ਪਾਕਿਸਤਾਨ ਦੇ ਕਰਾਚੀ ਵਿਚ ਲਗਭਗ 150 ਸਾਲ ਪੁਰਾਣੇ ਇਕ ਹਿੰਦੂ ਮੰਦਰ ਨੂੰ ਇਹ ਕਹਿੰਦੇ ਹੋਏ ਤੋੜ ਦਿੱਤਾ ਗਿਆ ਕਿ ਇਹ ਪੁਰਾਣਾ ਤੇ ਖਤਰਨਾਕ ਹੈ। ਮੰਦਰ ਨੂੰ ਤੋੜੇ ਜਾਣ ਦੀਆਂ ਖਬਰਾਂ ਆਉਣ ਦੇ ਬਾਅਦ ਪਾਕਿਸਤਾਨ ਦੀ ਸਿੰਧ ਸਰਕਾਰ ਨੇ ਕਿਹਾ ਕਿ ਇਹ ਪੂਜਾ ਵਾਲੀ ਥਾਂ ਤੋੜ ਕੇ ਕਿਸੇ ਵੀ ਵਪਾਰਕ ਇਮਾਰਤ ਦੇ ਨਿਰਮਾਣ ਦੀ ਇਜਾਜ਼ਤ ਨਹੀਂ ਦੇਵੇਗੀ, ਭਾਵੇਂ ਹੀ ਉਹ ਕਿਸੇ ਘੱਟ ਗਿਣਤੀ ਭਾਈਚਾਰੇ ਦਾ ਕਿਉਂ ਨਾ ਹੋਵੇ। ਦੱਸ ਦੇਈਏ ਕਿ ਮੰਦਰ ਨੂੰ ਲੁਕ ਕੇ ਨਹੀਂ ਸਗੋਂ ਪੁਲਿਸ ਫੋਰਸ ਦੀ ਮੌਜੂਦਗੀ ਵਿਚ ਤੋੜਿਆ ਗਿਆ ਹੈ।
ਕਰਾਚੀ ਦੇ ਸੋਲਜਰ ਬਾਜ਼ਾਰ ਵਿਚ ਸਥਿਤ ਮਾਰੀ ਮਾਤਾ ਮੰਦਰ ਨੂੰ ਦੇਰ ਰਾਤ ਪੁਲਿਸ ਫੋਰਸ ਦੀ ਮੌਜੂਦਗੀ ਵਿਚ ਬੁਲਡੋਜ਼ਰ ਦੀ ਮਦਦ ਨਾਲ ਢਾਹ ਦਿੱਤਾ ਗਿਆ। ਇਸ ਵਿਚ ਹਿੰਦੂ ਭਾਈਚਾਰੇ ਵਿਚ ਨਾਰਾਜ਼ਗੀ ਹੈ। ਉਨ੍ਹਾਂ ਨੇ ਪਾਕਿਸਤਾਨ ਹਿੰਦੂ ਕੌਂਸਲ, ਸਿੰਧ ਦੇ ਮੁੱਖ ਮੰਤਰੀ ਸਈਅਦ ਮੁਰਾਦ ਅਲੀ ਸ਼ਾਹ ਤੇ ਸਿੰਧ ਪੁਲਿਸ ਦੇ ਡਾਇਰੈਕਟਰ ਤੋਂ ਮਾਮਲੇ ‘ਤੇ ਤਤਕਾਲ ਕਾਰਵਾਈ ਕਰਨ ਦੀ ਅਪੀਲ ਕੀਤੀ ਸੀ।
ਹਿੰਦੂ ਭਾਈਚਾਰੇ ਨੇ ਕਿਹਾ ਕਿ ਬਿਲਡਰ ਮਾਫੀਆ ਨੇ ਸੋਲਜਰ ਬਾਜ਼ਾਰ ਵਿਚ 150 ਸਾਲ ਤੋਂ ਵੱਧ ਪੁਰਾਣੇ ਮਾਰੀ ਮਾਤਾ ਮੰਦਰ ਨੂੰ ਨਸ਼ਟ ਕਰ ਦਿੱਤਾ ਕਿਉਂਕਿ ਦੋ ਲੋਕਾਂ ਇਮਰਾਨ ਹਾਸ਼ਮੀ ਤੇ ਰੇਖਾ ਬਾਈ ਨੇ ਕਥਿਤ ਤੌਰ ‘ਤੇ ਫਰਜ਼ੀ ਦਸਤਾਵੇਜ਼ਾਂ ਦਾ ਇਸਤੇਮਾਲ ਕਰਕੇ ਇਕ ਬਿਲਡਰ ਨੂੰ ਪ੍ਰਾਪਰਟੀ ਵੇਚ ਦਿੱਤੀ ਸੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਬਿਲਡਰ ਨੇ ਮੰਦਰ ਦੀ ਜ਼ਮੀਨ ‘ਤੇ ਇਕ ਵਪਾਰਕ ਇਮਾਰਤ ਬਣਾਉਣ ਲਈ ਸਥਾਨਕ ਪੁਲਿਸ ਦੀ ਮਦਦ ਨਾਲ ਦੇਰ ਰਾਤ ਨੂੰ ਨਸ਼ਟ ਕਰ ਦਿੱਤਾ।
ਸ਼ੁਰੂਆਤੀ ਜਾਂਚ ਦੇ ਬਾਅਦ ਪੁਲਿਸ ਨੇ ਕਿਹਾ ਕਿ ਰੇਖਾ ਨੇ ਜ਼ਮੀਨ ਦੇ ਕੁਝ ਹਿੱਸੇ ਦਾ ਮਾਲਕ ਹੋਣ ਦਾ ਦਾਅਵਾ ਕੀਤਾ ਹੈ। ਅਧਿਕਾਰੀ ਨੇ ਕਿਹਾ ਕਿ ਸਿੰਘ ਸਰਕਾਰ ਦੇ ਤਾਜ਼ਾ ਨਿਰਦੇਸ਼ਾਂ ਤਹਿਤ ਪੁਲਿਸ ਹੁਣ ਕਰਾਚੀ ਦੇ ਮਦਰਾਸੀ ਹਿੰਦੂ ਭਾਈਚਾਰੇ ਨਾਲ ਤਾਲਮੇਲ ਕਰ ਰਹੀ ਹੈ ਜੋ ਪਿਛਲੇ ਕਈ ਦਹਾਕਿਆਂ ਤੋਂ ਮੰਦਰ ਦਾ ਮੈਨੇਜਮੈਂਟ ਕਰ ਰਿਹਾ ਸੀ।
ਇਹ ਵੀ ਪੜ੍ਹੋ : ਏਅਰ ਇੰਡੀਆ ਦੀ ਫਲਾਈਟ ‘ਚ ਬਲਾਸਟ ਹੋਇਆ ਮੋਬਾਈਲ ਫੋਨ, ਕਰਾਈ ਗਈ ਐਮਰਜੈਂਸੀ ਲੈਂਡਿੰਗ
ਘਟਨਾ ‘ਤੇ ਨੋਟਿਸ ਲੈਂਦੇ ਹੋਏ ਸਿੰਧ ਸਰਕਾਰ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਰਕਾਰ ਨੇ ਵਾਅਦਾ ਕੀਤਾ ਹੈ ਕਿ ਘੱਟ-ਗਿਣਤੀ ਭਾਈਚਾਰੇ ਦੇ ਪੂਜਾ ਵਾਲੀ ਥਾਂ ਨੂੰ ਤੋੜ ਕੇ ਕਿਸੇ ਵੀ ਵਪਾਰਕ ਇਮਾਰਤ ਦੇ ਨਿਰਮਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪਾਕਿਸਤਾਨ ਪੀਪਲਜ਼ ਪਾਰਟੀ ਦੇ ਕਰਾਚੀ ਦੇ ਮਾਅਰ ਬੈਰਿਸਟਰ ਮੁਰਤਜਾ ਵਹਾਬ ਨੇ ਕਿਹਾ ਕਿ ਮੰਦਰ ਅਜੇ ਵੀ ਸਹੀ-ਸਲਾਮਤ ਹੈ। ਅਜਿਹਾ ਕੁਝ ਵੀ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਦਾਖਲ ਕੀਤਾ ਹੈ ਤੇ ਹਿੰਦੂ ਪੰਚਾਇਤ ਨੂੰ ਸਹੀ ਤੱਥਾਂ ਦਾ ਪਤਾ ਲਗਾਉਣ ਵਿਚ ਪੁਲਿਸ ਦੀ ਸਹਾਇਤਾ ਕਰਨ ਲਈ ਕਿਹਾ ਗਿਆ ਹੈ। ਪਾਕਿਸਤਾਨ ਪੀਪਲਜ਼ ਪਾਰਟੀ ਸਾਰੇ ਭਾਈਚਾਰੇ ਦੇ ਲੋਕਾਂ ਨਾਲ ਖੜ੍ਹੀ ਹੈ।
ਵੀਡੀਓ ਲਈ ਕਲਿੱਕ ਕਰੋ -: