ਮੋਹਾਲੀ ਦੀ ਇੱਕ ਕੰਪਨੀ ਵਿੱਚ ਦਾਖਲ ਹੋ ਕੇ ਆਪਣੀ ਸਾਬਕਾ ਪ੍ਰੇਮਿਕਾ ਦਾ ਕਤਲ ਕਰਨ ਵਾਲਾ ਦੋਸ਼ੀ ਪੰਜ ਦਿਨਾਂ ਬਾਅਦ ਹੋਸ਼ ਵਿੱਚ ਆ ਗਿਆ। ਬਾਅਦ ਵਿੱਚ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਲੈ ਗਈ। ਹਾਲਾਂਕਿ, ਉਸਨੇ ਇਸ ਦੌਰਾਨ ਕਿਸੇ ਦਾ ਸਹਾਰਾ ਨਹੀਂ ਲਿਆ। ਦੋਸ਼ੀ ਖੁਦ ਤੁਰ ਕੇ ਅਦਾਲਤ ਵਿਚ ਪਹੁੰਚਿਆ। ਉਸ ਨੇ ਮਾਸਕ ਅਤੇ ਐਨਕ ਲਾਈ ਹੋਈ ਸੀ। ਅਦਾਲਤ ਨੇ ਦੋਸ਼ੀ ਹਰਜਿੰਦਰ ਸਿੰਘ ਮਾਨ ਉਰਫ਼ ਹੈਰੀ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਹਰਜਿੰਦਰ ਸਿੰਘ ਕੁੜੀ ਵੱਲੋਂ ਬ੍ਰੇਕਅਪ ਕਰਨ ਤੋਂ ਨਾਰਾਜ਼ ਸੀ।
ਉਸਨੇ 4 ਜੂਨ ਨੂੰ ਆਪਣੇ ਦਫ਼ਤਰ ਵਿੱਚ ਕੁੜੀ ‘ਤੇ ਚਾਕੂ ਨਾਲ 30 ਵਾਰ ਕੀਤੇ ਅਤੇ ਫਿਰ ਖੁਦਕੁਸ਼ੀ ਦੀ ਕੋਸ਼ਿਸ਼ ਵਿੱਚ ਆਪਣੇ ਗਲੇ ਵਿੱਚ ਚਾਕੂ ਮਾਰ ਲਿਆ। ਬਾਅਦ ਵਿੱਚ ਉਸਨੂੰ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।

ਮ੍ਰਿਤਕਾ ਡਿੰਪਲ (30), ਕੰਪਨੀ ਦੀ ਡਿਸਪੈਚ ਟੀਮ ਵਿੱਚ ਕੰਮ ਕਰਦੀ ਸੀ। ਦੋਸ਼ੀ ਹਰਜਿੰਦਰ (34) ਵੀ ਉਸੇ ਕੰਪਨੀ ਵਿੱਚ ਕੰਮ ਕਰਦਾ ਸੀ ਅਤੇ ਉਨ੍ਹਾਂ ਦੇ ਵਰਕਸਟੇਸ਼ਨ ਨਾਲ ਲੱਗਦੇ ਸਨ। ਪੁਲਿਸ ਮੁਤਾਬਕ ਦੋਸ਼ੀ ਸ਼ਾਮ ਨੂੰ ਡਿੰਪਲ ਦੇ ਕੈਬਿਨ ਵਿੱਚ ਪਹੁੰਚਿਆ। ਦੋਵਾਂ ਵਿਚਕਾਰ ਬਹਿਸ ਹੋ ਗਈ। ਜਿਵੇਂ ਹੀ ਝਗੜਾ ਵਧਿਆ, ਦੋਸ਼ੀ ਨੇ ਡਿੰਪਲ ‘ਤੇ ਵਾਰ-ਵਾਰ ਚਾਕੂ ਨਾਲ ਹਮਲਾ ਕੀਤਾ। ਆਲੇ-ਦੁਆਲੇ ਦੇ ਕਰਮਚਾਰੀ ਕੁਝ ਸਮਝ ਪਾਉਂਦੇ ਇਸ ਤੋਂ ਪਹਿਲਾਂ ਹੀ ਕੁੜੀ ਗੰਭੀਰ ਜ਼ਖਮੀ ਹੋ ਗਈ। ਕੁੜੀ ‘ਤੇ ਹਮਲਾ ਕਰਨ ਤੋਂ ਬਾਅਦ ਦੋਸ਼ੀ ਨੇ ਖੁਦ ‘ਤੇ ਵੀ ਚਾਕੂ ਨਾਲ ਵਾਰ ਕਰਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ : ਗੁਰਦੁਆਰੇ ਨੂੰ ਉਡਾਉਣ ਦੀ ਧਮਕੀ ਦੇਣ ਵਾਲਾ ਨੌਜਵਾਨ ਨਿਹੰਗ ਸਿੰਘਾਂ ਨੇ ਕੀਤਾ ਕਾਬੂ, ਮੰਗਵਾਈ ਮੁਆਫ਼ੀ
ਫੇਜ਼ 11 ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਦੋਵਾਂ ਜ਼ਖਮੀਆਂ ਨੂੰ ਇਲਾਜ ਲਈ ਫੋਰਟਿਸ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਡਿੰਪਲ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ ਦੋਸ਼ੀ ਹਰਜਿੰਦਰ ਨੂੰ ਗੰਭੀਰ ਹਾਲਤ ਵਿੱਚ ਦਾਖਲ ਕਰਵਾਇਆ ਗਿਆ ਅਤੇ ਇਲਾਜ ਕੀਤਾ ਗਿਆ। ਉਸ ਨੂੰ ਪੰਜ ਦਿਨਾਂ ਬਾਅਦ 9 ਜੂਨ ਨੂੰ ਹੋਸ਼ ਵਿੱਚ ਆਇਆ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










