ਪਾਕਿਸਤਾਨ ਜਦੋਂ ਈਦ-ਉਲ-ਅਜਹਾ ਦਾ ਜਸ਼ਨ ਮਨਾ ਰਿਹਾ ਸੀ ਉਦੋਂ ਬਲੋਚਿਸਤਾਨ ਵਿਚ ਨਮਾਜ ਦੌਰਾਨ ਜੇਲ੍ਹ ਤੋਂ 17 ਕੈਦੀ ਫਰਾਰ ਹੋ ਗਏ। ਕੈਦੀ ਬਲੋਚਿਸਤਾਨ ਦੀ ਚਮਨ ਜੇਲ੍ਹ ਤੋਂ ਫਰਾਰ ਹੋਏ। ਇਨ੍ਹਾਂ ਸਾਰਿਆਂ ਵਿਚ ਪੁਲਿਸ ਫਾਇਰਿੰਗ ਦੌਰਾਨ ਇਕ ਕੈਦੀ ਦੀ ਮੌਤ ਹੋ ਗਈ। ਘਟਨਾ ਨੂੰ ਲੈ ਕੇ ਬਲੋਚਿਸਤਾਨ ਜੇਲ੍ਹ ਡਾਇਰੈਕਟੋਰੇਟ ਮਲਿਕ ਸ਼ੁਜਾ ਕਾਸੀ ਨੇ ਕਿਹਾ ਕਿ ਹਿੰਸਾ ਤੇ ਗੋਲੀਬਾਰੀ ਵਿਚ ਕੁਝ ਪੁਲਿਸ ਗਾਰਡ ਤੇ ਕੈਦੀ ਜ਼ਖਮੀ ਹੋਏ ਹਨ।
ਜੇਲ੍ਹ ਡਾਇਰੈਕਟੋਰੇਟ ਨੇ ਦੱਸਿਆ ਕਿ ਘਟਨਾ ਉਦੋਂ ਵਾਪਰੀ ਜਦੋਂ ਵੀਰਵਾਰ ਨੂੰ ਜੇਲ੍ਹ ਦੇ ਅੰਦਰ ਖੁੱਲ੍ਹੀ ਜਗ੍ਹਾ ‘ਤੇ ਈਦ ਦੀ ਨਮਾਜ ਅਦਾ ਕੀਤੀ ਜਾ ਰਹੀ ਸੀ। ਇਸੇ ਦੌਰਾਨ ਭੱਜਣ ਦੀ ਪਹਿਲਾਂ ਤੋਂ ਯੋਜਨਾ ਬਣਾ ਚੁੱਕੇ ਕੈਦੀਆਂ ਨੇ ਆਪਣੇ ਮਨਸੂਬਿਆਂ ਨੂੰ ਅੰਜਾਮ ਦਿਤਾ। ਕਾਸੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਈਦ ਦੀ ਨਮਾਜ ਲਈ ਉਨ੍ਹਾਂ ਦੀ ਬੈਰਕ ਵਿਚੋਂ ਬਾਹਰ ਕੱਢਿਆ ਗਿਆ ਤਾਂ ਉਨ੍ਹਾਂ ਨੇ ਪੁਲਿਸ ਗਾਰਡਾਂ ‘ਤੇ ਹਿੰਸਕ ਹਮਲੇ ਕਰ ਦਿੱਤਾ ਜਿਸ ਨਾਲ ਹਫੜਾ-ਦਫੜੀ ਮਚ ਗਈ।
ਹਾਲਾਂਕਿ ਜੇਲ੍ਹ ਵਿਚ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਕੈਦੀ ਭੱਜਣ ਵਿਚ ਸਫਲ ਰਹੇ। ਫਰਾਰ ਕੈਦੀਆਂ ਦਾ ਪਿੱਛਾ ਕਰਦੇ ਹੋਏ ਜੇਲ੍ਹ ਪੁਲਿਸ ਨੇ ਫਾਇਰਿੰਗ ਕੀਤੀ ਜਿਸ ਵਿਚ ਇਕ ਕੈਦੀ ਮਾਰਿਆ ਗਿਆ। ਜਦੋਂ ਕਿ 17 ਕੈਦੀ ਫਰਾਰ ਹੋ ਗਏ।
ਇਹ ਵੀ ਪੜ੍ਹੋ : ਡਾਇਮੰਡ ਲੀਗ 2023 : ਨੀਰਜ ਚੋਪੜਾ ਨੇ ਫਿਰ ਰਚਿਆ ਇਤਿਹਾਸ, 87.66 ਮੀਟਰ ਥਰੋਅ ਨਾਲ ਜਿੱਤਿਆ ਗੋਲਡ
ਕਾਸੀ ਨੇ ਕਿਹਾ ਕਿ ਭੱਜੇ ਹੋਏ ਕੈਦੀਆਂ ਦੀ ਸੂਚੀ ਤਿਆਰ ਕੀਤੀ ਗਈ ਹੈ। ਉਨ੍ਹਾਂ ਵਿਚੋਂਕੁਝ ਅੱਤਵਾਦੀ ਗਤੀਵਿਧੀਆਂ ਲਈ ਜੇਲ੍ਹ ਵਿਚ ਸਨ। ਉਨ੍ਹਾਂ ਕਿਹਾ ਕਿ ਚਮਨ ਜੇਲ੍ਹ ਈਰਾਨ ਦੇ ਸਰਹੱਦੀ ਸ਼ਹਿਰ ਦੇ ਨੇੜੇ ਹੈ ਤੇ ਸੁਰੱਖਿਆ ਬਲਾਂ ਨੂੰ ਸ਼ੱਕ ਹੈ ਕਿ ਕੈਦੀਆਂ ਨੇ ਸਾਥੀਆਂ ਦੀ ਮਦਦ ਨਾਲ ਸਰਹੱਦ ਪਾਰ ਕੀਤੀ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: