ਪਿੰਡ ਫਤਿਹਪੁਰ ਤਗਾ ਵਿਚ ਜਿੱਤ ਦੇ ਬਾਅਦ ਨਵੇਂ ਚੁਣੇ ਸਰਪੰਚ ਆਸ ਮੁਹੰਮਦ ਨੂੰ ਪਿੰਡ ਵਾਲਿਆਂ ਵੱਲੋਂ ਪਹਿਨਾਈ ਗਈ ਨੋਟਾਂ ਦੀ ਮਾਲਾ ਖਿੱਚ ਦਾ ਕੇਂਦਰ ਬਣ ਗਈ। ਜਿੱਤ ਦੇ ਤੁਰੰਤ ਬਾਅਦ ਪਿੰਡ ਵਾਸੀਆਂ ਨੇ 500 ਦੇ ਨੋਟਾਂ ਨਾਲ ਬਣੀ 11 ਲੱਖ ਦੀ ਮਾਲਾ ਸਰਪੰਚ ਨੂੰ ਪਹਿਨਾਈ। ਨੋਟਾਂ ਦੀ ਮਾਲਾ ਦੀ ਲੰਬਾਈ ਇੰਨੀ ਜ਼ਿਆਦਾ ਸੀ ਕਿ ਸਰਪੰਚ ਨੂੰ ਮਕਾਨ ਦੀ ਪਹਿਲੀ ਮੰਜ਼ਿਲ ‘ਤੇ ਖੜ੍ਹਾ ਕੀਤਾ ਗਿਆ। ਪਹਿਲੀ ਮੰਜ਼ਿਲ ‘ਤੇ ਖੜ੍ਹਾ ਹੋਣ ਦੇ ਬਾਵਜੂਦ ਨੋਟਾਂ ਦੀ ਮਾਲਾ ਜ਼ਮੀਨ ਛੂਹਣ ਤੋਂ ਕੁਝ ਹੀ ਉਪਰ ਰਹਿ ਗਈ। ਮਾਲ ਪਹਿਨ ਕੇ ਸਰਪੰਚ ਆਸ ਮੁਹੰਮਦ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਪਿੰਡ ਵਾਸੀਆਂ ਨੇ ਵੀ ਇਸ ਪਲ ਨੂੰ ਆਪਣੇ ਮੋਬਾਈਲਾਂ ਵਿੱਚ ਫੋਟੋਆਂ ਅਤੇ ਵੀਡੀਓਜ਼ ਨਾਲ ਕੈਦ ਕਰ ਲਿਆ। ਆਸ ਮੁਹੰਮਦ ਦੀਆਂ ਨੋਟਾਂ ਦੀ ਮਾਲਾ ਪਹਿਨੇ ਹੋਏ ਫੋਟੋਆਂ ਵੀ ਇੰਟਰਨੈੱਟ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਹੁਣ ਤੱਕ ਦੇਖਿਆ ਜਾਂਦਾ ਹੈ ਕਿ ਨਮਸਕਾਰ ਲਈ ਫੁੱਲਾਂ ਦੀ ਵੱਡੀ ਮਾਲਾ ਪਹਿਨਾਈ ਜਾਂਦੀ ਹੈ। ਨੋਟਾਂ ਦੀ ਇੰਨੀ ਵੱਡੀ ਮਾਲਾ ਘੱਟ ਹੀ ਦੇਖਣ ਨੂੰ ਮਿਲਦੀ ਹੈ।
ਇਹ ਵੀ ਪੜ੍ਹੋ : ਆਫਤਾਬ ਦਾ ਕੱਲ੍ਹ ਫਿਰ ਹੋਵੇਗਾ ਪਾਲੀਗ੍ਰਾਫ ਟੈਸਟ, ਤਿਹਾੜ ‘ਚ CCTV ਰਾਹੀਂ 24 ਘੰਟੇ ਰੱਖੀ ਜਾ ਰਹੀ ਨਜ਼ਰ
ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਜ਼ਿਲ੍ਹੇ ਵਿੱਚ ਪੰਚ-ਸਰਪੰਚ ਦੇ ਅਹੁਦਿਆਂ ਲਈ ਵੋਟਿੰਗ ਹੋਈ ਸੀ। ਇਸ ਦੌਰਾਨ ਪੋਲਿੰਗ ਸ਼ਾਮ 7 ਵਜੇ ਤੱਕ ਚੱਲੀ। ਪੋਲਿੰਗ ਖਤਮ ਹੋਣ ਤੋਂ ਬਾਅਦ ਪੋਲਿੰਗ ਸਟੇਸ਼ਨ ਵਿੱਚ ਹੀ ਈਵੀਐਮ ਰਾਹੀਂ ਵੋਟਾਂ ਦੀ ਗਿਣਤੀ ਕੀਤੀ ਗਈ। ਪੋਲਿੰਗ ਅਧਿਕਾਰੀਆਂ ਨੇ ਮੌਕੇ ‘ਤੇ ਹੀ ਨਤੀਜੇ ਘੋਸ਼ਿਤ ਕਰ ਦਿੱਤੇ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਦੇਰ ਰਾਤ ਤੱਕ ਸਾਰੇ ਪਿੰਡਾਂ ਦੇ ਨਤੀਜੇ ਐਲਾਨ ਦਿੱਤੇ ਗਏ। ਵੋਟਾਂ ਦੀ ਗਿਣਤੀ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਨਵੇਂ ਚੁਣੇ ਗਏ ਸਰਪੰਚਾਂ ਦਾ ਆਪੋ-ਆਪਣੇ ਢੰਗ ਨਾਲ ਸਵਾਗਤ ਕੀਤਾ ਗਿਆ। ਕਿਤੇ ਢੋਲ ਦੀ ਥਾਪ ਤੇ ਕਿਤੇ ਫੁੱਲਾਂ ਦੇ ਹਾਰਾਂ ਨਾਲ ਸਵਾਗਤ ਕੀਤਾ ਗਿਆ।