ਸੁਪਰੀਮ ਕੋਰਟ ਕੋਲਿਜੀਅਮ ਨੇ ਸੁਪਰੀਮ ਕੋਰਟ ਵਿਚ ਜੱਜ ਨਿਯੁਕਤ ਕਰਨ ਲਈ 5 ਨਾਵਾਂ ਦੀ ਸਿਫਾਰਸ਼ ਕੇਂਦਰ ਸਰਕਾਰ ਨੂੰ ਭੇਜੀ ਹੈ। ਇਨ੍ਹਾਂ ਵਿਚ ਚਾਰ ਹਾਈਕੋਰਟ ਦੇ ਮੁੱਖ ਜੱਜ ਤੇ ਇਕ ਸੀਨੀਅਰ ਮਹਿਲਾ ਵਕੀਲ ਸ਼ਾਮਲ ਹਨ।
ਕੋਲਜੀਅਮ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਸ਼ੀਲ ਨਾਗੂ, ਬਾਂਬੇ ਹਾਈਕੋਰਟ ਦੇ ਚੀਫ ਜਸਟਿਸ ਸ਼੍ਰੀ ਚੰਦਰਸ਼ੇਖਰ, ਮੱਧ ਪ੍ਰਦੇਸ਼ ਹਾਈਕੋਰਟ ਦੇ ਚੀਫ ਜਸਟਿਸ ਸੰਜੀਵ ਸਚਦੇਵਾ, ਜੰਮੂ-ਕਸ਼ਮੀਰ ਤੇ ਲੱਦਾਖ ਹਾਈਕੋਰਟ ਦੇ ਚੀਫ ਜਸਟਿਸ ਅਰੁਣ ਪੱਲੀ ਤੇ ਸੀਨੀਅਰ ਵਕੀਲ ਵੀ ਮੋਹਨਾ ਦੇ ਨਾਂ ਭੇਜੇ ਹਨ।ਇਹ ਸਿਫਾਰਸ਼ 22 ਤੇ 27 ਮਈ ਨੂੰ ਹੋਈ ਕੋਲਜੀਅਮ ਬੈਠਕਾਂ ਦੌਰਾਨ ਕੀਤੀ ਗਈ ਹੈ।
ਸੀਨੀਅਰ ਵਕੀਲ ਵੀ ਮੋਹਨਾ ਦੀ ਨਿਯੁਕਤੀ ਨਾਲ ਸੁਪਰੀਮ ਕੋਰਟ ਵਿਚ ਮਹਿਲਾਵਾਂ ਦੀ ਹਿੱਸੇਦਾਰੀ ਮਜ਼ਬੂਤ ਹੋਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ। ਫਿਲਹਾਲ ਸੁਪਰੀਮ ਕੋਰਟ ਵਿਚ ਇਕ ਮਹਿਲਾ ਜੱਜ ਜਸਟਿਸ ਬੀਵੀ ਨਾਗਰਤਨਾ ਹੈ। ਅਗਸਤ 2021 ਦੇ ਬਾਅਦ ਕਿਸੇ ਮਹਿਲਾ ਦੀ ਸੁਪਰੀਮ ਕੋਰਟ ਵਿਚ ਨਿਯੁਕਤੀ ਨਹੀਂ ਹੋਈ ਹੈ। ਅਜੇ ਸੁਪਰੀਮ ਕੋਰਟ ਵਿਚ 32 ਜੱਜ ਹਨ। ਜੂਨ ਵਿਚ ਜਸਟਿਸ ਜੇਕੇ ਮਾਹੇਸ਼ਵਰੀ ਤੇ ਜਸਟਿਸ ਪੰਕਜ ਮਿੱਤਲ ਦੇ ਰਿਟਾਇਰ ਹੋਣ ਦੇ ਬਾਅਦ ਦੋ ਹੋਰ ਅਹੁਦੇ ਖਾਲੀ ਹੋ ਜਾਣਗੇ।
ਕੇਂਦਰੀ ਕੈਬਨਿਟ ਨੇ 5 ਮਈ ਨੂੰ ਸੁਪਰੀਮ ਕੋਰਟ ਵਿਚ ਜੱਜਾਂਦੀ ਗਿਣਤੀ 33 ਤੋਂ ਵਧਾ ਕੇ 37 ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਸੰਸਦ ਦੇ ਅਗਲੇ ਸੈਸ਼ਨ ਵਿਚ ਇਸ ਨਾਲ ਜੁੜਿਆ ਬਿਲ ਪੇਸ਼ ਕਰੇਗੀ। ਕੈਬਨਿਟ ਦੀ ਮਨਜ਼ੂਰੀ ਦੇ ਬਾਅਦ 1956 ਦੇ ਕਾਨੂੰਨ ਵਿਚ ਸੋਧ ਕੀਤੀ ਜਾਵੇਗੀ। ਸੰਵਿਧਾਨ ਦੀ ਧਾਰਾ 124(1) ਤਹਿਤ ਸੁਪਰੀਮ ਕੋਰਟ ਵਿਚ ਜੱਜਾਂ ਦੀ ਗਿਣਤੀ ਵਧਾਉਣ ਦਾ ਅਧਿਕਾਰ ਸੰਸਦ ਕੋਲ ਹੈ। ਕਾਨੂੰਨ ਲਾਗੂ ਹੋਣ ਦੇ ਬਾਅਦ ਸੁਪਰੀਮ ਕੋਰਟ ਕੋਲਜੀਅਮ ਨਵੇਂ ਜੱਜਾਂ ਦੇ ਨਾਂ ਸਰਕਾਰ ਨੂੰ ਭੇਜੇਗਾ।
ਇਹ ਵੀ ਪੜ੍ਹੋ : ਸੰਗਰੂਰ : ਵਿਆਹ ਪ੍ਰੋਗਰਾਮ ਦਾ ਖਾਣਾ ਖਾਣ ਨਾਲ ਸੈਂਕੜੇ ਲੋਕਾਂ ਦੀ ਵਿਗੜੀ ਤਬੀਅਤ, ਹਸਪਤਾਲ ਭਰਤੀ
ਦੱਸ ਦੇਈਏ ਕਿ ਸੁਪਰੀਮ ਕੋਰਟ ਵਿਚ ਇਸ ਸਮੇਂ 92,385 ਪੈਂਡਿੰਗ ਮਾਮਲੇ ਹਨ। ਕੋਵਿਡ ਦੇ ਬਾਅਦ ਈ-ਫਾਈਲਿੰਗ ਵਧਣ ਨਾਲ ਮਾਮਲਿਆਂ ਦੀ ਗਿਣਤੀ ਲਗਾਤਾਰ ਵਧੀ ਹੈ। ਕੇਂਦਰ ਸਰਕਾਰ ਨੇ 11 ਦਸੰਬਰ 2025 ਨੂੰ ਰਾਜ ਸਭਾ ਵਿਚ ਦੱਸਿਆ ਸੀ ਕਿ ਦੇਸ਼ ਭਰ ਦੇ ਕੋਰਟ ਵਿਚ ਕੁੱਲ 5.49 ਕਰੋੜ ਤੋਂ ਵਧ ਕੇਸ ਪੈਂਡਿੰਗ ਹਨ। ਇਸ ਵਿਚ 90,897 ਮਾਮਲੇ ਸੁਪਰੀਮ ਕੋਰਟ ਤੇ ਦੇਸ਼ ਦੇ 25 ਹਾਈਕੋਰਟ ਵਿਚ 63,63,406 ਮਾਮਲੇ ਪੈਂਡਿੰਗ ਸਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










