ਭਾਂਡੇ ਦੇ ਢੱਕਣ ਵਿਚ ਅੱਧਾ ਕਿਲੋ ਸੋਨਾ ਦੇਖ ਕੇ ਅਧਿਕਾਰੀਆਂ ਦੇ ਹੋਸ਼ ਉਡ ਗਏ। ਦਿੱਲੀ ਹਵਾਈ ਅੱਡੇ ‘ਤੇ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਸੋਨੇ ਦੀ ਤਸਕਰੀ ਦੇ ਅਨੋਖੇ ਤਰੀਕੇ ਦਾ ਪਰਦਾਫਾਸ਼ ਕਰਕੇ ਯਾਤਰੀ ਨੂੰ ਕਾਬੂ ਕੀਤਾ ਹੈ। ਯਾਤਰੀ ਨੇ ਸੋਨੇ ਨੂੰ ਇਸ ਤਰ੍ਹਾਂ ਲੁਕਾਇਆ ਸੀ ਕਿ ਪਹਿਲੀ ਨਜ਼ਰ ਵਿਚ ਕਿਸੇ ਨੂੰ ਸ਼ੱਕ ਵੀ ਨਹੀਂ ਹੋ ਸਕਦਾ ਸੀ ਪਰ ਐਕਸ-ਰੇ ਸਕੈਨਿੰਗ ਨੇ ਰਸੋਈ ਦੇ ਆਮ ਜਿਹੇ ਢੱਕਣ ਪਿਛੇ ਲੁਕੇ ਵੱਡੇ ਰਾਜ ਦਾ ਪਰਦਾ ਖੋਲ੍ਹ ਦਿੱਤਾ।
ਖੁਫੀਆ ਸੂਚਨਾ ਤੇ ਯਾਤਰੀ ਦੀ ਪ੍ਰੋਫਾਈਲਿੰਗ ਦੇ ਆਧਾਰ ‘ਤੇ ਕਸਟਮ ਅਧਿਕਾਰੀਆਂ ਨੇ ਰਿਆਤ ਤੋਂ ਮੁੰਬਈ ਤੇ ਫਿਰ ਮੁੰਬਈ ਤੋਂ ਦਿੱਲੀ ਪਹੁੰਚੇ ਇਕ ਯਾਤਰੀ ਨੂੰ ਰੋਕਿਆ। ਯਾਤਰੀ ਦੇ ਬੈਗ ਵਿਚ ਘਰੇਲੂ ਵਰਤੋਂ ਦਾ ਕਈ ਤਰ੍ਹਾਂ ਦਾ ਸਾਮਾਨ ਤੇ ਇਕ ਕੁੱਕਵੇਅਰ ਸੈੱਟ ਵੀ ਸੀ। ਪਰ ਜਦੋਂ ਬੈਗ ਨੂੰ ਐਕਸਰੇ ਸੈਕਨਿੰਗ ਲਈ ਭੇਜਿਆ ਗਿਆ ਤਾਂ ਅਧਿਕਾਰੀਆਂ ਨੂੰ ਕੁਝ ਸ਼ੱਕੀ ਤਸਵੀਰਾਂ ਨਜ਼ਰ ਆਈਆਂ ਜਿਸ ਮਗਰੋਂ ਬੈਗ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ।
ਇਹ ਵੀ ਪੜ੍ਹੋ : Gen-Z ਦੇ ਵਿਚ ਜਾਣਗੇ ਮੋਦੀ ਸਰਕਾਰ ਦੇ ਮੰਤਰੀ, ਤਿਆਰ ਹੋਇਆ ‘ਵਨ ਡੇ, ਵਨ ਯੂਨੀਵਰਸਿਟੀ’ ਪਲਾਨ
ਚੈਕਿੰਗ ਦੌਰਾਨ ਅਧਿਕਾਰੀ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਕੁੱਕਵੇਅਰ ਦੇ ਇਕ ਢੱਕਣ ਦੇ ਠੋਸ ਅੰਦਰੂਨੀ ਹਿੱਸੇ ਵਿਚ 24 ਕੈਰੇਟ ਦੇ 15 ਟੁਕੜੇ ਬਰਾਮਦ ਹੋਏ ਜਿਸ ਦਾ ਕੁੱਲ ਭਾਰ 523 ਗ੍ਰਾਮ ਦੱਸਿਆ ਗਿਆ ਹੈ ਜਿਸ ਤੋਂ ਬਾਅਦ ਯਾਤਰੀ ਨੂੰ ਕਾਬੂ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








