ਦੇਸ਼ ਦੇ ਕਈ ਸ਼ਹਿਰਾਂ ਵਿਚ ਪੈਟਰੋਲ ਦੀਆਂ ਕੀਮਤਾਂ 100 ਰੁਪਏ ਪ੍ਰਤੀ ਲੀਟਰ ਦੇ ਅੰਕੜੇ ਨੂੰ ਪਾਰ ਕਰ ਚੁੱਕੀਆਂ ਹਨ। ਭਾਰਤ ਤੋਂ ਇਲਾਵਾ ਵੀ ਕਈ ਦੇਸ਼ਾਂ ਵਿਚ ਤੇਲ ਦੀਆਂ ਕੀਮਤਾਂ ਆਸਮਾਨ ਨੂੰ ਛੂਹ ਰਹੀਆਂ ਹਨ ਪਰ ਦੁਨੀਆ ਦੇ ਕੁਝ ਦੇਸ਼ ਅਜਿਹੇ ਵੀ ਹਨ ਜਿਥੇ ਪਾਣੀ ਤੋਂ ਵੀ ਘੱਟ ਰੇਟ ‘ਤੇ ਪੈਟਰੋਲ ਵਿਕ ਰਿਹਾ ਹੈ। ਇਕ ਦੇਸ਼ ਵਿਚ ਤਾਂ ਪੈਟਰੋਲ ਦੇ ਰੇਟ ਭਾਰਤ ਵਿਚ ਵਿਕਣ ਵਾਲੀ ਮਾਚਿਸ ਦੀ ਡੱਬੀ ਦੀ ਕੀਮਤ ਦੇ ਬਰਾਬਰ ਹੈ। ਜੇਕਰ ਇੰਟਰਨੈਸ਼ਨਲ ਮਾਰਕੀਟ ਵਿਚ ਕਰੂਡ ਆਇਲ ਦੇ ਰੇਟ ਨੂੰ ਦੇਖਿਆ ਜਾਵੇ ਤਾਂ ਇਹ 87 ਡਾਲਰ ਪ੍ਰਤੀ ਬੈਰਲ ‘ਤੇ ਟ੍ਰੇਡ ਕਰ ਰਿਹਾ ਹੈ।
ਹੁਣ ਜੇਕਰ ਪ੍ਰਤੀ ਲੀਟਰ ਕੱਚੇ ਤੇਲ ਦੀ ਦਰ ‘ਤੇ ਨਜ਼ਰ ਮਾਰੀਏ ਤਾਂ ਇਕ ਬੈਰਲ ‘ਚ 158.987 ਲੀਟਰ ਪੈਟਰੋਲ ਹੈ। ਹੁਣ 87 ਡਾਲਰ ਦੇ ਹਿਸਾਬ ਨਾਲ ਇਕ ਲੀਟਰ ਕਰੂਡ ਦੀ ਕੀਮਤ ਲਗਭਗ 45 ਰੁਪਏ ਪ੍ਰਤੀ ਲੀਟਰ ਹੋ ਜਾਵੇਗੀ। ਇਹ ਅੰਤਰਰਾਸ਼ਟਰੀ ਬਾਜ਼ਾਰ ਦੇ ਰੇਟ ‘ਤੇ ਵਿਕਣ ਵਾਲੇ ਕੱਚੇ ਤੇਲ ਦਾ ਹਿਸਾਬ ਹੈ।
ਦੱਸ ਦੇਈਏ ਕਿ ਦੁਨੀਆ ਦਾ ਸਭ ਤੋਂ ਸਸਤਾ ਪੈਟਰੋਲ ਕਿੱਥੇ ਵਿਕ ਰਿਹਾ ਹੈ। ਦੁਨੀਆ ਦੇ ਕਈ ਦੇਸ਼ਾਂ ਵਿੱਚ ਪੈਟਰੋਲ ਨੂੰ ਗੈਸੋਲੀਨ ਵੀ ਕਿਹਾ ਜਾਂਦਾ ਹੈ। ਪੈਟਰੋਲ ਅਤੇ ਗੈਸੋਲੀਨ ਅਸਲ ਵਿੱਚ ਇੱਕੋ ਚੀਜ਼ ਹਨ। ਸਿਰਫ਼ ਉਨ੍ਹਾਂ ਦੇ ਨਾਂ ਹੀ ਵੱਖਰੇ ਹਨ। ਯੂਕੇ, ਭਾਰਤ ਅਤੇ ਕੁਝ ਹੋਰ ਦੇਸ਼ਾਂ ਵਿੱਚ ਇਸਨੂੰ ਪੈਟਰੋਲ ਕਿਹਾ ਜਾਂਦਾ ਹੈ ਜਦੋਂ ਕਿ ਅਮਰੀਕਾ ਅਤੇ ਹੋਰ ਦੇਸ਼ਾਂ ਵਿੱਚ ਪੈਟਰੋਲ ਨੂੰ ਗੈਸੋਲੀਨ ਕਿਹਾ ਜਾਂਦਾ ਹੈ। ਅੱਜ ਅਸੀਂ ਤੁਹਾਨੂੰ 5 ਅਜਿਹੇ ਦੇਸ਼ਾਂ ਦੇ ਨਾਂ ਦੱਸਣ ਜਾ ਰਹੇ ਹਾਂ, ਜਿੱਥੇ ਪੈਟਰੋਲ ਦੀ ਕੀਮਤ ਕਰੀਬ 30 ਰੁਪਏ ਪ੍ਰਤੀ ਲੀਟਰ ਹੈ।
ਅਮਰੀਕਾ ਦੇ ਗੁਆਂਢੀ ਦੇਸ਼ ਵੈਨੇਜ਼ੁਏਲਾ ਕੋਲ ਕੱਚੇ ਤੇਲ ਦੇ ਵੱਡੇ ਭੰਡਾਰ ਹਨ। ਉਥੇ ਪੈਟਰੋਲ 2 ਰੁਪਏ ਪ੍ਰਤੀ ਲੀਟਰ (1.31 ਰੁਪਏ ਪ੍ਰਤੀ ਲੀਟਰ) ਤੋਂ ਘੱਟ ਵਿੱਚ ਵੇਚਿਆ ਜਾ ਰਿਹਾ ਹੈ। ਦੁਨੀਆ ਦਾ ਸਭ ਤੋਂ ਸਸਤਾ ਪੈਟਰੋਲ ਫਿਲਹਾਲ ਵੈਨੇਜ਼ੁਏਲਾ ‘ਚ ਹੀ ਵਿਕ ਰਿਹਾ ਹੈ। ਇਸ ਤੋਂ ਬਾਅਦ ਸਭ ਤੋਂ ਸਸਤਾ ਪੈਟਰੋਲ ਲੀਬੀਆ, ਈਰਾਨ, ਅੰਗੋਲਾ, ਅਲਜੀਰੀਆ ਅਤੇ ਕੁਵੈਤ ਵਿੱਚ ਮਿਲਦਾ ਹੈ। ਲੀਬੀਆ ‘ਚ ਪੈਟਰੋਲ 2.54 ਰੁਪਏ ਪ੍ਰਤੀ ਲੀਟਰ ਦੀ ਦਰ ਨਾਲ ਮਿਲ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਈਰਾਨ ‘ਚ ਪੈਟਰੋਲ ਦੀ ਕੀਮਤ 4.34 ਰੁਪਏ ਪ੍ਰਤੀ ਲੀਟਰ ਹੈ। ਵੈਨੇਜ਼ੁਏਲਾ ਵਾਂਗ ਈਰਾਨ ਕੋਲ ਕੱਚੇ ਤੇਲ ਦੇ ਵੱਡੇ ਭੰਡਾਰ ਹਨ। ਭਾਰਤ ਵੀ ਈਰਾਨ ਤੋਂ ਕੱਚੇ ਤੇਲ ਦੇ ਖਰੀਦਦਾਰਾਂ ਵਿੱਚੋਂ ਇੱਕ ਰਿਹਾ ਹੈ।ਅਲਜੀਰੀਆ ਵਿੱਚ ਇੱਕ ਲੀਟਰ ਪੈਟਰੋਲ ਦੀ ਕੀਮਤ 27.07 ਰੁਪਏ ਪ੍ਰਤੀ ਲੀਟਰ ਹੈ। ਕੁਵੈਤ ਵਿੱਚ ਪੈਟਰੋਲ 27.89 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।