ਕੁਝ ਦਿਨ ਪਹਿਲਾਂ ਧਰਮਕੋਟ ਵਿੱਚ ਇੱਕ ਸੱਸ ਅਤੇ ਨੂੰਹ ਵਿਚਕਾਰ ਹੋਏ ਝਗੜੇ ਦਾ ਮਾਮਲਾ ਹੁਣ ਪੰਜਾਬ ਰਾਜ ਮਹਿਲਾ ਕਮਿਸ਼ਨ ਕੋਲ ਪਹੁੰਚ ਗਿਆ ਹੈ। ਇਸ ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ।
ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਸੱਸ ਅਤੇ ਨੂੰਹ ਇੱਕ-ਦੂਜੇ ਨੂੰ ਕੁੱਟਦੇ ਅਤੇ ਇੱਕ-ਦੂਜੇ ਦੇ ਵਾਲ ਖਿੱਚ ਰਹੀਆਂ ਹਨ। ਵੀਡੀਓ ਵਾਇਰਲ ਹੋ ਗਿਆ ਅਤੇ ਚਰਚਾ ਦਾ ਵਿਸ਼ਾ ਬਣ ਗਿਆ।

ਵੀਡੀਓ ਤੋਂ ਬਾਅਦ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਮਾਮਲੇ ਦਾ ਖੁਦ ਨੋਟਿਸ ਲਿਆ ਅਤੇ 8 ਜੂਨ ਤੱਕ ਮੋਗਾ ਦੇ ਐਸਐਸਪੀ ਤੋਂ ਵਿਸਥਾਰਤ ਰਿਪੋਰਟ ਮੰਗੀ। ਮਹਿਲਾ ਕਮਿਸ਼ਨ ਨੇ ਮੋਗਾ ਪੁਲਿਸ ਨੂੰ ਪੂਰੀ ਜਾਂਚ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ।
ਧਰਮਕੋਟ ਪੁਲਿਸ ਸਟੇਸ਼ਨ ਦੇ ਇੰਚਾਰਜ ਲਕਸ਼ਮਣ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਸੀ, ਪਰ ਨੂੰਹ ਕਰਮਵੀਰ ਕੌਰ ਪੇਸ਼ ਨਹੀਂ ਹੋਈ। ਪੁਲਿਸ ਨੇ ਉਸ ਨੂੰ ਕਈ ਨੋਟਿਸ ਵੀ ਭੇਜੇ। ਉਸ ਨੇ ਕਿਹਾ ਕਿ ਇਹ ਦੋਵਾਂ ਧਿਰਾਂ ਵਿਚਕਾਰ ਘਰੇਲੂ ਝਗੜਾ ਸੀ ਅਤੇ ਇਸ ਮਾਮਲੇ ਵਿੱਚ ਪਹਿਲਾਂ ਹੀ ਦੋ ਵਾਰ ਸਮਝੌਤਾ ਹੋ ਚੁੱਕਾ ਹੈ। ਹਾਲਾਂਕਿ, ਮਾਮਲਾ ਦੁਬਾਰਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਇਸਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਸਿੱਖ ਨੌਜਵਾਨ ਨੂੰ UK ‘ਚ ਉਮਰ ਕੈਦ, ਜਥੇਦਾਰ ਗੜਗੱਜ ਨੇ ਹੈਨਰੀ ਨੋਵਾਕ ਦੇ ਪਰਿਵਾਰ ਨਾਲ ਪ੍ਰਗਟਾਈ ਹਮਦਰਦੀ
ਜਾਣਕਾਰੀ ਮੁਤਾਬਕ ਇਹ ਮਾਮਲਾ ਬੀਤੀ 1 ਜੂਨ ਦਾ ਹੈ, ਜਦੋਂ ਸੱਸ ਬਲਵਿੰਦਰ ਕੌਰ ਅਤੇ ਨੂੰਹ ਕਰਮਜੀਤ ਕੌਰ ਵਿਚਕਾਰ ਝਗੜਾ ਹੋਇਆ, ਜਿਸ ਦਾ ਵੀਡੀਓ ਸਾਹਮਣੇ ਵਾਇਰਲ ਹੋ ਗਿਆ। ਵੀਡੀਓ ਵਿਚ ਨਜਰ ਆ ਰਿਹਾ ਹ ਕਿ ਨੂੰਹ ਸੱਸ ਕੋਲੋਂ ਬੱਚੀ ਨੂੰ ਖੋਹ ਰਹੀ ਹੈ ਤੇ ਇਸੇ ਵਿਚਾਲੇ ਦੋਹਾਂ ਵਿਚ ਬੁਰੀ ਤਰ੍ਹਾਂ ਝਗੜਾ ਹੋ ਜਾਂਦਾ ਹੈ ਤੇ ਉਹ ਇੱਕ ਦੂਜੇ ਨੂੰ ਵਾਲਾਂ ਤੋਂ ਘਸੀਟਦਿਆਂ ਵਿਹੜੇ ਵਿਚ ਆ ਜਾਂਦੀਆਂ ਹਨ। ਇਸ ਦੌਰਾਨ ਦੋਵੇਂ ਗੁੱਥਮ-ਗੁੱਥਾ ਹੋ ਗਈਆਂ ਤੋ ਇੱਕ-ਦੂਜੇ ਨੂੰ ਲਿਟਾ ਕੇ ਕੁੱਟਿਆ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










