ਪੁਲਿਸ ਦਾ ਫਰਜ਼ੀ ਫੇਸਬੁੱਕ ਪੇਜ ਬਣਾ ਕੇ ਸੀਐੱਮ ਯੋਗੀ ਆਦਿਤਿਆਨਾਥ ਦਾ ਸਿਰ ਕਲਮ ਕਰਨ ‘ਤੇ 2 ਕਰੋੜ ਰੁਪਏ ਇਨਾਮ ਦੇਣ ਦੀ ਪੋਸਟ ਕੀਤੀ ਗਈ। ਆਰਐੱਸਐੱਸ ਨਾਲ ਜੁੜੀ ਇਕ ਮਹਿਲਾ ਵਰਕਰ ਦੀ ਸ਼ਿਕਾਇਤ ‘ਤੇ ਪੁਲਿਸ ਨੇ ਮਾਮਲੇ ਦਾ ਨੋਟਿਸ ਲਿਆ। ਉੱਚ ਅਧਿਕਾਰੀਆਂ ਦੇ ਹੁਕਮ ‘ਤੇ ਸਾਈਬਰ ਸੈੱਲ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਰਥਲਾ ਚੌਕੀ ਇੰਚਾਰਜ ਮਤੀ ਅਹਿਮਦ ਦੀ ਸ਼ਿਕਾਇਤ ‘ਤੇ ਸਿਵਲ ਲਾਈਨਸ ਥਾਣੇ ਵਿਚ ਮੁਕੱਦਮਾ ਦਰਜ ਕੀਤਾ ਹੈ।
ਆਰਐੱਸਐੱਸ ਨਾਲ ਜੁੜੀ ਆਯੂਸ਼ੀ ਮਾਹੇਸ਼ਵਰੀ ਨੇ ਪੁਲਿਸ ਨੂੰ ਟਵਿੱਟਰ ‘ਤੇ ਟੈਗ ਕਰਦੇ ਹੋਏ ਮਾਮਲੇ ਦੀ ਜਾਣਕਾਰੀ ਦਿੱਤੀ। ਇਸ ਵਿਚ ਉਨ੍ਹਾਂ ਨੇ ਮੁਰਾਦਾਬਾਦ ਪੁਲਿਸ ਦੇ ਨਾਂ ‘ਤੇ ਬਣੇ ਫਰਜ਼ੀ ਫੇਸਬੁੱਕ ਪੇਜ ਤੋਂ ਕੀਤੀ ਗਈ ਪੋਸਟ ਦਾ ਜ਼ਿਕਰ ਕੀਤਾ ਜਿਸ ਵਿਚ ਸੀਐੱਮ ਯੋਗੀ ਨੂੰ ਮਾਰਨ ‘ਤੇ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਸੀ। ਆਤਮਪ੍ਰਕਾਸ਼ ਪੰਡਿਤ ਨਾਂ ਦੇ ਯੂਜ਼ਰ ਵੱਲੋਂ ਬਣਾਏ ਗਏ ਇਸ ਫੇਸਬੁੱਕ ਪੇਜ ਦੇ ਕਵਰ ਫੋਟੋ ‘ਤੇ ਡੀਐੱਮ ਮੁਰਾਦਾਬਾਦ ਸ਼ੈਲੇਂਦਰ ਕੁਮਾਰ ਦੀ ਫੋਟੋ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਪ੍ਰਸ਼ਾਸਨ ਦਾ ਅਹਿਮ ਫੈਸਲਾ, ਸਕੂਲਾਂ, ਹਸਪਤਾਲਾਂ ਨੇੜੇ ਵਾਹਨਾਂ ਦੀ ਸਪੀਡ ਲਿਮਟ ਕੀਤੀ ਤੈਅ
ਇਸੇ ਫੇਸਬੁੱਕ ਪੇਜ ਦੀ ਦੂਜੀ ਪੋਸਟ ‘ਚ ਪਾਕਿਸਤਾਨ ਦਾ ਝੰਡਾ ਲੱਗਾ ਹੈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਫੋਟੋ ਦੇ ਨਾਲ ਪਾਕਿਸਤਾਨ ਦੇ ਸਾਬਕਾ ਪੀਐੱਮ ਇਮਰਾਨ ਖਾਨ ਦੀ ਵੀ ਫੋਟੋ ਹੈ। ਸੀਐੱਮ ਯੋਗੀ ਦਾ ਸਿਰ ਕਲੇਮ ਕਰਨ ‘ਤੇ 2 ਕਰੋੜ ਦਾ ਇਨਾਮ ਦੇਣ ਦੀ ਗੱਲ ਲਿਖੀ ਗਈ ਹੈ। ਨਾਲ ਹੀ ਸੀਐੱਮ ਯੋਗੀ ਲਈ ਗਲਤ ਸ਼ਬਦਾਂ ਦਾ ਵੀ ਇਸਤੇਮਾਲ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“Fastway ਤੋਂ 3 ਕਰੋੜ ਮੰਗਦਾ ਸੀ GST ਇੰਸਪੈਕਟਰ! ਹੁਣ ਹੱਥਾਂ ‘ਚ ਹੱਥਕੜੀਆਂ ਨੇ, Sting ਓਪਰੇਸ਼ਨ ਨੇ ਲਿਆਂਦਾ “
ਦੂਜੇ ਪਾਸੇ ਫੇਸਬੁੱਕ ਅਕਾਊਂਟ ਬਣਾਉਣ ਵਾਲੇ ਨੌਜਵਾਨ ਆਤਮ ਪ੍ਰਕਾਸ਼ ਪੰਡਿਤ ਨੇ ਪੁਲਿਸ ਕੋਲ ਪਹੁੰਚ ਕੇ ਫੇਸਬੁੱਕ ਅਕਾਊਂਟ ਹੈਕ ਕੀਤੇ ਜਾਣ ਦੀ ਜਾਣਕਾਰੀ ਦਿੰਦੇ ਹੋਏ ਜਾਂਚ ਦੀ ਮੰਗ ਕੀਤੀ। ਉਸ ਨੇ ਕਿਹਾ ਕਿ ਉਸ ਦਾ ਫੇਸਬੁੱਕ ਪੇਜ ਕਿਸੇ ਹੋਰ ਵੱਲੋਂ ਚਲਾਇਆ ਜਾ ਰਿਹਾ ਹੈ। ਇਸ ਮਾਮਲੇ ਵਿਚ ਐੱਸਪੀ ਸਿਟੀ ਅਖਿਲੇਸ਼ ਭਦੌੜੀਆ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।