ਸਾਊਦੀ ਅਰਬ ਹਮੇਸ਼ਾ ਤੋਂ ਆਪਣੇ ਅਜੀਬ ਨਿਯਮ-ਕਾਨੂੰਨ ਤੇ ਖੌਫਨਾਕ ਸਜ਼ਾਵਾਂ ਲਈ ਜਾਣਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਥੇ ਨਿਯਮਾਂ ਦਾ ਸਖਤੀ ਨਾਲ ਪਾਲਣ ਕੀਤਾ ਜਾਂਦਾ ਹੈ। ਜੁਰਮ ਕਰਨ ਵਾਲਿਆਂ ਨੂੰ ਸਾਊਦੀ ਵਿਚ ਬਖਸ਼ਿਆ ਨਹੀਂ ਜਾਂਦਾ। ਸਮੇਂ ਦੇ ਨਾਲ ਸਾਊਦੀ ਅਰਬ ਵਿਚ ਵੀ ਚੀਜ਼ਾਂ ਬਦਲੀਆਂ ਤੇ ਸਜ਼ਾਵਾਂ ਵਿਚ ਥੋੜ੍ਹੀ ਰਿਆਇਤ ਦੇਖਣ ਨੂੰ ਮਿਲੀ। ਪਰ ਹੁਣ ਇਕ ਵਾਰ ਫਿਰ ਸਾਊਦੀ ਵਿਚ ਦਿੱਤੀ ਗਈ ਸਖਤ ਸਜ਼ਾ ਦੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ।
ਸਾਊਦੀ ਅਰਬ ਨੇ ਦੋ ਸਾਲ ਦੇ ਵਕਫੇ ਦੇ ਬਾਅਦ ਡਰੱਗ ਨਾਲ ਜੁੜੇ ਕੇਸ ਵਿਚ 10 ਦਿਨਾਂ ਵਿਚ 12 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਜ਼ਿਆਦਾਤਰ ਲੋਕਾਂ ਦੇ ਸਿਰ ਤਲਵਾਰ ਨਾਲ ਕੱਟ ਦਿੱਤੇ ਗਏ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਜਿਨ੍ਹਾਂ ਨੂੰ ਸਜ਼ਾ ਮਿਲੀ ਉਹ ਜ਼ਿਆਦਾਤਰ ਪ੍ਰਵਾਸੀ ਹਨ। ਇਸ ਵਿਚ ਪਾਕਿਸਤਾਨ, ਸੀਰੀਆ ਤੇ ਜਾਰਡਨ ਦੇ ਰਹਿਣ ਵਾਲੇ ਲੋਕ ਵੀ ਸ਼ਾਮਲ ਹਨ। ਸਾਰਿਆਂ ‘ਤੇ ਡਰੱਗਸ ਨਾਲ ਸਬੰਧਤ ਨਿਯਮ ਤੋੜਨ ਦਾ ਦੋਸ਼ ਲੱਗਾ ਸੀ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ਦਾ ਗੰਨ ਕਲਚਰ ‘ਤੇ ਵੱਡਾ ਐਕਸ਼ਨ , ਪ੍ਰਧਾਨ ਮੰਤਰੀ ਬਾਜੇਕੇ ਖਿਲਾਫ FIR ਦਰਜ
ਦੱਸ ਦੇਈਏ ਕਿ ਮਾਰਚ ਵਿਚ ਸਾਊਦੀ ਸਰਕਾਰ ਨੇ 81 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਇਨ੍ਹਾਂ ਦੋਸ਼ੀਆਂ ਵਿਚ ਜ਼ਿਆਦਾਤਰ ਅੱਤਵਾਦੀ ਸੰਗਠਨਾਂ ਨਾਲ ਜੁੜੇ ਹੋਏ ਸਨ। ਮਾਡਰਨ ਸਾਊਦੀ ਵਿਚ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਸਜ਼ਾ ਹੈ ਜੋ ਕਿਸੇ ਗੁਨੇਹਗਾਰ ਨੂੰ ਮਿਲੀ ਹੈ। ਸਾਲ 2018 ਵਿਚ ਸਾਊਦੀ ਸਰਕਾਰ ਨੇ ਇਸ ਤਰ੍ਹਾਂ ਦੀ ਖੌਫਨਾਕ ਸਜ਼ਾ ਨੂੰ ਘੱਟ ਕਰਨ ਦਾ ਫੈਸਲਾ ਲਿਆ ਸੀ।
ਉਦੋਂ ਕਿਹਾ ਜਾ ਰਿਹਾ ਸੀ ਕਿ ਗੰਭੀਰ ਅਪਰਾਧ ਵਿਚ ਸ਼ਾਮਲ ਲੋਕਾਂ ਨੂੰ ਹੀ ਇਸ ਤਰ੍ਹਾਂ ਦੀ ਸਖਤ ਸਜ਼ਾ ਦਿੱਤੀ ਜਾਵੇਗੀ। ਹੁਣ ਦੋ ਸਾਲ ਬਾਅਦ ਫਿਰ ਇਕ ਵਾਰ ਸਾਊਦੀ ਤੋਂ ਖੌਫਨਾਕ ਸਜ਼ਾ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਸਾਲ 2022 ਵਿਚ ਹੁਣ ਤੱਕ 132 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਇਹ ਅੰਕੜਾ 2021 ਤੇ 2020 ਤੋਂ ਕਿਤੇ ਜ਼ਿਆਦਾ ਦੱਸਿਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: