ਦੇਸ਼ ਵਿਚ ਕੋਰੋਨਾ ਸੰਕਰਮਣ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਪਿਛਲੇ 24 ਘੰਟਿਆਂ ਵਿਚ ਦੇਸ਼ ਵਿਚ 1.67 ਲੱਖ ਨਵੇਂ ਕੋਰੋਨਾ ਕੇਸ ਪਾਏ ਗਏ ਹਨ ਜਦੋਂ ਕਿ 277 ਲੋਕਾਂ ਦੀ ਮੌਤ ਹੋਈ ਹੈ। ਐਕਟਿਵ ਕੇਸਾਂ ਦੀ ਗਿਣਤੀ 97,475 ਤੱਕ ਜਾ ਪੁੱਜੀ ਹੈ। ਇਸ ਸਮੇਂ ਲਗਭਗ 8 ਲੱਖ ਕੋਰੋਨਾ ਸੰਕਰਮਿਤਾਂ ਦਾ ਇਲਾਜ ਚੱਲ ਰਿਹਾ ਹੈ। ਸਿਰਫ 11 ਦਿਨ ਪਹਿਲਾਂ ਇਹ ਅੰਕੜਾ 1 ਲੱਖ ਸੀ।
ਮੰਗਲਵਾਰ ਨੂੰ ਦਿੱਲੀ ਵਿਚ 24 ਘੰਟੇ ਦੌਰਾਨ ਕੋਰੋਨਾ ਕਾਰਨ 23 ਲੋਕਾਂ ਦੀ ਮੌਤ ਹੋ ਗਈ ਜੋ ਤੀਜੀ ਲਹਿਰ ਦੌਰਾਨ ਕਿਸੇ ਇੱਕ ਸੂਬੇ ਵਿਚ ਇੱਕ ਦਿਨ ਵਿਚ ਸਭ ਤੋਂ ਜ਼ਿਆਦਾ ਮੌਤਾਂ ਹਨ। ਦਿੱਲੀ ‘ਚ ਸੋਮਵਾਰ ਨੂੰ ਵੀ 17 ਲੋਕਾਂ ਦੀ ਮੌਤ ਹੋਈ ਸੀ। ਰਾਜਧਾਨੀ ਵਿਚ ਹੁਣ ਪਿਛਲੇ 7 ਦਿਨਾਂ ਦੌਰਾਨ 87 ਲੋਕਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਵਿਚੋਂ 57 ਦੀ ਮੌਤ ਪਿਛਲੇ 3 ਦਿਨ ਵਿਚ ਹੀ ਹੋਈ ਹੈ। ਦਿੱਲੀ ਤੋਂ ਪਹਿਲਾਂ ਮਹਾਰਾਸ਼ਟਰ ‘ਚ 4 ਜਨਵਰੀ ਨੂੰ ਤੀਜੀ ਲਹਿਰ ‘ਚ ਇੱਕ ਦਿਨ ਦੀ ਸਭ ਤੋਂ ਜ਼ਿਆਦਾ 20 ਮੌਤਾਂ ਸਾਹਮਣੇ ਆਈਆਂ ਸਨ। ਦਿੱਲੀ ਵਿਚ ਬੀਤੇ 24 ਘੰਟਿਆਂ ਦਰਮਿਆਨ 21,259 ਨਵੇਂ ਕੇਸਾਂ ਦੀ ਪੁਸ਼ਟੀ ਹੋਈ। ਸੋਮਵਾਰ ਨੂੰ ਇਥੇ 19,166 ਕੇਸ ਮਿਲੇ ਸਨ। ਸਰਗਰਮ ਮਾਮਲਿਆਂ ਦੀ ਗਿਣਤੀ 74,881 ਹੋ ਚੁੱਕੀ ਹੈ। ਪਾਜ਼ੀਟਿਵਿਟੀ ਰੇਟ ਵੀ 25 ਫੀਸਦੀ ਤੋਂ ਵੱਧ ਕੇ 25.65 ਹੋ ਗਿਆ ਹੈ।
ਦਿੱਲੀ ਵਿਚ ਹੁਣ 50,796 ਮਰੀਜ਼ ਹੋਮ ਆਈਸੋਲੇਸ਼ਨ ਵਿਚ ਹਨ। ਸਰਗਰਮ ਕੋਰੋਨਾ ਮਰੀਜ਼ਾਂ ਦੀ ਦਰ 4.70 ਫੀਸਦੀ ਹੈ ਜਦੋਂ ਕਿ ਰਿਕਵਰੀ ਦਰ 93.70 ਫੀਸਦੀ ਹੈ। 24 ਘੰਟਿਆਂ ਵਿਚ 12,161 ਲੋਕ ਡਿਸਚਾਰਜ ਹੋਏ ਹਨ। ਦਿੱਲੀ ਸਰਕਾਰ ਨੇ ਨਵੀਆਂ ਪਾਬੰਦੀਆਂ ਲਾਗੂ ਕਰ ਦਿੱਤੀਆਂ ਹਨ। ਨਾਲ ਹੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੋ ਲੋਕ ਕੋਵਿਡ ਮਰੀਜ਼ ਹਨ ਤੇ ਜੋ ਹੋਮ ਆਈਸੋਲੇਸ਼ਨ ਵਿਚ ਹਨ ਉਨ੍ਹਾਂ ਮਰੀਜ਼ਾਂ ਲਈ ਯੋਗ ਦੀਆਂ ਆਨਲਾਈਨ ਕਲਾਸਾਂ ਲਗਾਈਆਂ ਜਾਣਗੀਆਂ।
ਵੀਡੀਓ ਲਈ ਕਲਿੱਕ ਕਰੋ -: