ਨਵੀਂ ਕਾਰ ਖਰੀਦਣ ਲਈ ਬਜਟ ਨਾਲ ਸਮੇਂ ਵੀ ਕਾਫੀ ਮਾਇਨੇ ਰੱਖਦਾ ਹੈ। ਤਿਓਹਾਰੀ ਸੀਜ਼ਨ ਜਾਂ ਕਿਸੇ ਖਾਸ ਮੌਕੇ ‘ਤੇ ਕਾਰ ਕੰਪਨੀਆਂ ਡਿਸਕਾਊਂਟ ਦਿੰਦੀਆਂ ਹਨ ਜਿਸ ਨਾਲ ਕਾਰ ਖਰੀਦਦੇ ਸਮੇਂ ਥੋੜ੍ਹੀ ਰਾਹਤ ਮਿਲ ਜਾਂਦੀ ਹੈ। ਨਵੀਂ ਕਾਰ ਖਰੀਦਣ ਦਾ ਸੁਪਨਾ ਦੇਖਣ ਵਾਲਿਆਂ ਲਈ ਇਹ ਸਹੀ ਸਮਾਂ ਹੈ। ਦਸੰਬਰ ਮਹੀਨੇ ਵਿਚ ਨਾ ਸਿਰਫ ਕਾਰ ਘੱਟ ਕੀਮਤ ‘ਚ ਮਿਲ ਜਾਂਦੀ ਹੈ ਸਗੋਂ ਕਈ ਤਰ੍ਹਾਂ ਦੇ ਫਾਇਦੇ ਵੀ ਮਿਲਦੇ ਹਨ। ਅਜਿਹੇ ਵਿਚ ਤੁਸੀਂ ਨਵੀਂ ਕਾਰ ਦਾ ਸੁਪਨਾ ਇਸ ਮਹੀਨੇ ਪੂਰਾ ਕਰ ਸਕਦੇ ਹਨ।
ਮਾਰੂਤੀ ਆਪਣੀ ਕਾਰਾਂ ‘ਤੇ 45 ਹਜ਼ਾਰ ਰੁਪਏ, ਹੁੰਡਈ 50 ਹਜ਼ਾਰ ਰੁਪਏ, ਟਾਟਾ 40 ਹਜ਼ਾਰ ਰੁਪਏ ਤੱਕ, ਮਹਿੰਦਰਾ 65 ਹਜ਼ਾਰ ਰੁਪਏ ਤੱਕ ਅਤੇ ਰੇਨੋ 1.30 ਲੱਖ ਰੁਪਏ ਤੱਕ ਡਿਸਕਾਊਂਟ ਆਫਰ ਦੇ ਰਹੀਆਂ ਹਨ। ਇਸ ਤੋਂ ਇਲਾਵਾ ਹੋਂਡਾ, ਨਿਸਾਨਾ, ਡੈਟਸਨ , ਸਕੋਡਾ ਵਰਗੀਆਂ ਸਾਰੀਆਂ ਕੰਪਨੀਆਂ ਡਿਸਕਾਊਂਟ ਦੇ ਰਹੀਆਂ ਹਨ। ਇਨ੍ਹਾਂ ਵਿਚ ਕੈਸ਼ ਡਿਸਕਾਊਂਟ, ਐਕਸਚੇਂਜ ਬੋਨਸ, ਕਾਰਪੋਰੇਟ ਡਿਸਕਾਊਂਟ ਵਰਗੇ ਕਈ ਆਫਰਸ ਸ਼ਾਮਲ ਹੁੰਦੇ ਹਨ।
ਨਵੀਂ ਕਾਰ ਖਰੀਦਣ ਦਾ ਇਹ ਸਹੀ ਸਮਾਂ ਕਿਉਂ?
ਦਸੰਬਰ ਸਾਲ ਦਾ ਆਖਰੀ ਮਹੀਨਾ ਹੁੰਦਾ ਹੈ। ਇਸ ਦੇ ਬਾਅਦ ਕੈਲੰਡਰ ਬਦਲ ਜਾਂਦਾ ਹੈ ਯਾਨੀ 2021 ਖਤਮ ਹੋਵੇਗਾ ਤੇ 2022 ਸ਼ੁਰੂ ਹੋ ਜਾਵੇਗਾ। ਜਦੋਂ ਸਾਲ ਖਤਮ ਹੁੰਦਾ ਹੈ ਉਦੋਂ ਕਾਰ ਪ੍ਰੋਡਕਸ਼ਨ ਦਾ ਈਅਰ ਵੀ ਬਦਲ ਜਾਂਦਾ ਹੈ ਯਾਨੀ ਜਿਸ ਕਾਰ ਦਾ ਪ੍ਰੋਡਕਸ਼ਨ 2021 ਵਿਚ ਹੋਇਆ ਹੈ, ਸਾਲ ਬਦਲਣ ਨਾਲ ਹੀ ਉਸ ਦਾ ਮਾਡਲ ਸਾਲ ਭਰ ਪੁਰਾਣਾ ਹੋ ਜਾਵੇਗਾ।
ਹੁਣ ਜੋ ਗਾਹਕ ਜਨਵਰੀ 2022 ਵਿਚ ਕਾਰ ਖਰੀਦਦੇ ਹਨ ਉਦ ਦਸੰਬਰ 2021 ਵਿਚ ਪ੍ਰੋਡਕਸ਼ਨ ਵਾਲੀ ਕਾਰ ਨਹੀਂ ਖਰੀਦਣਗੇ ਕਿਉਂਕਿ ਉਹ ਸਾਲ ਭਰ ਪੁਰਾਣਾ ਮਾਡਲ ਮੰਨਿਆ ਜਾਵੇਗਾ। ਇਸੇ ਕਾਰਨ ਜ਼ਿਆਦਾਤਰ ਕੰਪਨੀਆਂ ਦਸੰਬਰ ਵਿਚ ਕਾਰ ਦਾ ਪ੍ਰੋਡਕਸ਼ਨ ਬੰਦ ਕਰ ਦਿੰਦੀਆਂ ਹਨ।
ਜਨਵਰੀ 2022 ਤੋਂ ਮਹਿੰਗੀਆਂ ਹੋ ਜਾਣਗੀਆਂ ਕਾਰਾਂ
1 ਜਨਵਰੀ 2022 ਤੋਂ ਕਈ ਕੰਪਨੀਆਂ ਕਾਰਾਂ ਦੀਆਂ ਕੀਮਤਾਂ ਵਿਚ ਵਾਧਾ ਕਰਨ ਵਾਲੀਆਂ ਹਨ। ਇਨ੍ਹਾਂ ‘ਚ ਸਸਤੀ ਹੈਚਬੈਕ ਬਣਾਉਣ ਵਾਲੀ ਮਾਰੂਤੀ, ਟਾਟਾ ਤੋਂ ਲੈ ਕੇ ਲਗਜ਼ਰੀ ਕਾਰ ਬਣਾਉਣ ਵਾਲੀ ਮਰਸੀਡੀਜ਼, ਓਡੀ, ਸਕੋਡਾ ਤੱਕ ਸ਼ਾਮਲ ਹਨ।
ਕਾਰਾਂ ਦੀਆਂ ਕੀਮਤਾਂ ‘ਚ ਵਾਧਾ ਹੋਣ ਪਿੱਛੇ ਕੱਚੇ ਮਾਲ ਦਾ ਮਹਿੰਗਾ ਹੋਣਾ ਹੈ। ਕੰਪਨੀ ਦਾ ਕਹਿਣਾ ਹੈ ਕਿ ਕੱਚੇ ਮਾਲ ਤੇ ਆਪ੍ਰੇਸ਼ਨ ਕਾਸਟ ਦੀ ਭਰਪਾਈ ਲਈ ਕੀਮਤਾਂ ਵਿਚ ਸੁਧਾਰ ਦੀ ਲੋੜ ਹੈ। ਹਾਲਾਂਕਿ ਅਜੇ ਕੰਪਨੀਆਂ ਨੇ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਕਿ ਉਹ ਕਿੰਨੀ ਫੀਸਦੀ ਤੱਕ ਕੀਮਤਾਂ ਵਧਾਉਣਗੀਆਂ।
ਵੀਡੀਓ ਲਈ ਕਲਿੱਕ ਕਰੋ -: