ਪੰਜਾਬ ਕਾਂਗਰਸ ਵੱਲੋਂ ਬੀਤੇ ਦਿਨੀਂ ਉਮੀਦਵਾਰਾਂ ਦੀ ਆਖਰੀ ਸੂਚੀ ਜਾਰੀ ਕਰ ਦਿੱਤੀ ਗਈ ਜਿਸ ਕਾਰਨ ਬਗਾਵਤ ਦੇ ਸੁਰ ਤੇਜ਼ ਹੁੰਦੇ ਦਿਖਾਈ ਦੇ ਰਹੇ ਹਨ। ਕਈ ਵਿਧਾਇਕ ਪਾਰਟੀ ਛੱਡ ਰਹੇ ਹਨ ਤੇ ਕਈ ਆਜ਼ਾਦ ਚੋਣ ਲੜ ਰਹੇ ਹਨ। ਕਾਂਗਰਸ ਵੱਲੋਂ ਆਪਣੀ ਆਖਰੀ ਸੂਚੀ 8 ਉਮੀਦਵਾਰਾਂ ਦੀ ਐਲਾਨੀ ਗਈ ਸੀ, ਜਿਸ ਨੂੰ ਲੈ ਕੇ ਕਾਂਗਰਸ ਵਿਚ ਭੂਚਾਲ ਆ ਗਿਆ ਹੈ। ਪਟਿਆਲੇ ਤੋਂ ਕੈਪਟਨ ਅਮਰਿੰਦਰ ਖਿਲਾਫ ਸਾਬਕਾ ਮੇਅਰ ਵਿਸ਼ਣੂ ਸ਼ਰਮਾ ਨੂੰ ਉਤਾਰਿਆ ਗਿਆ ਹੈ। ਜਲਾਲਾਬਾਦ ਤੋਂ ਸੁਖਬੀਰ ਖਿਲਾਫ ਮੋਹਨ ਸਿੰਘ ਫਲੀਆਂਵਾਲਾ, ਖੇਮਕਰਨ ਤੋਂ ਵਿਧਾਇਕ ਸੁਖਪਾਲ ਸਿੰਘ ਭੁੱਲਰ, ਖੇਕਰਨ ਤੋਂ ਵਿਧਾਇਕ ਸੁਖਪਾਲ ਸਿੰਘ ਭੁੱਲਰ ਤੇ ਅਟਾਰੀ ਤੋਂ ਤਰਸੇਮ ਸਿੰਘ ਸਿਆਲਕਾ ਨੂੰ ਟਿਕਟ ਦਿੱਤਾ ਗਿਆ ਹੈ।
ਹਾਲਾਂਕਿ ਕਾਂਗਰਸ ਦਾ ਫਾਰਮੂਲਾ ਸੀ ਕਿ ਇੱਕੋ ਪਰਿਵਾਰ ਤੋਂ ਇਕ ਨੂੰ ਹੀ ਟਿਕਟ ਦਿੱਤੀ ਜਾਵੇਗੀ ਪਰ ਚਰਨਜੀਤ ਸਿੰਘ ਚੰਨੀ ਨੂੰ ਦੋ ਸੀਟਾਂ ਤੋਂ ਉਮੀਦਵਾਰ ਐਲਾਨਿਆ ਗਿਆ ਹੈ, ਜਿਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਨਵਾਂਸ਼ਹਿਰ ਤੋਂ ਵਿਧਾਇਕ ਅੰਗਦ ਸੈਣੀ, ਜਲਾਲਾਬਾਦ ਤੋਂ ਵਿਧਾਇਕ ਰਵਿੰਦਰ ਆਂਵਲਾ, ਅਟਾਰੀ ਤੋਂ ਤਰਸੇਮ ਡੀਸੀ ਦੀ ਟਿਕਟ ਕੱਟੀ ਗਈ। ਜਸਬੀਰ ਸਿੰਘ ਵੀ ਮੁੰਡੇ ਨੂੰ ਟਿਕਟ ਨਾ ਦੇਣ ਕਾਰਨ ਪਾਰਟੀ ਤੋਂ ਨਾਰਾਜ਼ ਚੱਲ ਰਹੇ ਹਨ ਤੇ ਇਨ੍ਹਾਂ ਦੇ ਬਗਾਵਤੀ ਸੁਰ ਦਿਖਾਈ ਦੇ ਰਹੇ ਹਨ। ਇਸੇ ਤਰ੍ਹਾਂ ਸਾਹਨੇਵਾਲ ਤੋਂ ਸਤਵਿੰਦਰ ਬਿੱਟੀ, ਸਮਰਾਲਾ ਤੋਂ ਅਮਰੀਕਾ ਢਿੱਲੋਂ, ਜਗਰਾਓਂ ਤੋਂ ਮਲਕੀਤ ਦਾਖਾ ਤੇ ਜਸਬੀਰ ਖੰਗੂੜਾ ਵੱਲੋਂ ਬਗਾਵਤ ਕੀਤੀ ਗਈ ਹੈ। ਕੇ ਕੇ ਬਾਵਾ ਜੋ ਕਿ ਪਿਛਲੇ 40 ਸਾਲਾਂ ਤੋਂ ਪਾਰਟੀ ਦਾ ਹਿੱਸਾ ਰਹੇ ਹਨ ਨੇ ਕਾਂਗਰਸ ‘ਤੇ ਇਲਜ਼ਾਮ ਲਗਾਇਆ ਹੈ ਕਿ ਟਿਕਟਾਂ ਵੇਚੀਆਂ ਗਈਆਂ ਹਨ।
ਜਲਾਲਾਬਾਦ ਦੇ ਵਿਧਾਇਕ ਰਮਿੰਦਰ ਆਂਵਲਾ ਤੇ ਅਟਾਰੀ ਤੋਂ ਤਰਸੇਮ ਸਿੰਘ ਡੀਸੀ ਦਾ ਟਿਕਟ ਕੱਟਿਆ ਗਿਆ। ਨਵਾਂਸ਼ਹਿਰ ਤੋਂ ਕਾਂਗਰਸ ਨੇ ਸਤਬੀਰ ਸਿੰਘ ਸੈਣੀ ਨੂੰ ਟਿਕਟ ਦਿੱਤਾ ਹੈ ਤੇ ਬਰਨਾਲੇ ਤੋਂ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਦੇ ਮੁੰਡੇ ਮਨੀਸ਼ ਬਾਂਸਲ ਨੂੰ ਟਿਕਟ ਦਿੱਤਾ ਗਿਆ ਹੈ। ਅਮਰੀਕ ਸਿੰਘ ਢਿੱਲੋਂ 4 ਵਾਰ ਤੋਂ ਸਮਰਾਲਾ ਤੋਂ ਚੋਣ ਜਿੱਤੇ ਹਨ, ਦੀ ਟਿਕਟ ਕੱਟੀ ਗਈ ਹੈ। ਡਾ. ਮਨਹੋਰ ਸਿੰਘ ਡੇਰਾ ਬੱਸੀ ਤੋਂ, ਕੇ. ਕੇ. ਬਾਵਾ ਲੁਧਿਆਣਾ ਪੱਛਮੀ ਤੋਂ, ਮੋਗੇ ਤੋਂ ਮਾਲਵਿਕਾ ਸੂਦ ਨੂੰ ਟਿਕਟ ਮਿਲਣ ਕਾਰਨ ਹਰਜੋਤ ਕਮਲ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਇਸੇ ਤਰ੍ਹਾਂ ਗੜ੍ਹਸ਼ੰਕਰ ਤੋਂ ਨਿਮਿਸ਼ਾ ਮਹਿਤਾ ਵੀ ਭਾਜਪਾ ਵਿਚ ਸ਼ਾਮਲ ਹੋ ਗਏ । ਜੋਗਿੰਦਰ ਸਿੰਘ ਮਾਨ ਵੀ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਤੇ ਫਗਵਾੜਾ ਤੋਂ ਚੋਣ ਲੜਨਗੇ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਪੰਜਾਬ ਕਾਂਗਰਸ ਵਿਚ 11 ਮੌਜੂਦਾ ਵਿਧਾਇਕਾਂ ਦੀ ਟਿਕਟ ਕੱਟੀ ਗਈ ਹੈ। ਰਾਣਾ ਇੰਦਰਪ੍ਰਤਾਪ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਉਮੀਦਵਾਰ, ਅੰਗਦ ਸੈਣੀ ਨਵਾਂਸ਼ਹਿਰ ਤੋਂ, ਮਹਿੰਦਰ ਸਿੰਘ ਕੇਪੀ ਜਲੰਧਰ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ। ਰਮਨਜੀਤ ਸਿੰਘ ਸਿੱਕੀ ਨੂੰ ਖਡੂਰ ਸਾਹਿਬ ਤੋਂ ਟਿਕਟ ਮਿਲ ਗਈ ਪਰ ਉਨ੍ਹਾਂ ਨੇ ਕਾਂਗਰਸ ਤੋਂ ਵੀ ਨਾਮਜ਼ਦਗੀ ਭਰੀ ਹੈ ਤੇ ਆਜ਼ਾਦ ਉਮੀਦਵਾਰ ਵਜੋਂ ਵੀ ਪੱਤਰ ਦਾਖਲ ਕੀਤੇ ਹਨ।