ਮਰਹੂਮ ਸਿੱਧੂ ਮੂਸੇਵਾਲਾ ਦੀ ਅੱਜ ਚੌਥੀ ਬਰਸੀ ਪਿੰਡ ਮੂਸੇ ਵਿਖੇ ਮਨਾਈ ਜਾ ਰਹੀ ਹੈ। ਪਰਵਾਰ ਅਤੇ ਵੱਡੀ ਗਿਣਤੀ ਵਿੱਚ ਲੋਕ ਸ਼ਰਧਾਂਜਲੀ ਦੇਣ ਪਹੁੰਚੇ। ਇਸ ਦੌਰਾਨ ਕੁਝ ਭਾਵਕ ਪਲ ਦੇਖਣ ਨੂੰ ਮਿਲੇ। ਦਰਅਸਲ, ਜਿਵੇ ਹੀ ਪੂਰਾ ਪਰਿਵਾਰ ਸਿੱਧੂ ਦੀ ਯਾਦਗਾਰ ‘ਤੇ ਪਹੁੰਚਿਆ ਨਿੱਕਾ ਸਿੱਧੂ ਬਾਈ-ਬਾਈ ਕਰਦਾ ਪਹੁੰਚਿਆ। ਛੋਟੇ ਭਾਈ ਸ਼ੁਭਦੀਪ ਨੇ ਸਿੱਧੂ ਦੀ ਯਾਦਗਾਰ ਅੱਗੇ ਮੱਥਾ ਟੇਕਿਆ ਅਤੇ ਤਸਵੀਰ ਵਿੱਚ ਭਰਾ ਦੇ ਮੱਥਾ ਚੁੰਮਿਆ। ਇਹ ਦੇਖ ਕੇ ਪੂਰੇ ਪਰਿਵਾਰ ਅਤੇ ਉਥੇ ਮੌਜੂਦ ਲੋਕਾਂ ਦੀਆਂ ਅੱਖਾਂ ਨਮ ਨਜ਼ਰ ਆਈਆਂ।

ਜ਼ਿਕਰਯੋਗ ਹੈ ਕਿ ਇਸ ਵਾਰ ਮੂਸੇਵਾਲਾ ਦੀ ਬਰਸੀ ਇੱਕ ਦਿਨ ਪਹਿਲਾਂ ਮਨਾਈ ਜਾ ਰਹੀ ਹੈ। ਪਿਛਲੀਆਂ ਤਿੰਨ ਬਰਸੀਆਂ 29 ਮਈ ਨੂੰ ਮਨਾਈਆਂ ਗਈਆਂ ਸਨ, ਪਰ ਇਸ ਵਾਰ ਪਰਿਵਾਰ ਨੇ 29 ਮਈ ਨੂੰ ਮਾਨਸਾ ‘ਚ ਵੋਟਾਂ ਦੀ ਗਿਣਤੀ ਦੇ ਮੱਦੇਨਜ਼ਰ 28 ਮਈ ਨੂੰ ਬਰਸੀ ਮਨਾਉਣ ਦਾ ਫੈਸਲਾ ਕੀਤਾ ਸੀ।

ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ ! ਕੇਵਲ ਸਿੰਘ ਢਿੱਲੋਂ ਬਣਾਏ ਜਾ ਸਕਦੇ ਨੇ ਪੰਜਾਬ BJP ਦੇ ਪ੍ਰਧਾਨ

ਦੱਸ ਦੇਈਏ ਕਿ ਮੂਸੇਵਾਲਾ ਦੇ ਨਾਂ ਤੋਂ ਮਸ਼ਹੂਰ ਸ਼ੁੱਭਦੀਪ ਸਿੰਘ ਸਿੱਧੂ ਦੀ 29 ਮਈ 2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










