ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿਥੇ ਡੇਰਾ ਸੱਚਖੰਡ ਬੱਲਾਂ ਵਿਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਅਧਿਐਨ ਸੈਂਟਰ ਲਈ 25 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਉਥੇ ਪੰਜਾਬ ਸਰਕਾਰ ਨੇ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਹਲਕਾ ਪੱਛਮ, ਸੈਂਟਰਲ, ਕਰਤਾਰਪੁਰ ਤੇ ਨਕੋਦਰ ਲਈ 2.37 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ।
‘ਆਪ’ ਸਰਕਾਰ ਬਣਨ ਦੇ ਬਾਅਦ ਪਹਿਲੀ ਵਾਰ ਵਿਧਾਇਕਾਂ ਨੂੰ ਜਾਰੀ ਹੋਈ ਗ੍ਰਾਂਟ ਵਿਚ ਜਲੰਧਰ ਸੈਂਟਰਲ ਹਲਕੇ ਵਿਚ ਆਉਣ ਵਾਲੀ ਗ੍ਰਾਂਟ ਵਿਚ ਲਗਭਗ 15 ਲੱਖ ਦੀ ਕਟੌਤੀ ਕੀਤੀ ਗਈ। ਇਸ ਤੋਂ ਇਲਾਵਾ ਬਾਕੀ ਸਾਰੇ ਹਲਕਿਆਂ ਵਿਚ ਹੋਣ ਵਾਲੇ ਕੰਮਾਂ ਨੂੰ ਲੈ ਕੇ ਪੈਸਾ ਜਾਰੀ ਹੋ ਚੁੱਕਾ ਹੈ। ਵਿਕਾਸ ਕੰਮਾਂ ਲਈ ਜਾਰੀ ਹੋਏ ਪੈਸੇ ਦੇ ਇਸਤੇਮਾਲ ਨੂੰ ਲੈ ਕੇ ਸਰਕਾਰ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਤੇ ਉਸੇ ਮੁਤਾਬਕ ਗ੍ਰਾਂਟ ਦਾ ਪੈਸਾ ਖਰਚ ਕਰਨ ਦੀ ਹਦਾਇਤ ਵੀ ਦਿੱਤੀ ਹੈ।
ਇਹ ਵੀ ਪੜ੍ਹੋ : ਬਦਲੇਗਾ ਮੌਸਮ ਦਾ ਮਿਜਾਜ਼, ਬਰਫਬਾਰੀ ਨਾਲ ਪੰਜਾਬ ਤੇ ਹਰਿਆਣਾ ‘ਚ ਵਧੇਗੀ ਠੰਡ, 1 ਮਾਰਚ ਨੂੰ ਮੀਂਹ ਦੇ ਆਸਾਰ
ਪੰਜਾਬ ਨਿਰਮਾਣ ਪ੍ਰੋਗਰਾਮ ਤਹਿਤ ਪਿਛਲੇ ਸਾਲ ਕਾਂਗਰਸ ਸਰਕਾਰ ਸਮੇਂ ਜਾਰੀ ਹੋਈ ਗ੍ਰਾਂਟ ਦੇ ਮਾਮਲੇ ਵਿਚ ਜਲੰਧਰ ਨਾਰਥ ਵਿਚ 60 ਲੱਖ ਰੁਪਏ ਦੇ ਗਬਨ ਹੋਣ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਜਾਂਚ ਕੀਤੀ ਗਈ ਤੇ ਮਾਮਲਾ ਵੀ ਦਰਜ ਕੀਤਾ ਗਿਆ ਜਿਸ ਦੇ ਮੱਦੇਨਜ਼ਰ ਸਰਕਾਰ ਨੇ ਸੁਸਾਇਟੀਆਂ ਨੂੰ ਜਾਰੀ ਹੋਣ ਵਾਲੇ ਪੈਸੇ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ। ਸਰਕਾਰ ਧਾਰਮਿਕ ਸੰਸਥਾਵਾਂ ਤੇ ਸੁਸਾਇਟੀਆਂ ਨੂੰ ਗ੍ਰਾਂਟ ਜਾਰੀ ਨਹੀਂ ਕਰੇਗੀ।
ਪੈਸਾ ਸਰਕਾਰੀ ਅਧਿਕਾਰੀ ਜਾਂ ਅਥਾਰਟੀ ਦੀ ਦੇਖ-ਰੇਖ ਵਿਚ ਹੀ ਖਰਚ ਕੀਤਾ ਜਾਵੇਗਾ। ਇਸ ਤੋਂ ਇਲਾਵਾ ਗ੍ਰਾਂਟ ਦੇ ਪੈਸੇ ਦੇ ਜ਼ਰੀਏ ਹੋਣ ਵਾਲੇ ਕੰਮ ਸਿਰਫ ਸਰਕਾਰੀ ਏਜੰਸੀ ਵੱਲੋਂ ਕੀਤੇ ਜਾਣਗੇ। ਕੋਈ ਵੀ ਪ੍ਰਾਈਵੇਟ ਏਜੰਸੀ ਕੰਮ ਨਹੀਂ ਕਰ ਸਕੇਗੀ।
ਵੀਡੀਓ ਲਈ ਕਲਿੱਕ ਕਰੋ -: