ ਰੋਹਤਕ ਦੇ ਸ਼ਿਆਮਲਾਲ ਮਾਰਕੀਟ ‘ਚ ਰਹਿੰਦੇ ਸਨ। ਮ੍ਰਿਤਕ ਦੇ ਪਿਤਾ ਗਿਰਧਾਰੀ ਲਾਲ ਨੇ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਤ ਨੂੰ ਉਸ ਦੇ ਲੜਕਿਆਂ ਦਾ ਫੋਨ ਆਇਆ ਸੀ। ਸਾਹਮਣੇ ਵਾਲੇ ਨੇ ਫੋਨ ‘ਤੇ ਕਿਹਾ ਕਿ ਉਸ ਦੀ ਕਾਰ ਪਲਟ ਗਈ ਹੈ, ਉਸ ਨੂੰ ਚੁੱਕਣਾ ਪਵੇਗਾ। ਜਿਸ ਤੋਂ ਬਾਅਦ ਦੋਵੇਂ ਭਰਾ ਹਾਈਡਰਾ ਮਸ਼ੀਨ ਲੈ ਕੇ ਚਲੇ ਗਏ।
ਇਹ ਵੀ ਪੜ੍ਹੋ : DGP ਗੌਰਵ ਯਾਦਵ ਦੇ ਹੁਕਮਾਂ ‘ਤੇ ਜਲੰਧਰ ‘ਚ ਚਲਾਈ ਗਈ ਤਲਾਸ਼ੀ ਮੁਹਿੰਮ, ਕਈ ਸ਼ੱਕੀ ਵਾਹਨ ਕੀਤੇ ਜ਼ਬਤ
ਮ੍ਰਿਤਕ ਦੇ ਪਿਤਾ ਦਾ ਕਹਿਣਾ ਹੈ ਕਿ ਇਸੇ ਦੌਰਾਨ ਕਿਸੇ ਅਣਪਛਾਤੇ ਵਿਅਕਤੀ ਨੇ ਦੋਵਾਂ ਭਰਾਵਾਂ ਦਾ ਕਤਲ ਕਰਕੇ ਲਾਸ਼ਾਂ ਨੂੰ ਰੇਲਵੇ ਟਰੈਕ ‘ਤੇ ਸੁੱਟ ਦਿੱਤਾ। ਰਾਤ ਭਰ ਜਦੋਂ ਦੋਵੇਂ ਭਰਾ ਘਰ ਨਾ ਪਰਤੇ ਤਾਂ ਪਰਿਵਾਰਕ ਮੈਂਬਰਾਂ ਨੂੰ ਚਿੰਤਾ ਹੋਈ। ਜਿਸ ਕਾਰਨ ਪਰਿਵਾਰਕ ਮੈਂਬਰਾਂ ਨੇ ਵੀ ਦੋਵਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਦੋਵਾਂ ਦੀਆਂ ਲਾਸ਼ਾਂ ਸਿੰਘਪੁਰਾ ਇਲਾਕੇ ‘ਚ ਰੇਲਵੇ ਫਲਾਈਓਵਰ ਦੇ ਹੇਠਾਂ ਪਟੜੀ ‘ਤੇ ਮਿਲੀਆਂ।
ਇਸ ਘਟਨਾ ਦੀ ਜਾਂਚ ਦੌਰਾਨ ਘਟਨਾ ਸਥਾਨ ਦੇ ਆਲੇ-ਦੁਆਲੇ ਮ੍ਰਿਤਕਾਂ ਦੀਆਂ ਲਾਸ਼ਾਂ ਦੇ ਖਿੱਚ ਦੇ ਨਿਸ਼ਾਨ ਮਿਲੇ ਹਨ। ਜਿਸ ‘ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਦੋਵਾਂ ਦਾ ਕਤਲ ਕਰਕੇ ਇੱਥੇ ਸੁੱਟ ਦਿੱਤਾ ਗਿਆ ਸੀ। ਲਾਸ਼ਾਂ ਨੂੰ ਇਸ ਤਰ੍ਹਾਂ ਪਟੜੀ ‘ਤੇ ਪਾ ਦਿੱਤਾ ਗਿਆ ਹੈ ਕਿ ਟਰੇਨ ਉਨ੍ਹਾਂ ਦੇ ਉਪਰੋਂ ਲੰਘ ਜਾਵੇ। ਘਟਨਾ ਸਥਾਨ ਦੇ ਆਲੇ-ਦੁਆਲੇ ਖੂਨ ਦੂਰ-ਦੂਰ ਤੱਕ ਫੈਲਿਆ ਹੋਇਆ ਹੈ। ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇੱਥੇ ਕੀ ਹੋਇਆ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
FSL ਟੀਮ ਇੰਚਾਰਜ ਡਾ: ਸਰੋਜ ਦਹੀਆ ਨੇ ਦੱਸਿਆ ਕਿ ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਦੋਵਾਂ ਦਾ ਕਤਲ ਕਰਕੇ ਲਾਸ਼ਾਂ ਇੱਥੇ ਸੁੱਟੀਆਂ ਗਈਆਂ ਸਨ। ਜੋ ਕਿ ਇੱਧਰ-ਉੱਧਰ ਘਸੀਟਣ ਦੇ ਨਿਸ਼ਾਨ, ਸਰੀਰ ‘ਤੇ ਘਸੀਟਣ ਦੇ ਸੱਟਾਂ ਅਤੇ ਚਾਰੇ ਪਾਸੇ ਫੈਲੇ ਖੂਨ ਤੋਂ ਸਪਸ਼ਟ ਹੋ ਰਿਹਾ ਹੈ। ਫਿਲਹਾਲ ਪੁਲਿਸ ਦੀ ਟੀਮ ਜਾਂਚ ‘ਚ ਜੁੱਟ ਗਈ ਹੈ। ਜਾਂਚ ਤੋਂ ਬਾਅਦ ਹੀ ਇਹ ਪੂਰਾ ਮਾਮਲਾ ਸਪੱਸ਼ਟ ਹੋਵੇਗਾ।