ਲੁਧਿਆਣਾ ਦੇ ਹੈਬੋਵਾਲ ਇਲਾਕੇ ਵਿਚ ਰਹਿਣ ਵਾਲੇ ਮਰਚੈਂਟ ਨੇਵੀ ਦੇ ਕੈਪਟਨ ਗੌਤਮ ਚੋਪੜਾ ਦੀ ਪਤਨੀ ਨੂੰ ਭਰੋਸੇ ਵਿਚ ਲੈ ਕੇ ਉਨ੍ਹਾਂ ਦਾ ਡਰਾਈਵਰ ਇਕ ਕਰੋੜ ਦੀ ਨਕਦੀ ਤੇ 40 ਲੱਖ ਰੁਪਏ ਦੀ ਕੀਮਤ ਦੇ ਸੋਨੇ ਤੇ ਹੀਰੇ ਦੇ ਜੇਵਰਾਤ ਲੈ ਕੇ ਫਰਾਰ ਹੋ ਗਿਆ। ਕੈਪਟਨ ਗੌਤਮ ਚੋਪੜਾ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਪੁਲਿਸ ਨੇ ਡਰਾਈਵਰ ਭਵਿਸ਼ ਸ਼ਰਮਾ ਉਰਫ ਭਾਣੂ ਤੇ ਉਸ ਦੀ ਮਾਂ ਕਿਰਨ ਬਾਲਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਨੇ ਮੁਲਜ਼ਮ ਭਾਣੂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ ਪਰ ਉਸ ਦੇ ਕਬਜ਼ੇ ਵਿਚੋਂ ਕੋਈ ਰਿਕਵਰੀ ਨਹੀਂ ਹੋਈ। ਹੁਣ ਪੁਲਿਸ ਉਸ ਦੀ ਮਾਂ ਕਿਰਨ ਬਾਲਾ ਦਾ ਪਤਾ ਲਗਾਉਣ ਵਿਚ ਲੱਗੀ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਕਿਰਨ ਬਾਲਾ ਨਾਲ ਉਸ ਦੇ ਪਤੀ ਪਵਨ ਕੁਮਾਰ ਸ਼ਰਮਾ ਤੇ ਪਾਰਸ ਵੀ ਸ਼ਾਮਲ ਹਨ। ਪੁਲਿਸ ਨੇ ਉਨ੍ਹਾਂ ਨੂੰ ਵੀ ਨਾਮਜ਼ਦ ਕਰ ਲਿਆ। ਪੁਲਿਸ ਨੇ ਹੁਣ ਮੁਲਜ਼ਮ ਜੋੜੇ ਨੂੰ ਵੀ ਗ੍ਰਿਫਤਾਰ ਕਰ ਲਿਆ। ਪੁਲਿਸ ਪਾਰਸ ਦੀ ਭਾਲ ਕਰ ਰਹੀ ਹੈ।
ਮਰਚੈਂਟ ਨੇਵੀ ਦੇ ਕੈਪਟਨ ਗੌਤਮ ਚੋਪੜਾ ਵੱਲੋਂ ਪੁਲਿਸ ਕੋਲ ਦਰਜ ਕਰਾਈ ਗਈ ਸ਼ਿਕਾਇਤ ਮੁਤਾਬਕ ਉਸ ਨੇ ਮੁਲਜ਼ਮ ਭਾਣੂ ਨੂੰ ਆਪਣੇ ਘਰ ‘ਤੇ ਪਤਨੀ ਦੀ ਬੀਮਾਰੀ ਕਾਰਨ ਤੇ ਘਰੇਲੂ ਕੰਮਕਾਜ ਲਈ ਬਤੌਰ ਡਰਾਈਵਰ ਰੱਖਿਆ ਸੀ। ਮੁਲਜ਼ਮ ਨੇ ਉਸ ਦੀ ਪਤਨੀ ਨੂੰ ਪੂਰੀ ਤਰ੍ਹਾਂ ਤੋਂ ਵਿਸ਼ਵਾਸ ਵਿਚ ਲੈ ਲਿਆ ਕਿ ਉਹ ਉਨ੍ਹਾਂ ਦਾ ਹਰ ਸਮੇਂ ਭਲਾ ਚਾਹੁਣ ਵਾਲਾ ਹੈ। ਮੁਲਜ਼ਮ ਭਾਣੂ ਉਸ ਦੀ ਪਤਨੀ ਤੋਂ ਇਕ ਕਰੋੜ ਰੁਪਏ ਦੀ ਨਕਦੀ ਤੇ 40 ਲੱਖ ਰੁਪਏ ਦੇ ਜੇਵਰਾਤ ਦੇ ਨਾਲ-ਨਾਲ ਸਿੱਕੇ ਲੈ ਕੇ ਚਲਾ ਗਿਆ।
ਇਹ ਵੀ ਪੜ੍ਹੋ : ਪ੍ਰਿਯੰਕਾ ਦੇ ਸਿਆਸੀ ਹਮਲਿਆਂ ‘ਤੇ ਭਾਜਪਾ ਦਾ ਪਲਟਵਾਰ-‘ਖੁਦ ਨੂੰ ਕਾਨੂੰਨ ਤੋਂ ਉਪਰ ਸਮਝਦਾ ਹੈ ਗਾਂਧੀ ਪਰਿਵਾਰ’
ਭਾਣੂ ਤੋਂ ਪੁੱਛਗਿਛ ਦੌਰਾਨ ਪਤਾ ਲੱਗਾ ਕਿ ਮੁਲਜ਼ਮ ਦੀ ਮਾਂ ਕਿਰਨ ਲਤਾ ਤੇ ਪਿਤਾ ਪਵਨ ਕੁਮਾਰ ਤੇ ਭਰਾ ਪਾਰਸ ਵੀ ਸ਼ਾਮਲ ਹਨ। ਪੁਲਿਸ ਨੇ ਮੁਲਜ਼ਮ ਭਾਣੂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ ਤੇ ਨਾਲ ਹੀ ਪਵਨ ਕੁਮਾਰ ਨੂੰ ਬੀਤੇ ਦਿਨੀਂ ਗ੍ਰਿਫਤਾਰ ਕਰਕੇ ਡੇਢ ਲੱਖ ਦੀ ਨਕਦੀ ਬਰਾਮਦ ਕੀਤੀ। ਮਾਂ ਕਿਰਨ ਬਾਲਾ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਤੋਂ 1 ਲੱਖ ਰੁਪਏਦੀ ਨਕਦੀ ਤੇ ਜੇਵਰਾਤ ਬਰਾਮਦ ਕੀਤੇ ਹਨ। ਪੁਲਿਸ ਮੁਲਜ਼ਮ ਪਾਰਸ ਦਾ ਪਤਾ ਲਗਾਉਣ ਵਿਚ ਲੱਗੀ ਹੈ ਤਾਂ ਕਿ ਰਿਕਵਰੀ ਕੀਤੀ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -: