ਐਡੀਸਨ, ਨਿਊ ਜਰਸੀ ਵਿਚ ਰਹਿਣ ਵਾਲਾ ਇਕ ਭਾਰਤੀ-ਅਮਰੀਕੀ ਨੌਜਵਾਨ ਵੀਕੈਂਡ ਤੋਂ ਆਪਣੇ ਘਰ ਤੋਂ ਲਾਪਤਾ ਹੈ। ਸ਼ਾਇਲਨ ਦੀ ਨਾ ਤਾਂ ਕੋਈ ਸੂਚਨਾ ਹੈ ਤੇ ਨਾ ਹੀ ਉਸ ਨਾਲ ਸੰਪਰਕ ਹੋ ਪਾ ਰਿਹਾ ਹੈ। ਦੁਖੀ ਮਾਪਿਆਂ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਹੈ ਤੇ ਵਿਭਾਗ ਨੇ ਇਸ ‘ਤੇ ਕਾਰਵਾਈ ਕਰਦੇ ਹੋਏ ਅਲਰਟ ਜਾਰੀ ਕੀਤਾ ਹੈ।
ਜਾਣਕਾਰੀ ਮੁਤਾਬਕ ਭਾਰਤੀ-ਅਮਰੀਕੀ ਨੌਜਵਾਨ ਸ਼ਾਇਲਨ ਸ਼ੇ ਸ਼ਾਹ ਆਪਣੇ ਐਡੀਸਨ ਨਿਊ ਜਰਸੀ ਸਥਿਤ ਘਰ ਤੋਂ ਲਾਪਤਾ ਹੈ। ਪੁਲਿਸ ਨੇ ਉਸ ਦੇ ਸਰੀਰਕ ਵੇਰਵੇ ਨਾਲ ਅਲਰਟ ਜਾਰੀ ਕਰਕੇ ਲੋਕਾਂ ਤੋਂ ਮਦਦ ਦੀ ਗੁਹਾਰ ਲਗਾਈ ਹੈ। ਐਡੀਸਨ ਪੁਲਿਸ ਵਿਭਾਗ ਨੇ ਅਲਰਟ ਵਿਚ ਦੱਸਿਆ ਕਿ 19 ਸਾਲਾ ਭਾਰਤੀ ਨੌਜਵਾਨ ਜਿਸ ਦਾ ਕੱਦ 5 ਫੁੱਟ 8 ਇੰਚ ਹੈ ਤੇ ਭਾਰਤ 140 ਪੌਂਡ ਹੈ ਤੇ ਜਿਸ ਦੇ ਕਾਲੇ ਵਾਲ ਹਨ ਤੇ ਭੂਰੀਆਂ ਅੱਖਾਂ ਹਨ, ਆਪਣੇ ਘਰ ਤੋਂ ਲਾਪਤਾ ਹੈ। ਉਸ ਨੂੰ ਆਖਰੀ ਵਾਰ ਲਿੰਡਾ ਲੇਨ ਤੇ ਐਡੀਸਨ ਵਿਚ ਵੇਸਟਗੇਟ ਡਰਾਈਵ ਦੇ ਇਲਾਕੇ ਵਿਚ ਦੇਖਿਆ ਗਿਆ ਸੀ। ਉਹ ਪੈਦਲ ਹੀ ਇਲਾਕੇ ਤੋਂ ਬਾਹਰ ਗਿਆ ਹੈ।
ਸ਼ਾਇਲ ਦੇ ਮਾਤਾ-ਪਿਤਾ ਰਿਚ ਤੇ ਕਲਪਨਾ ਦੀ ਮਦਦ ਲਈ ਅਪੀਲ ਲਈ ਵੀ ਸੋਸ਼ਲ ਮੀਡੀਆ ‘ਤੇ ਵੱਡੇ ਪੈਮਾਨੇ ‘ਤੇ ਪ੍ਰਸਾਰਿਤ ਕੀਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਸਾਨੂੰ ਆਪਣੇ ਪੁੱਤਰ ਬਾਰੇ ਨਾ ਕੁਝ ਪਤਾ ਹੈ ਤੇ ਨਾ ਹੀ ਅਸੀਂ ਉਸ ਨਾਲ ਸੰਪਰਕ ਕਰ ਪਾ ਰਹੇ ਹਾਂ। ਜੇਕਰ ਕਿਸੇ ਨਾਲ ਉਸ ਦੀ ਗੱਲਬਾਤ ਹੋਈ ਹੈ ਤਾਂ ਮੈਨੂੰ, ਕਲਪਨਾ ਜਾਂ ਸਾਹਿਲ ਨਾਲ ਜਾਣਕਾਰੀ ਸਾਂਝੀ ਕਰੇ।
ਇਹ ਵੀ ਪੜ੍ਹੋ : ਅਮਰੀਕਾ : 3 ਸਾਲ ਦੇ ਭਰਾ ਨੇ ਇਕ ਸਾਲ ਦੀ ਭੈਣ ਨੂੰ ਮਾਰੀ ਗੋ.ਲੀ, ਮੌ.ਤ, ਖਿਡੌਣਾ ਸਮਝ ਕੇ ਚੁੱਕੀ ਸੀ ਪਿਸਤੌਲ
ਫੇਸਬੁੱਕ ਪੋਸਟ ਤੋਂ ਪਤਾ ਲੱਗਦਾ ਹੈ ਕਿ ਸ਼ਾਹ ਪਰਿਵਾਰ ਪਹਿਲਾਂ ਬੇਥਲੇਹਮ, ਪੈਂਸਿਲਵੇਨੀਆ ਵਿਚ ਰਹਿੰਦਾ ਸੀ ਤੇ ਮੌਜੂਦਾ ਸਮੇਂ ਐਡੀਸਨ ਵਿਚ ਰਹਿ ਰਿਹਾ ਹੈ। ਲਾਪਤਾ ਨੌਜਵਾਨ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪੁਲਿਸ ਨੇ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਹੈ ਤਾਂ ਕਿ ਸ਼ਾਹ ਨੂੰ ਲੱਭਿਆ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -: