ਦੇਸ਼ ਵਿੱਚ ਲਗਾਤਾਰ ਚਾਰ ਦਿਨਾਂ ਤੱਕ ਕੋਰੋਨਾ ਦੇ ਮਾਮਲਿਆਂ ਵਿੱਚ ਕਮੀ ਆਉਣ ਤੋਂ ਬਾਅਦ ਇੱਕ ਵਾਰ ਫਿਰ ਉਛਾਲ ਆਇਆ ਹੈ। ਸਿਹਤ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ ‘ਚ 10 ਹਜ਼ਾਰ 542 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ 38 ਲੋਕਾਂ ਦੀ ਮੌਤ ਹੋ ਗਈ ਹੈ। ਇਹ ਇਸ ਸਾਲ ਮੌਤਾਂ ਦੀ ਸਭ ਤੋਂ ਵੱਧ ਗਿਣਤੀ ਹੈ। ਇਸ ਦੇ ਨਾਲ ਹੀ ਐਕਟਿਵ ਮਾਮਲਿਆਂ ਦੇ ਅੰਕੜੇ 63 ਹਜ਼ਾਰ 562 ਹੋ ਗਏ ਹਨ। ਸੋਮਵਾਰ ਨੂੰ ਐਕਟਿਵ ਕੇਸ 61 ਹਜ਼ਾਰ 233 ਸਨ।
ਇਸ ਸਾਲ ਸਭ ਤੋਂ ਵੱਧ 11 ਹਜ਼ਾਰ 109 ਕੇਸ 13 ਅਪ੍ਰੈਲ ਨੂੰ ਦਰਜ ਹੋਏ ਹਨ। ਇਸ ਤੋਂ ਬਾਅਦ ਲਗਾਤਾਰ ਚਾਰ ਦਿਨ ਲਾਗ ਦੇ ਮਾਮਲਿਆਂ ਵਿੱਚ ਕਮੀ ਆਈ ਸੀ। 14 ਅਪ੍ਰੈਲ ਨੂੰ 10 ਹਜ਼ਾਰ 753, 15 ਅਪ੍ਰੈਲ ਨੂੰ 10 ਹਜ਼ਾਰ 93, 16 ਅਪ੍ਰੈਲ ਨੂੰ 9 ਹਜ਼ਾਰ 111 ਅਤੇ 17 ਅਪ੍ਰੈਲ ਨੂੰ 7 ਹਜ਼ਾਰ 633 ਕੇਸ ਮਿਲੇ ਸਨ।
ਪੰਜਾਬ ਵਿਚ ਟੈਸਟਿੰਗ ਵਧਾਉਂਦੇ ਹੀ ਕੋਰੋਨਾ ਪਾਜ਼ੀਟਿਵ ਮਾਮਲੇ ਵੀ ਵਧ ਗਏ ਹਨ। ਰਾਜ ਦੇ ਹੈਲਥ ਵਿਭਾਗ ਨੇ 4331 ਸੈਂਪਲ ਕਲੈਕਟ ਕਰਕੇ ਜਾਂਚ ਲਈ ਭੇਜੇ ਸਨ। ਇਨ੍ਹਾਂ ਵਿੱਚੋਂ 3643 ਸੈਂਪਲ ਦੀ ਜਾਂਚ ਕੀਤੀ ਗਈ। 3643 ਵਿੱਚੋਂ 225 ਸੈਂਪਲ ਦਾ ਰਿਜ਼ਲਟ ਪਾਜ਼ੀਟਿਵ ਆਇਆ ਹੈ। ਰਾਜ ਵਿਚ ਕੋਰੋਨਾ ਦੇ ਐਕਟਿਵ ਮਾਮਲਿਆਂ ਦਾ ਅੰਕੜਾ 1571 ਹੋ ਗਿਆ ਹੈ।
ਇਹ ਵੀ ਪੜ੍ਹੋ : ਬਰਖਾਸਤ SI ਸਰਬਜੀਤ ਦੇ PAK ਏਜੰਸੀਆਂ ਨਾਲ ਲਿੰਕ! ਨਸ਼ਾ-ਹਥਿਆਰ ਤਸਕਰੀ ਕੇਸ ‘ਚ NIA ਦਾ ਵੱਡਾ ਖੁਲਾਸਾ
ਹਰਿਆਣਾ ਵਿੱਚ ਸਾਰੇ 22 ਜ਼ਿਲ੍ਹਿਆਂ ਵਿੱਚ ਕੋਰੋਨਾ ਲਾਗ ਫੈਲ ਗਿਆ ਹੈ। ਰਾਜ ਵਿੱਚ ਬੀਤੇ 24 ਘੰਟਿਆਂ ਵਿੱਚ 965 ਨਵੇਂ ਕੇਸ ਸਾਹਮਣੇ ਆਏ ਹਨ। ਸੂਬੇ ਵਿੱਚ ਐਕਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 4535 ਪਹੁੰਚ ਗਈ ਹੈ। ਸਭ ਤੋਂ ਜ਼ਿਆਦਾ ਗੁਰੂਗ੍ਰਾਮ ਵਿੱਚ 32532 ਸਰਗਰਮ ਮਾਮਲੇ ਹਨ, ਦੂਜੇ ਪਾਜ਼ੀਟਿਵਿਟੀ ਦਰ 11.86 ਫੀਸਦੀ ਪਹੁੰਚ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: