ਭਗਵੰਤ ਮਾਨ ਸਰਕਾਰ ਨੇ ਗੁਰਦਾਸਪੁਰ ਖੇਤਰ ਦੇ ਵਸਨੀਕਾਂ ਨੂੰ ਵਿਕਾਸ ਨੂੰ ਵੱਡੀ ਸੌਗਾਤ ਦਿੱਤੀ ਹੈ। ਸਰਕਾਰ ਨੇ ਮਕੋੜਾ ਪੱਤਣ ਵਿਖੇ ਲੰਮੇ ਸਮੇਂ ਤੋਂ ਉਡੀਕੇ ਜਾ ਰਹੇ ਪੁਲ ਦੇ ਨਿਰਮਾਣ ਲਈ 100 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਹੈ। ਅਧਿਕਾਰਤ ਐਲਾਨ ਕਰਦੇ ਹੋਏ, ਪੰਜਾਬ ਲੋਕ ਨਿਰਮਾਣ (ਪੀ.ਡਬਲਯੂ.ਡੀ.) ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਪੁਲ ਦੀ ਉਸਾਰੀ ਲਈ ਟੈਂਡਰ ਜਾਰੀ ਕਰ ਦਿੱਤੇ ਗਏ ਹਨ ਅਤੇ ਜ਼ਮੀਨੀ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ।
ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਵਰਸੋਲਾ ਪਿੰਡ ਵਿੱਚ ਬਾਬਾ ਗੁੱਜਾ ਪੀਰ ਕਲਚਰਲ ਕਲੱਬ ਅਤੇ ਗ੍ਰਾਮ ਪੰਚਾਇਤ ਵੱਲੋਂ ਆਯੋਜਿਤ ਸਾਲਾਨਾ ਬਾਬਾ ਗੁੱਜਾ ਪੀਰ ਛਿੰਜ (ਕੁਸ਼ਤੀ) ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੁੰਦੇ ਹੋਏ ਇਹ ਇਤਿਹਾਸਕ ਐਲਾਨ ਕੀਤਾ। ਉਨ੍ਹਾਂ ਨੇ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ ਅਤੇ ਪਿੰਡ ਦੇ ਵਿਕਾਸ ਲਈ ਆਪਣੇ ਅਖਤਿਆਰੀ ਫੰਡ ਵਿੱਚੋਂ 5 ਲੱਖ ਰੁਪਏ ਦੀ ਗ੍ਰਾਂਟ ਦਾ ਐਲਾਨ ਕੀਤਾ।

ਵਰਸੋਲਾ ਵਿੱਚ ਆਯੋਜਿਤ ਰਵਾਇਤੀ ਛਿੰਜ ਮੇਲੇ ਵਿੱਚ ਪੰਜਾਬ ਅਤੇ ਹਰਿਆਣਾ ਦੇ ਚੋਟੀ ਦੇ ਪਹਿਲਵਾਨਾਂ ਨੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ, ਜਿਸ ਵਿੱਚ ਵੱਡੀ ਭੀੜ ਇਕੱਠੀ ਹੋਈ। ਖੇਡਾਂ ਦੇ ਨਾਲ-ਨਾਲ, ਮੇਲੇ ਵਿੱਚ ਸੱਭਿਆਚਾਰਕ ਛੋਹ ਵੀ ਸੀ, ਜਿਸ ਵਿੱਚ ਪ੍ਰਸਿੱਧ ਕਲਾਕਾਰਾਂ ਸਿੰਦਾ ਸ਼ੌਕੀ, ਪੰਜਾਬ ਕੌਰ ਅਤੇ ਜ਼ੀਨਤ ਕੌਰ ਨੇ ਆਪਣੇ ਮਨਮੋਹਕ ਲੋਕ ਗੀਤਾਂ ਨਾਲ ਦਰਸ਼ਕਾਂ ਨੂੰ ਮੰਤਰਮੁਗਧ ਕੀਤਾ।
ਇਹ ਵੀ ਪੜ੍ਹੋ : ਅਕਸ਼ੈ ਸ਼ਰਮਾ ਨੇ 1,000 ਮਹਿਲਾਵਾਂ ਤੋਂ ਬੰਨ੍ਹਵਾਈ ਰੱਖੜੀ, ਬੋਲੇ- ‘ਭੈਣਾਂ ਦੇ ਭਰੋਸੇ ਨਾਲ ਅੱਗੇ ਵੱਧ ਰਿਹਾ…’
ਮਕੋੜਾ ਪੱਤਣ ਪੁਲ ਲਈ 100 ਕਰੋੜ ਰੁਪਏ ਜਾਰੀ ਹੋਣ ਨਾਲ ਸਰਹੱਦੀ ਖੇਤਰ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ, ਕਿਉਂਕਿ ਇਸ ਪੁਲ ਦੇ ਬਣਨ ਨਾਲ ਉਨ੍ਹਾਂ ਦੀ ਸਾਲਾਂ ਮੰਗ ਪੂਰੀ ਹੋ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








