ਲੁਧਿਆਣਾ ਵਿਚ ਦੋ ਦਿਨ ਪਹਿਲਾਂ ਪੁਲਿਸ ਨੇ ਖੁਲਾਸਾ ਕੀਤਾ ਸੀ ਕਿ 12 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਸਾਰੇ ਵਿਦੇਸ਼ ਬੈਠੇ ਗੈਂਗਸਟਰ ਅੰਮ੍ਰਿਤ ਬਲ ਤੇ ਜੱਗੂ ਭਗਵਾਨਪੁਰੀਆ ਲਈ ਕੰਮ ਕਰਦੇ ਸਨ। ਸੂਤਰਾਂ ਮੁਤਾਬਕ ਇਨ੍ਹਾਂ 13 ਬਦਮਾਸ਼ਾਂ ਦੇ ਨਿਸ਼ਾਨੇ ‘ਤੇ ਲੁਧਿਆਣਾ ਦੇ 6 ਨੇਤਾ ਨਿਸ਼ਾਨੇ ‘ਤੇ ਸਨ। ਬਦਮਾਸ਼ਾਂ ਨੇ 14 ਅਜਿਹੇ ਟਾਰਗੈੱਟ ਰੱਖੇ ਸਨ ਜੋ ਪੰਜਾਬ, ਹਰਿਆਣਾ ਤੇ ਰਾਜਸਥਾਨ ਵਿਚ ਸਨ।
ਪੁਲਿਸ ਦੀ ਮੁਸਤੈਦੀ ਕਾਰਨ ਵੱਡੀ ਵਾਰਦਾਤ ਟਲ ਗਈ।ਇਨ੍ਹਾਂ ਗੈਂਗਸਟਰਾਂ ਦੇ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਸਬੰਧ ਹਨ। ਬਦਮਾਸ਼ਾਂ ਦੇ ਰਾਡਾਰ ‘ਤੇ ਕੁਝ ਧਾਰਮਿਕ ਨੇਤਾ ਵੀ ਸਨ। ਦੋਸ਼ੀ ‘ਟਾਰਗੈੱਟ ਕਿਲਿੰਗ’ ਨੂੰ ਅੰਜਾਮ ਦੇਣ ਲਈ ਕਾਰ ਜੈਕਿੰਗ ਤੇ ਵਾਹਨ ਲਿਫਟਿੰਗ ਦੀ ਤਿਆਰੀ ਕਰ ਰਹੇ ਸਨ।
ਗ੍ਰਿਫਤਾਰ ਦੋਸ਼ੀਆਂ ਦੇ ਖੁਲਾਸੇ ਦੇ ਬਾਅਦ ਪੁਲਿਸ ਨੇ ਲੋਕਾਂ ਦੀ ਸੁਰੱਖਿਆ ਵਧਾ ਦਿੱਤੀ ਹੈ। ਦੋਸ਼ੀ ਫਿਰੌਤੀ ਲਈ ਕਈ ਲੋਕਾਂ ਨੂੰ ਫੋਨ ਵੀ ਕਰ ਰਹੇ ਸਨ। ਪੁਲਿਸ ਨੂੰ ਪਤਾ ਲੱਗਾ ਕਿ ਦੋਸ਼ੀਆਂ ਨੇ ਆਪਣੇ ਕੁਝ ਲੋਕਾਂ ਦੀ ਰੇਕੀ ਕੀਤੀ ਪਰ ਪੁਲਿਸ ਸੁਰੱਖਿਆ ਕਾਰਨ ਆਪਣੇ ਮਨਸੂਬਿਆਂ ਵਿਚ ਸਫਲ ਨਹੀਂ ਹੋ ਸਕੇ। ਟਾਰਗੈੱਟ ਕਿਲਿੰਗ ਦੇ ਪਿੱਛੇ ਉਨ੍ਹਾਂ ਦਾ ਮਕਸਦ ਸੂਬੇ ਵਿਚ ਕਾਨੂੰਨ ਵਿਵਸਥਾ ਨੂੰ ਵਿਗਾੜਨਾ ਸੀ। ਪੁਲਿਸ ਤੇ ਖੁਫੀਆ ਏਜੰਸੀਆਂ ਦੀ ਨਜ਼ਰ ਤੋਂ ਬਚਣ ਲਈ ਦੋਸ਼ੀ ਆਪਣਾ ਟਿਕਾਣਾ ਬਦਲਦੇ ਰਹਿੰਦੇ ਸਨ। ਰੇਕੀ ਕਰਨ ਦੇ ਬਾਅਦ ਉਹ ਕੁਝ ਦਿਨਾਂ ਲਈ ਰਾਜਸਥਾਨ ਤੇ ਹਰਿਆਣਾ ਚਲੇ ਗਏ।
ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਵੀ ਪ੍ਰੋਡਕਸ਼ਨ ਵਾਰੰਟ ‘ਤੇ ਪੁੱਛਗਿਛ ਲਈ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਜੱਗੂ ਭਗਵਾਨਪੁਰੀਆ ਜੇਲ੍ਹ ਵਿਚ ਬੰਦ ਹੈ। ਉਸ ਨੂੰ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ਵਿਚ ਪੁੱਛਗਿਛ ਲਈ ਬਠਿੰਡਾ ਤੇ ਲੁਧਿਆਣਾ ਦੀ ਪੁਲਿਸ ਵੀ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਚੁੱਕੀ ਹੈ। ਪੁਲਿਸ ਨੇ ਅੰਮ੍ਰਿਤ ਬਲ ਜੋ ਮੌਜੂਦਾ ਸਮੇਂ ਸੰਯੁਕਤ ਰਾਜ ਅਮਰੀਕਾ ਵਿਚ ਲੁਕਿਆ ਹੋਇਆ ਹੈ, ਪ੍ਰਗਟ ਸਿੰਘ ਜੋ ਕਿ ਯੂਕੇ ਵਿਚ ਲੁਕਿਆ ਹੋਇਆ ਹੈ, ਨੂੰ ਪੁੱਛਗਿਛ ਲਈ ਭਾਰਤ ਲਿਆਉਣ ਦੀ ਤਿਆਰੀ ਹੈ।
ਇਹ ਵੀ ਪੜ੍ਹੋ : ਕੇਂਦਰੀ ਮੰਤਰੀ ਅਮਿਤ ਸ਼ਾਹ ਦੀ 29 ਨੂੰ ਹੋਣ ਵਾਲੀ ਦੀ ਪਟਿਆਲਾ ਰੈਲੀ ਮੁਲਤਵੀ, ਭਾਜਪਾ ਆਗੂ ਨੇ ਦੱਸੀ ਵਜ੍ਹਾ
ਇਸ ਮਾਮਲੇ ਵਿਚ ਅਜੇ ਹੋਰ ਵੀ ਗ੍ਰਿਫਤਾਰੀਆਂ ਦੀ ਉਮੀਦ ਹੈ। ਪੁਲਿਸ ਉਨ੍ਹਾਂ ਸਾਰੇ ਲੋਕਾਂ ਨੂੰ ਗ੍ਰਿਫਤਾਰ ਕਰੇਗੀ ਜੋ ਦੋਸ਼ੀ ਦੇ ਸੰਪਰਕ ਵਿਚ ਹਨ। ਖੰਨਾ ਪੁਲਿਸ ਨੇ ਬੁੱਧਵਾਰ ਨੂੰ ਇਕ ਮਹਿਲਾ ਸਣੇ 13 ਦੋਸ਼ੀਆਂ ਦੀ ਗ੍ਰਿਫਤਾਰੀ ਨਾਲ ਅੰਤਰਰਾਸ਼ਟਰੀ ਅੱਤਵਾਦੀ ਸੰਗਠਨ ਬੱਬਰ ਖਾਲਾਸ ਨਾਲ ਜੁੜੇ ਸੰਯੁਕਤ ਰਾਜ ਅਮਰੀਕਾ ਦੇ ਇਕ ਗੈਂਗਸਟਰ ਵੱਲੋਂ ਸੰਚਾਲਿਤ ਟਾਰਗੈੱਟ ਕਿਲਿੰਗ ਤੇ ਜਬਰਨ ਵਸੂਲੀ ਦੇ ਮਾਡਿਊਲ ਦਾ ਪਰਦਾਫਾਸ਼ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: