ਰਾਸ਼ਟਰਪਤੀ ਭਵਨ ‘ਚ ਪਦਮ ਪੁਰਸਕਾਰ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਥੇ ਦੇਸ਼ ਦੇ ਪਹਿਲੇ CDS ਜਨਰਲ ਬਿਪਿਨ ਰਾਵਤ ਨੂੰ ਪਦਮ ਵਿਭੂਸ਼ਣ ਪੁਰਸਕਾਰ (ਮਰਨ ਉਪਰੰਤ) ਮਿਲਿਆ, ਜੋ ਉਨ੍ਹਾਂ ਦੀਆਂ ਧੀਆਂ ਕ੍ਰਿਤਿਕਾ ਅਤੇ ਤਾਰਿਣੀ ਨੂੰ ਦਿੱਤਾ ਗਿਆ। ਇਸ ਤੋਂ ਇਲਾਵਾ ਸਮਾਰੋਹ ਵਿੱਚ ਸੀਨੀਅਰ ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ ਨੂੰ ਜਨਤਕ ਮਾਮਲਿਆਂ ਦੇ ਖੇਤਰ ਵਿੱਚ ਪਦਮ ਭੂਸ਼ਣ ਪੁਰਸਕਾਰ ਦਿੱਤਾ ਗਿਆ।
ਵਾਰਾਣਸੀ ਦੇ 126 ਸਾਲ ਦੇ ਸਵਾਮੀ ਸ਼ਿਵਾਨੰਦ, ਨੰਗੇ ਪੈਰ ਪਦਮਸ਼੍ਰੀ ਐਵਾਰਡ ਲੈਣ ਪੁੱਜੇ ਪਰ ਮਾਹੌਲ ਉਸ ਸਮੇਂ ਭਾਵੁਕ ਹੋ ਗਿਆ ਜਦੋਂ ਸ਼ਿਵਾਨੰਦ ਐਵਾਰਡ ਲੈਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੂੰ ਨਮਸਕਾਰ ਕਰਕੇ ਗੋਡਿਆਂ ਭਾਰ ਬੈਠ ਗਏ। ਸ਼ਿਵਾਨੰਦ ਦੇ ਇਹ ਭਾਵ ਦੇਖ ਕੇ ਪੀਐੱਮ ਮੋਦੀ ਵੀ ਆਪਣੀ ਕੁਰਸੀ ਤੋਂ ਉਠ ਕੇ ਸ਼ਿਵਾਨੰਦ ਦੇ ਸਨਮਾਨ ਵਿਚ ਝੁਕ ਗਏ।
ਸਵਾਮੀ ਸ਼ਿਵਾਨੰਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਸਾਹਮਣੇ ਵੀ ਝੁਕ ਗਏ ਪਰ ਰਾਸ਼ਟਰਪਤੀ ਕੋਵਿੰਦ ਨੇ ਉਨ੍ਹਾਂ ਨੂੰ ਝੁਕ ਕੇ ਚੁੱਕਿਆ ਸਵਾਮੀ ਸ਼ਿਵਾਨੰਦ ਨੂੰ ਯੋਗਾ ਦੇ ਖੇਤਰ ਵਿਚ ਯੋਗਾਦਨ ਲਈ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਹੈ। ਰਾਸ਼ਟਰਪਤੀ ਭਵਨ ਵਿਚ 126 ਸਾਲ ਦੇ ਸਵਾਮੀ ਨੇ ਆਪਣੀ ਫਿਟਨੈੱਸ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਬਾਬਾ ਸ਼ਿਵਾਨੰਦ ਦਾ ਜੀਵਨ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। 1896 ਵਿਚ ਜਨਮੇ ਬਾਬਾ ਸ਼ਿਵਾਨੰਦ ਬੰਗਾਲ ਤੋਂ ਕਾਸ਼ੀ ਪਹੁੰਚੇ। ਗੁਰੂ ਓਂਕਾਰਨੰਦ ਤੋਂ ਸਿੱਖਿਆ ਲੈਣ ਤੋਂ ਬਾਅਦ ਉਹ ਯੋਗ ਤੇ ਧਰਮ ਵਿਚ ਮਿਸਾਲ ਸਾਬਤ ਹੋਏ। 6 ਸਾਲ ਦੀ ਉਮਰ ਵਿੱਚ, ਇੱਕ ਮਹੀਨੇ ਦੇ ਅੰਦਰ, ਭੈਣ, ਮਾਤਾ ਅਤੇ ਪਿਤਾ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਕੁਨਿਸ-ਏਸ਼ਟਨ ਕੂਚਰ ਨੇ ਯੂਕਰੇਨ ਨੂੰ ਦਿੱਤੀ 266 ਕਰੋੜ ਰੁ. ਦੀ ਮਦਦ, ਜੇਲੇਂਸਕੀ ਨੇ ਕੀਤਾ ਧੰਨਵਾਦ
1925 ਵਿਚ ਉਨ੍ਹਾਂ ਦੇ ਗੁਰੂ ਨੇ ਉਨ੍ਹਾਂ ਨੇ ਵਿਸ਼ਵ ਸੈਰ ਦਾ ਨਿਰਦੇਸ਼ ਦਿੱਤਾ। 28 ਸਾਲ ਦੇ ਸ਼ਿਵਾ ਲੰਦਨ ਗਏ ਤੇ ਲਗਾਤਾਰ 34 ਸਾਲ ਤੱਕ ਸੈਰ ਹੀ ਕਰਦੇ ਰਹੇ। ਅਮਰੀਕਾ, ਯੂਰਪ, ਆਸਟ੍ਰੇਲੀਆ, ਰੂਸ ਆਦਿ ਦੇਸ਼ਾਂ ਦੀ ਯਾਤਰਾ ਤੋਂ ਪਰਤ ਕੇ ਜਦੋਂ ਉਹ ਵਾਪਸ ਪਰਤੇ ਤਾਂ ਭਾਰਤ ਉਦੋਂ ਤੱਕ ਆਪਣਾ 9ਵਾਂ ਗਣਤੰਤਰ ਦਿਵਸ ਮਨਾ ਰਿਹਾ ਸੀ। ਬਾਬਾ ਅੱਜ ਵੀ ਬ੍ਰਹਮਚਾਰੀ ਦਾ ਪਾਲਣ ਕਰਦਾ ਹੈ। ਉਬਲਿਆ ਹੋਇਆ ਭੋਜਨ ਅਤੇ ਸਬਜ਼ੀਆਂ ਹੀ ਖਾਂਦੇ ਹਨ।