ਬਲੱਡ ਪ੍ਰੈਸ਼ਰ ਦੀ ਸਮੱਸਿਆ ਮੌਜੂਦਾ ਸਮੇਂ ਵਿਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰੀ ਉਮਰ ਵਾਲਿਆਂ ਵਿਚ ਦੇਖੀ ਜਾ ਰਹੀ ਹੈ। ਹੁਣ ਤੁਹਾਡਾ ਦਿਲ ਸਰੀਰ ਵਿਚ ਖੂਨ ਪੰਪ ਕਰਦਾ ਹੈ ਤਾਂ ਇਸ ਨਾਲ ਖੂਨ ਦੀਆਂ ਨਾੜੀਆਂ ਦੀਆਂ ਕੰਧਾਂ ‘ਤੇ ਦਬਾਅ ਪੈਂਦਾ ਹੈ। ਇਸ ਦਬਾਅ ਜਾਂ ਬਲ ਨੂੰ ਬਲੱਡ ਪ੍ਰੈਸ਼ਰ ਕਿਹਾ ਜਾਂਦਾ ਹੈ। ਜਦੋਂ ਬਲੱਡ ਪ੍ਰੈਸ਼ਰ ਹਾਈ ਦਾ ਹੈ, ਤਾਂ ਇਹ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਹਾਈ ਬਲੱਡ ਪ੍ਰੈਸ਼ਰ ਨੂੰ ਦਿਲ ਦੇ ਦੌਰੇ, ਸਟ੍ਰੋਕ ਅਤੇ ਗੁਰਦੇ ਦੀ ਬਿਮਾਰੀ ਦਾ ਇੱਕ ਵੱਡਾ ਕਾਰਨ ਮੰਨਿਆ ਜਾਂਦਾ ਹੈ।
ਬਲੱਡ ਪ੍ਰੈਸ਼ਰ ਦਾ ਸਾਧਾਰਨ ਤੋਂ ਵਧ ਰਹਿਣਾ ਤਾਂ ਖਤਰਨਾਕ ਹੈ ਹੀ ਨਾਲ ਹੀ ਇਸ ਦਾ ਲੋਅ ਰਹਿਣ ਵੀ ਸਿਹਤ ਲਈ ਗੰਭੀਰ ਸਮੱਸਿਆਵਾਂ ਦਾ ਕਾਰਨ ਹੋ ਸਕਦਾ ਹੈ। ਜੇਕਰ ਬਲੱਡ ਪ੍ਰੈਸ਼ਰ ਅਕਸਰ 90/60 mmHg ਜਾਂ ਇਸ ਤੋਂ ਘੱਟ ਰਹਿੰਦਾ ਹੈ ਤਾਂ ਸਾਵਧਾਨ ਹੋ ਜਾਓ। ਘੱਟ ਬੀਪੀ ਵਿਚ ਜੇਕਰ ਤੁਸੀਂ ਖਾਣ-ਪਾਣ ਵਿਚ ਲਾਪ੍ਰਵਾਹੀ ਵਰਤਦੇ ਹੋ ਤਾਂ ਮੁਸ਼ਕਲਾਂ ਹੋਰ ਵੀ ਵਧ ਸਕਦੀਆਂ ਹਨ ਜੇਕਰ ਤੁਹਾਨੂੰ ਵੀ ਅਕਸਰ ਚੱਕਰ ਆਉਂਦੇ ਹਨ, ਕਮਜ਼ੋਰੀ ਮਹਿਸੂਸ ਹੁੰਦੀ ਹੈ ਜਾਂ ਅਚਾਨਕ ਅੱਖਾਂ ਦੇ ਸਾਹਮਣੇ ਹਨ੍ਹੇਰਾ ਆ ਜਾਂਦਾ ਹੈ ਤਾਂ ਇਹ Low BP ਦੇ ਸੰਕੇਤ ਹਨ। ਇਸ ਵਿਚ ਤੁਰੰਤ ਆਪਣੇ ਡਾਕਟਰ ਨੂੰ ਮਿਲ ਕੇ ਇਲਾਜ ਕਰਾਉਣਾ ਚਾਹੀਦਾ ਹੈ ਤੇ ਸਾਵਧਾਨੀ ਵਰਤਣੀ ਚਾਹੀਦੀ ਹੈ।
ਚੁਕੰਦਰ ਨਾ ਖਾਓ
ਚੁਕੰਦਰ ਨੂੰ ਵੈਸੇ ਤਾਂ ਦਿਲ ਦੀ ਸਿਹਤ ਤੇ ਹਾਈ ਬੀਪੀ ਵਾਲਿਆਂ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਵਿਚ ਮੌਜੂਦ ਨਾਇਟ੍ਰੇਟਸ ਸਰੀਰ ਵਿਚ ਨਾਈਟ੍ਰਿਕ ਆਕਸਾਈਡ ਵਿਚ ਬਦਲ ਕੇ ਖੂਨ ਨਾੜੀਆਂ ਨੂੰ ਫੈਲਾਉਂਦੇ ਹਨ ਜਿਸ ਨਾਲ ਬਲੱਡ ਪ੍ਰੈਸ਼ਰ ਘੱਟ ਹੋ ਸਕਦਾ ਹੈ ਪਰ ਜੇਕਰ ਕਿਸੇ ਵਿਅਕਤੀ ਦਾ ਬੀਪੀ ਪਹਿਲਾਂ ਤੋਂ ਹੀ ਘੱਟ ਰਹਿੰਦਾ ਹੈ ਤਾਂ ਬਹੁਤ ਵਧ ਮਾਤਰਾ ਵਿਚ ਚੁਕੰਦਰ ਜਾਂ ਉਸ ਦਾ ਜੂਸ ਪੀਣਾ ਕੁਝ ਲੋਕਾਂ ਵਿਚ ਬਲੱਡ ਪ੍ਰੈਸ਼ਰ ਨੂੰ ਹੋਰ ਲੋਅ ਕਰ ਸਕਦਾ ਹੈ।
ਲੱਸਣ ਤੇ ਮੇਥੀ ਤੋਂ ਵੀ ਕਰੋ ਪਰਹੇਜ਼
ਲੱਸਣ ਦਿਲ ਦੀ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ ਪਰ ਇਸ ਵਿਚ ਅਜਿਹੇ ਤੱਤ ਹੁੰਦੇ ਹਨ ਜੋ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਲਈ ਜਾਣੇ ਜਾਂਦੇ ਹਨ। ਜੇਕਰ ਕਿਸੇ ਵਿਅਕਤੀ ਦਾ ਬੀਪੀ ਪਹਿਲਾਂ ਹੀ ਘੱਟ ਹੈ ਤਾਂ ਬਹੁਤ ਜ਼ਿਆਦਾ ਮਾਤਰਾ ਵਿਚ ਕੱਚਾ ਲੱਸਣ ਨਹੀਂ ਖਾਣਾ ਚਾਹੀਦਾ। ਇਸੇ ਤਰ੍ਹਾਂ ਮੇਥੀ ਤੇ ਕੁਝ ਹੋਰ ਹਰਬਲ ਉਤਪਾਦਾਂ ਨੂੰ ਵੀ ਬਲੱਡ ਪ੍ਰੈਸ਼ਰ ਘੱਟ ਕਰਨ ਵਾਲੇ ਪ੍ਰਭਾਵਾਂ ਲਈ ਜਾਣਿਆ ਜਾਂਦਾ ਰਿਹਾ ਹੈ। ਇਸ ਲਈ ਲੋਅ ਬੀਪੀ ਵਾਲੇ ਲੋਕਾਂ ਨੂੰ ਇਸ ਦਾ ਜ਼ਿਆਦਾ ਸੇਵਨ ਬਿਨਾਂ ਡਾਕਟਰੀ ਸਲਾਹ ਦੇ ਨਹੀਂ ਕਰਨਾ ਚਾਹੀਦਾ।
ਸ਼ਰਾਬ ਹਾਈ ਜਾਂ ਲੋਅ ਦੋਵੇਂ ਤਰ੍ਹਾਂ ਦੇ ਬਲੱਡ ਪ੍ਰੈਸ਼ਰ ਵਾਲਿਆਂ ਲਈ ਖਤਰਨਾਕ ਹੈ। ਸ਼ਰਾਬ ਪੀਣ ਨਾਲ ਸਰੀਰ ਵਿਚ ਪਾਣੀ ਦੀ ਕਮੀ ਹੋ ਸਕਦੀ ਹੈ ਜਿਸ ਨਾਲ ਬਲੱਡ ਪ੍ਰੈਸ਼ਰ ਹੋਰ ਲੋਅ ਹੋ ਸਕਦਾ ਹੈ। Low BP ਵਾਲੇ ਲੋਕਾਂ ਵਿਚ ਇਸ ਨਾਲ ਚੱਕਰ, ਕਮਜ਼ੋਰੀ ਦਾ ਖਤਰਾ ਵਧ ਜਾਂਦਾ ਹੈ। ਜੇਕਰ ਅਚਾਨਕ ਚੱਕਰ ਆਏ, ਹੱਥ-ਪੈਰ ਕੰਬਣ ਲੱਗੇ ਜਾਂ ਹਨ੍ਹੇਰਾ ਆਉਣ ਲੱਗੇ ਤਾਂ ਤੁਰੰਤ ਬੈਠ ਜਾਓ। ਵਾਰ-ਵਾਰ Low BP ਹੋਣ ‘ਤੇ ਸਿਰਫ ਘਰੇਲੂ ਉਪਾਵਾਂ ‘ਤੇ ਨਿਰਭਰ ਨਾ ਰਹੋ, ਤੁਰੰਤ ਡਾਕਟਰ ਤੋਂ ਜਾਂਚ ਕਰਾਓ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









