ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈਦ-ਉਲ-ਅਜ਼ਹਾ (ਬਕਰੀਦ) ਦੇ ਮੌਕੇ ‘ਤੇ ਦੇਸ਼ ਵਾਸੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। PM ਨੇ X ‘ਤੇ ਪੋਸਟ ਵਿਚ ਲਿਖਿਆ-” ਸਾਰਿਆਂ ਨੂੰ ਈਦ-ਉਲ-ਅਜ਼ਹਾ ਦੀਆਂ ਸ਼ੁਭਕਾਮਨਾਵਾਂ।ਇਹ ਮੌਕਾ ਸਾਡੇ ਸਮਾਜ ‘ਚ ਭਾਈਚਾਰੇ ਤੇ ਖੁਸ਼ੀ ਦੀ ਭਾਵਨਾ ਨੂੰ ਹੋਰ ਡੂੰਘਾ ਕਰੇ। ਮੈਂ ਸਾਰਿਆਂ ਦੀ ਸਫਲਤਾ ਤੇ ਚੰਗੀ ਸਿਹਤ ਲਈ ਪ੍ਰਾਰਥਨਾ ਕਰਦਾ ਹਾਂ”

ਬਕਰੀਦ ‘ਤੇ ਸਾਰੇ ਸੂਬਿਆਂ ਵਿਚ ਪ੍ਰਮੁੱਖ ਈਦਗਾਹਾਂ ਵਿਚ ਬਕਰੀਦ ਦੀ ਨਮਾਜ ਅਦਾ ਕੀਤੀ ਜਾ ਰਹੀ ਹੈ। ਭੋਪਾਲ, ਕੋਇੰਟਬੂਰ, ਜੈਪੁਰ, ਕੋਲਕਾਤਾ ਸਣੇ ਕਈ ਸ਼ਹਿਰਾਂ ਵਿਚ ਵੱਡੀ ਗਿਣਤੀ ਵਿਚ ਮੁਸਲਿਮ ਭਾਈਚਾਰੇ ਨੇ ਨਮਾਜ ਮਗਰੋਂ ਇਕ-ਦੂਜੇ ਨੂੰ ਮੁਬਾਰਕਬਾਦ ਦਿੱਤੀ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸਮੂਹ ਮੁਸਲਿਮ ਭਾਈਚਾਰੇ ਨੂੰ ਈਦ-ਉਲ-ਅਜ਼ਹਾ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਟਵੀਟ ਕਰਦਿਆਂ ਲਿਖਿਆ “ਇਹ ਪਵਿੱਤਰ ਤਿਉਹਾਰ ਸਾਨੂੰ ਕੁਰਬਾਨੀ, ਰਹਿਮਦਿਲੀ ਤੇ ਆਪਸੀ ਭਾਈਚਾਰਕ ਸਾਂਝ ਦਾ ਬਹੁਤ ਵੱਡਾ ਪੈਗ਼ਾਮ ਦਿੰਦਾ ਹੈ
ਪ੍ਰਮਾਤਮਾ ਕਰੇ, ਪੰਜਾਬ ਦੀ ਆਪਸੀ ਸਾਂਝ ਤੇ ਪਿਆਰ ਹਮੇਸ਼ਾ ਇਸੇ ਤਰ੍ਹਾਂ ਮਜ਼ਬੂਤ ਰਹੇ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










