ਕਰਨਾਟਕ ਦੇ ਬਾਗਲਕੋਟ ਵਿਚ ਖੁਦਕੁਸ਼ੀ ਕਰਨ ਦੇ ਇਰਾਦੇ ਨਾਲ ਇਕ ਮਰੀਜ਼ ਨੇ 187 ਸਿੱਕੇ ਨਿਗਲ ਲਏ। ਜ਼ਿਲ੍ਹੇ ਦੇ ਐੱਚਐੱਸਕੇ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੇ ਬਹੁਤ ਮਿਹਨਤ ਦੇ ਬਾਅਦ ਇਨ੍ਹਾਂ ਸਿਕਿੱਆਂ ਨੂੰ ਮਰੀਜ਼ ਦੇ ਪੇਟ ਤੋਂ ਬਾਹਰ ਕੱਢਿਆ।
ਡਾਕਟਰਾਂ ਦੀ ਟੀਮ ਨੂੰ ਦੱਸਿਆ ਗਿਆ ਕਿ ਇਕ ਮਰੀਜ਼ ਨੇ ਆਪਣੀ ਪੇਟ ਵਿਚ ਸਿੱਕੇ ਨਿਗਲ ਲਏ ਹਨ। ਜਦੋਂ ਉਨ੍ਹਾਂ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਬਜ਼ੁਰਗ ਨੇ ਆਪਣੇ ਪੇਟ ਵਿਚ ਕੁਝ ਸਿੱਕੇ ਨਿਗਲੇ ਹਨ ਤੇ ਉਸ ਤੋਂ ਬਾਅਦ ਬਜ਼ੁਰਗ ਦੀ ਸਿਹਤ ਖਰਾਬ ਹੈ।
ਡਾਕਟਰਾਂ ਨੇ ਇੰਡੋਸਕੋਪੀ ਕਰਕੇ ਇਹ ਪਤਾ ਲਗਾਇਆ ਕਿ ਬਜ਼ੁਰਗ ਨੇ ਸਿੱਕੇ ਪੇਟ ਵਿਚ ਨਿਗਲੇ ਹੋਏ ਸਨ। ਫਿਰ ਉਸ ਦਾ ਆਪ੍ਰੇਸ਼ਨ ਕੀਤਾ ਗਿਆ ਤੇ ਇਕ-ਇਕ ਕਰਕੇ ਉਸ ਦੇ ਪੇਟ ਵਿਚੋਂ ਕੁੱਲ 187 ਸਿੱਕੇ ਕੱਢੇ ਗਏ। ਸਿੱਕਿਆਂ ਵਿਚ 5 ਰੁਪਏ ਦੇ 56 ਸਿੱਕੇ, 2 ਰੁਪਏ ਦੇ 51 ਸਿੱਕੇ ਤੇ 1 ਰੁਪਏ ਦੇ 80 ਸਿੱਕੇ ਕੁੱਲ ਮਿਲਾ ਕੇ 187 ਸਿੱਕੇ ਕੱਢੇ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਸ਼ੂਗਰ ਮਿੱਲ ਫਗਵਾੜਾ ਨੂੰ ਚਲਾਉਣ ਦੀ ਦਿੱਤੀ ਮਨਜ਼ੂਰੀ, ਨੋਟੀਫਿਕੇਸ਼ਨ ਜਾਰੀ
ਇਹ ਦੁਰਲੱਭ ਆਪ੍ਰੇਸ਼ਨ ਡਾ: ਈਸ਼ਵਰ ਕਲਬੁਰਗੀ, ਡਾ: ਪ੍ਰਕਾਸ਼ ਕਟੀਮਾਨੀ, ਡਾ: ਅਰਚਨਾ, ਡਾ: ਰੂਪਾ ਹੁਲਾਕੁੰਡੇ ਦੁਆਰਾ ਪੇਸ਼ੇਵਰ ਤੌਰ ‘ਤੇ ਕੀਤਾ ਗਿਆ। ਬਜ਼ੁਰਗ ਨੇ ਸਿੱਕੇ ਕਿਉਂ ਨਿਗਲ ਲਏ, ਇਸ ਬਾਰੇ ਭਾਵੇਂ ਡਾਕਟਰ ਸਹੀ ਜਵਾਬ ਨਹੀਂ ਦੇ ਸਕੇ ਪਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਜ਼ੁਰਗ ਨੇ ਇਨ੍ਹਾਂ ਸਿੱਕਿਆਂ ਨੂੰ ਨਿਗਲ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -: