ਸਾਂਸਦ ਅੰਮ੍ਰਿਤਪਾਲ ਸਿੰਘ ਦੇ ਅਜਨਾਲਾ ਪੁਲਿਸ ਸਟੇਸ਼ਨ ਮਾਮਲੇ ਦੇ ਗਵਾਹ ਵਰਿੰਦਰ ਸਿੰਘ ਉਰਫ਼ ਮਾਵੀ ‘ਤੇ ਫਾਇਰਿੰਗ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਮੋਰਿੰਡਾ ਦੇ ਪਿੰਡ ਰਸੂਲਪੁਰ ਦੇ ਕੋਲ ਥਾਰ ਵਿਚ ਆਏ ਕੁਝ ਬੰਦਿਆਂ ਨੇ ਗੋਲੀਆਂ ਚਲਾਈਆਂ।
ਜ਼ਿਕਰਯੋਗ ਹੈ ਕਿ ਵਰਿੰਦਰ ਸਿੰਘ ਉਰਫ਼ ਮਾਵੀ ਨੂੰ ਪੰਜਾਬ ਪੁਲਿਸ ਵੱਲੋਂ ਦੋ ਸੁਰੱਖਿਆ ਕਰਮਚਾਰੀ ਅਤੇ ਇੱਕ ਸਰਕਾਰੀ ਗੱਡੀ ਮੁਹੱਈਆ ਕਰਵਾਈ ਗਈ ਸੀ, ਪਰ ਘਟਨਾ ਵੇਲੇ ਸੁਰੱਖਿਆ ਕਰਮਚਾਰੀ ਉਸ ਨਾਲ ਮੌਜੂਦ ਨਹੀਂ ਸਨ। ਘਟਨਾ ਤੋਂ ਪਹਿਲਾਂ ਵਰਿੰਦਰ ਸਿੰਘ ਨੇ ਸੁਰੱਖਿਆ ਕਰਮਚਾਰੀਆਂ ਨੂੰ ਗੱਡੀ ਤੋਂ ਹਟਾ ਦਿੱਤਾ ਸੀ। ਪੁਲਿਸ ਨੇ ਮੋਰਿੰਡਾ ਪੁਲਿਸ ਸਟੇਸ਼ਨ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਐਸਐਸਪੀ ਮਨਿੰਦਰ ਸਿੰਘ ਮੁਤਾਬਕ ਸ਼ੁਰੂਆਤੀ ਜਾਂਚ ਰੋਡ ਰੇਜ ਦਾ ਮਾਮਲਾ ਜਾਪਦੀ ਹੈ ਅਤੇ ਇਸ ਦੇ ਆਧਾਰ ‘ਤੇ ਕਾਰਵਾਈ ਕੀਤੀ ਗਈ ਹੈ। ਅੱਗੇ ਦੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ : ਜਲੰਧਰ : ਐਕਸਾਈਜ਼ ਵਿਭਾਗ ਟੀਮ ਦੀ ਰੇਡ ਦੌਰਾਨ ਚੱਲੀਆਂ ਗੋਲੀਆਂ, ਨਜਾਇਜ਼ ਸ਼ਰਾਬ ਸਣੇ ਇੱਕ ਕਾਬੂ
ਰਿਪੋਰਟਾਂ ਮੁਤਾਬਕ ਪੁਲਿਸ ਨੇ ਸਮਰੋਲੀ ਪਿੰਡ ਦੇ ਰਹਿਣ ਵਾਲੇ ਜਸਵੀਰ ਸਿੰਘ ਵਿਰੁੱਧ ਮਾਮਲਾ ਦਰਜ ਕੀਤਾ ਹੈ। ਐਫਆਈਆਰ ਮੁਤਾਬਕ ਹਮਲਾਵਰ ਨੇ ਕਥਿਤ ਤੌਰ ‘ਤੇ ਵਰਿੰਦਰ ਸਿੰਘ ਦੇ ਦੋਸਤ ਹਰਜਿੰਦਰ ਸਿੰਘ ਨੂੰ ਅਗਵਾ ਕਰਨ ਦੀ ਕੋਸ਼ਿਸ਼ ਵੀ ਕੀਤੀ, ਜੋ ਉਸ ਦੇ ਨਾਲ ਸੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








