ਹਰਿਆਣਾ ਦੇ ਚਰਖੀ ਦਾਦਰੀ ਦੇ ਪਿੰਡ ਕਾਦਮਾ ਦੀ ਰਾਮ ਬਾਈ ਨੇ 105 ਸਾਲ ਦੀ ਉਮਰ ਵਿਚ ਦੌੜ ਦਾ ਨਵਾਂ ਰਿਕਾਰਡ ਬਣਾ ਦਿੱਤਾ ਹੈ। ਬੰਗਲੌਰ ਵਿਚ ਬੀਤੇ ਹਫਤੇ ਰਾਸ਼ਟਰੀ ਓਪਨ ਮਾਸਟਰਸ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਉੁਹ ਇਸ ਉਮਰ ਵਿਚ ਇੰਨੀ ਤੇਜ਼ ਦੌੜੀ ਕਿ 100 ਮੀਟਰ ਦੀ ਰੇਸ 45.40 ਸੈਕੰਡ ਵਿਚ ਪੂਰੀ ਕਰ ਲਈ। ਉਨ੍ਹਾਂ ਤੋਂ ਪਹਿਲਾਂ ਇਹ ਰਿਕਾਰਡ ਮਾਨ ਕੌਰ ਦੇ ਨਾਂ ਸੀ ਜਿਨ੍ਹਾਂ ਨੇ 74 ਸੈਕੰਡ ਵਿਚ ਰੇਸ ਪੂਰੀ ਕੀਤੀ ਸੀ।
ਪਰਦਾਦੀ ਦੀ ਜਿੱਤ ਨਾਲ ਪਿੰਡ ਕਾਦਮਾ ਵਿਚ ਖੁਸ਼ੀ ਦਾ ਮਾਹੌਲ ਹੈ। ਪਰਿਵਾਰ ਵਿਚ ਇਸ ਉਮਰ ਵਿਚ ਖੇਡਣ ਵਾਲੀ ਰਾਮ ਬਾਈ ਹੀ ਇਕਲੌਤੀ ਨਹੀਂ ਹੈ ਸਗੋਂ ਪਰਿਵਾਰ ਦੇ ਹੋਰ ਮੈਂਬਰ ਵੀ ਗੋਲਡ ਮੈਡਲ ਜਿੱਤ ਚੁੱਕੇ ਹਨ। ਇਸ ਤੋਂ ਪਹਿਲਾਂ ਰਾਮ ਬਾਈ ਇੱਕ ਹੀ ਪ੍ਰਤੀਯੋਗਤਾ ਵਿਚ 100, 200 ਮੀਟਰ ਦੌੜ, ਰਿਲੇ ਦੌੜ, ਲੰਬੀ ਦੌੜ ਵਿਚ 4 ਗੋਲਡ ਮੈਡਲ ਜਿੱਤ ਕੇ ਇਤਿਹਾਸ ਬਣਾ ਚੁੱਕੀ ਹੈ।
ਰਾਮਬਾਈ ਨੇ 105 ਸਾਲ ਦੀ ਉਮਰ ਵਿਚ ਦੌੜ ਦਾ ਨਾਂ ਰਿਕਾਰਡ ਬਣਾ ਕੇ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ। ਇਸ ਤੋਂ ਪਹਿਲਾਂ ਨਵੰਬਰ 2021 ਵਿਚ ਹੋਏ ਮੁਕਾਬਲੇ ਵਿਚ ਉਨ੍ਹਾਂ ਨੇ 4 ਗੋਲਡ ਮੈਡਲ ਜਿੱਤੇ ਸਨ। ਰਾਮ ਬਾਈ ਪਿੰਡ ਦੀ ਸਭ ਤੋਂ ਬਜ਼ੁਰਗ ਮਹਿਲਾ ਹੈ ਤੇ ਸਾਰੇ ਉਨ੍ਹਾਂ ਨੂੰ ‘ਉੜਨਪਰੀ’ ਪੜਦਾਦੀ ਕਹਿ ਕੇ ਬੁਲਾਉਂਦੇ ਹਨ।
ਰਾਮ ਬਾਈ ਪਿੰਡ ਵਿਚ ਆਮ ਦੌਰ ‘ਤੇ ਖੇਤਾਂ ਵਿਚ ਤੇ ਘਰ ‘ਚ ਵੀ ਕੰਮ ਕਰਦੇ ਦਿਖਾਈ ਦਿੰਦੀ ਹੈ। ਉਹ ਪੂਰੀ ਤਰ੍ਹਾਂ ਤੋਂ ਸਿਹਤਮੰਦ ਹੈ ਤੇ ਇਸ ਉਮਰ ਵਿਚ ਉਹ ਰੋਜ਼ਾਨਾ 5 ਤੋਂ 6 ਕਿਲੋਮੀਟਰ ਦੌੜਦੀ ਹੈ। ਰਾਮਬਾਈ ਨੇ ਇਸ ਤੋਂ ਪਹਿਲਾਂ ਗੁਜਰਾਤ ਦੇ ਵਡੋਦਰਾ ਵਿਚ ਇੱਕ ਮੁਕਾਬਲੇ ਵਿਚ ਹਿੱਸਾ ਲਿਆ ਪਰ ਉਥੇ 85 ਸਾਲ ਦੀ ਉਮਰ ਤੋਂ ਉਪਰ ਦਾ ਕੋਈ ਦੌੜਾਕ ਉਸ ਦੇ ਨਾਲ ਦੌੜ ਲਗਾਉਣ ਨਹੀਂ ਪਹੁੰਚਿਆ ਫਿਰ ਵੀ ਉਹ ਮੈਦਾਨ ਵਿਚ ਦੌੜੀ ਤੇ ਗੋਲਡ ਮੈਡਲ ਜਿੱਤ ਕੇ ਲਿਆਈ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “
ਪਰਦਾਦੀ ਚੂਰਮਾ, ਦਹੀਂ ਖਾਂਧੀ ਹੈ। ਰੋਜ਼ਾਨਾ 250 ਗ੍ਰਾਮ ਘਿਓ ਹਰ ਰੋਜ਼ ਰੋਟੀ ਜਾਂ ਚੂਰਮੇ ਵਿਚ ਲੈਂਦੇ ਹੈ ਤੇ ਅੱਧਾ ਕਿਲੋ ਦਹੀਂ ਹਰ ਰੋਜ਼ ਦੀ ਖੁਰਾਕ ਵਿਚ ਸ਼ਾਮਲ ਹੈ। ਕਾਦਮਾ ਦਾ ਰਾਮ ਬਾਈ ਦਾ ਪੂਰਾ ਪਰਿਵਾਰ ਹੀ ਖੇਡਾਂ ਵਿਚ ਨਾਂ ਕਮਾ ਰਿਹਾ ਹੈ। ਉਨ੍ਹਾਂ ਦੀ ਧੀ 62 ਸਾਲਾ ਸੰਤਰਾ ਦੇਵੀ ਰਿਲੇ ਦੌੜ ‘ਚ ਸੋਨ ਤਮਗਾ ਜਿੱਤ ਚੁੱਕੀ ਹੈ। ਰਾਮ ਬਾਈ ਦੇ ਪੁੱਤਰ 70 ਸਾਲਾ ਮੁਖਤਿਆਰ ਸਿੰਘ ਨੇ 200 ਮੀਟਰ ਦੌੜ ‘ਚ ਕਾਂਸੇ ਦਾ ਤਮਗਾ ਜਿੱਤਿਆ ਹੈ।