ਦੁੱਧ ਪੀਣਾ ਸਿਹਤ ਲਈ ਕਾਫੀ ਫਾਇਦੇਮੰਦ ਹੈ ਪਰ ਆਯੁਰਵੇਦ ਮੁਤਾਬਕ ਕੁਝ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਦੁੱਧ ਦੇ ਨਾਲ ਨਹੀਂ ਲੈਣਾ ਚਾਹੀਦਾ। ਇਹ ਪਾਚਣ ‘ਤੇ ਖਰਾਬ ਅਸਰ ਪਾਉਂਦੇ ਹਨ। ਦੁੱਧ ਨੂੰ ਪੂਰਨ ਆਹਾਰ ਮੰਨਿਆ ਜਾਂਦਾ ਹੈ। ਅਜਿਹਾ ਇਸ ਲਈ ਕਿਉਂਕਿ ਦੁੱਧ ਵਿਚ ਪ੍ਰੋਟੀਨ, ਕੈਲਸ਼ੀਮ, ਵਿਟਾਮਿਨ ਬੀ12 ਵਰਗੇ ਕਈ ਹੋਰ ਵੀ ਪੋਸ਼ਕ ਤੱਤ ਇਕੱਠੇ ਹੀ ਮਿਲ ਜਾਂਦੇ ਹਨ। ਰੋਜ਼ਾਨਾ ਸੌਣ ਤੋਂ ਪਹਿਲਾਂ ਇਕ ਗਿਲਾਸ ਦੁੱਧ ਪੀਣਾ ਆਯੁਰਵੇਦ ਵਿਚ ਬਹੁਤ ਗੁਣਕਾਰੀ ਦੱਸਿਆ ਗਿਆ ਹੈ। ਹਾਲਾਂਕਿ ਕੁਝ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਦੁੱਧ ਦੇ ਨਾਲ ਲੈਣ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ।
ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਫੂਡ ਕੰਬੀਨੇਸ਼ਨ ਪਾਚਣ ‘ਤੇ ਬੁਰਾ ਅਸਰ ਪਾ ਸਕਦੇ ਹਨ ਤੇ ਕੁਝ ਲੋਕਾਂ ਵਿਚ ਅਸਹਿਜਤਾ ਪੈਦਾ ਕਰ ਸਕਦੇ ਹਨ। ਮਾਹਿਰਾਂ ਮੁਤਾਬਕ ਅਜਿਹੀਆਂ ਹੀ 7 ਚੀਜ਼ਾਂ ਬਾਰੇ ਦੱਸਿਆ ਹੈ ਜਿਨ੍ਹਾਂ ਨੂੰ ਦੁੱਧ ਦੇ ਨਾਲ ਲੈਣਾ ਪੂਰੀ ਤਰ੍ਹਾਂ ਤੋਂ ਬਚਣਾ ਚਾਹੀਦਾ ਹੈ। ਬੱਚੇ ਹੋਣ ਜਾਂ ਵੱਡੇ, ਇਹ ਕੰਬੀਨੇਸ਼ਨ ਸਿਹਤ ‘ਤੇ ਬੁਰਾ ਅਸਰ ਪਾ ਸਕਦੇ ਹਨ।
ਦੁੱਧ ਦੇ ਨਾਲ ਨਮਕ ਨਹੀਂ ਲੈਣਾ ਚਾਹੀਦਾ
ਦੁੱਧ ਦੇ ਨਾਲ ਨਮਕ ਜਾਂ ਨਮਕ ਵਾਲੀ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ। ਦਰਅਸਲ ਦੁੱਧ ਦੀ ਤਾਸੀਰ ਠੰਡੀ ਤੇ ਮਿੱਠੀ ਹੁੰਦੀ ਹੈ, ਦੂਜੇ ਪਾਸੇ ਨਮਕ ਗਰਮ ਤੇ ਖਾਰਾ ਹੁੰਦਾ ਹੈ। ਇਹੀ ਵਜ੍ਹਾ ਹੈ ਕਿ ਦੋਵਾਂ ਨੂੰ ਇਕੱਠੇ ਲੈਣ ਨਾਲ ਪਾਚਣ ਤੰਤਰ ‘ਤੇ ਬੁਰਾ ਪ੍ਰਭਾਵ ਪੈ ਸਕਦਾ ਹੈ।
ਦੁੱਧ ਦੇ ਨਾਲ ਖੱਟੇ ਫਲ ਲੈਣ ਤੋਂ ਬਚੋ
ਦੁੱਧ ਦੇ ਨਾਲ ਖੱਟੇ ਫਲ ਜਿਵੇਂ ਸੰਤਰਾ, ਮੌਸੰਮੀ, ਅਨਾਨਾਸ, ਨਿੰਬੂ ਤੇ ਅੰਗੂਰ ਖਾਣ ਤੋਂ ਬਚਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਕੁਝ ਲੋਕਾਂ ਨੂੰ ਪੇਟ ਵਿਚ ਭਾਰੀਪਨ, ਐਸੀਡਿਟੀ ਤੇ ਬਦਹਜ਼ਮੀ ਦੀ ਸਮੱਸਿਆ ਮਹਿਸੂਸ ਹੋ ਸਕਦੀ ਹੈ।
ਕੇਲੇ ਦੇ ਨਾਲ ਦੁੱਧ ਦਾ ਕੰਬੀਨੇਸ਼ਨ
ਬਨਾਨਾ ਸ਼ੇਕ ਕਾਫੀ ਲੋਕ ਰੋਜ਼ਾਨਾ ਪੀਂਦੇ ਹਨ ਪਰ ਆਯੁਰਵੇਦ ਮੁਤਾਬਕ ਦੁੱਧ ਤੇ ਕੇਲੇ ਦਾ ਕੰਬੀਨੇਸ਼ਨ ਸਹੀ ਨਹੀਂ ਮੰਨਿਆ ਜਾਂਦਾ ਹੈ। ਇਨ੍ਹਾਂ ਦੋਵਾਂ ਨੂੰ ਇਕੱਠੇ ਲੈਣ ਨਾਲ ਪੇਟ ਵਿਚ ਭਾਰੀਪਨ, ਬਦਹਜ਼ਮੀ ਤੇ ਬਲੋਟਿੰਗ ਦੀ ਸ਼ਿਕਾਇਤ ਹੋ ਸਕਦੀ ਹੈ।
ਮੱਛੀ ਨਾਲ ਦੁੱਧ ਦਾ ਸੇਵਨ ਨਾ ਕਰੋ
ਮੱਛੀ ਦੇ ਨਾਲ ਕਦੇ ਵੀ ਦੁੱਧ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਨ੍ਹਾਂ ਦੋਵਾਂ ਦੀ ਤਾਸੀਰ ਉਲਟ ਹੁੰਦੀ ਹੈ ਜਿਥੇ ਮੱਛੀ ਗਰਮ ਤਾਸੀਰ ਦੀ ਹੁੰਦੀ ਹੈ, ਦੁੱਧ ਠੰਡੀ ਤਾਸੀਰ ਦਾ ਹੁੰਦਾ ਹੈ। ਇਨ੍ਹਾਂ ਨੂੰ ਇਕੱਠੇ ਲੈਣ ਨਾਲ ਸਕਿਨ ਨਾਲ ਜੁੜੀਆਂ ਸਮੱਸਿਆਵਾਂ ਦੇਖਣ ਨੂੰ ਮਿਲ ਸਕਦੀਆਂ ਹਨ।
ਆਯੁਰਵੇਦਿਕ ਮਾਹਿਰਾਂ ਮੁਤਾਬਕ ਦੁੱਧ ਦੇ ਨਾਲ ਦਹੀਂ, ਖਾਸ ਤੌਰ ਤੋਂ ਗਰਮ ਦਹੀਂ ਤੇ ਖਮੀਰ ਵਾਲੀ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ। ਇਨ੍ਹਾਂ ਦੋਵਾਂ ਨੂੰ ਨਾਲ ਲੈਣ ਨਾਲ ਪਾਚਣ ਸਬੰਧੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਦੁੱਧ ਨਾਲ ਖਰਬੂਜ਼ਾ ਜਾਂ ਤਰਬੂਜ਼ ਨਾ ਖਾਓ
ਤਰਬੂਜ਼ ਜਾਂ ਖਰਬੂਜ਼ਾ ਪਾਣੀ ਨਾਲ ਭਰਪੂਰ ਫਲ ਹਨ, ਇਨ੍ਹਾਂ ਨੂੰ ਦੁੱਧ ਨਾਲ ਬਿਲਕੁਲ ਨਹੀਂ ਲੈਣਾ ਚਾਹੀਦਾ। ਦੁੱਧ ਦੇ ਨਾਲ ਲੈਣ ‘ਤੇ ਪੇਟ ਵਿਚ ਭਾਰੀਪਨ ਦੀ ਸ਼ਿਕਾਇਤ ਹੋ ਸਕਦੀ ਹੈ। ਦੂਜੇ ਪਾਸੇ ਕੁਝ ਲੋਕਾਂ ਨੂੰ ਤਾਂ ਤੁਰੰਤ ਉਲਟੀ ਜਾਂ ਦਸਤ ਹੋਣਾ ਵੀ ਸ਼ੁਰੂ ਹੋ ਸਕਦੇ ਹਨ।
ਮੂਲੀ ਤੇ ਦੁੱਧ ਦਾ ਕੰਬੀਨੇਸ਼ਨ
ਆਯੁਰਵੇਦ ਮੁਤਾਬਕ ਦੁੱਧ ਦੇ ਨਾਲ ਮੂਲੀ ਖਾਣ ਤੋਂ ਬਚਣਾ ਚਾਹੀਦਾ ਹੈ। ਵਾਰ-ਵਾਰ ਮੂਲੀ ਤੇ ਦੁੱਧ ਦਾ ਕੰਬੀਨੇਸ਼ਨ ਇਕੱਠੇ ਲੈਣ ਨਾਲ ਸਕਿਨ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ।








