ਪੰਜਾਬ ਵਿਚ ਚੋਣਾਂ ਦੇ ਮਾਹੌਲ ਵਿਚਾਲੇ ਗੁਰਦਾਸਪੁਰ ਦੇ ਦੀਨਾਗਰ ਤੋਂ 2 ਕਿਲੋ ਆਰ. ਡੀ. ਐਕਸ ਬਰਾਮਦ ਹੋਇਆ ਹੈ। ਚੰਡੀਗੜ੍ਹ ਪੁਲਿਸ ਦੇ ਵੱਡੇ ਅਧਿਕਾਰੀ ਇਸ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕਰ ਸਕਦੇ ਹਨ। ਦੀਨਾਨਗਰ ਤੋਂ ਪਹਿਲਾਂ ਵੀ 1 ਕਿਲੋ RDX ਬਰਾਮਦ ਹੋ ਚੁੱਕਾ ਹੈ। ਗੁਰਦਾਸਪੁਰ ਵਿਚ ਬੀ ਗ੍ਰੇਨੇਡ ਤੇ ਟਿਫਿਨ ਬੰਬ ਬਰਾਮਦ ਹੋ ਚੁੱਕਾ ਹੈ।
2 ਕਿਲੋ RDX ਦੀਨਾਨਗਰ ਦੇ ਬਾਹਰੀ ਹਿੱਸੇ ਤੋਂ ਜ਼ਬਤ ਕੀਤਾ। ਇਸ ਆਰ ਡੀ ਐਕਸ ਦਾ ਇਸਤੇਮਾਲ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਨੂੰ ਦਹਿਲਾਉਣ ਵਿਚ ਕੀਤਾ ਜਾਣਾ ਸੀ। ਪੁਲਿਸ ਨੇ ਇਸ RDX ਨੂੰ ਬਰਾਮਦ ਕਰਕੇ ਵਿਦੇਸ਼ਾਂ ਵਿਚ ਬੈਠੇ ਅੱਤਵਾਦੀਆਂ ਦੀ ਦਹਿਸ਼ਤ ਫੈਲਾਉਣ ਦੀ ਦੂਜੀ ਕੋਸ਼ਿਸ਼ ਨਾਕਾਮਯਾਬ ਕਰ ਦਿੱਤੀ ਹੈ।
7 ਦਿਨ ਪਹਿਲਾਂ ਅੰਮ੍ਰਿਤਸਰ ਦੇ ਅਟਾਰੀ ਪਿੰਡ ਨੇੜੇ ਪਿੰਡ ਧਨੋਆ ਖੁਰਦ ਤੋਂ ਪੁਲਿਸ ਨੇ 5 ਕਿਲੋਗ੍ਰਾਮ RDX ਬਰਾਮਦ ਕੀਤਾ ਸੀ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਗੁਰਦਾਸਪੁਰ ਦੇ ਦੀਨਾਨਗਰ ਵਿਚ RDX ਬਰਾਮਦ ਕੀਤਾ ਗਿਆ ਹੈ। 1 ਦਸੰਬਰ 2021 ਨੂੰ ਵੀ ਦੀਨਾਨਗਰ ਤੋਂ 1 ਕਿਲੋਗ੍ਰਾਮ ਆਰਡੀਐਕਸ ਬਰਾਮਦ ਕੀਤਾ ਗਿਆ ਸੀ। ਕੁਝ ਦਿਨ ਬਾਅਦ ਦੁਬਾਰਾ ਤੋਂ ਦੀਨਾਨਗਰ ਤੋਂ ਟਿਫਿਨ ਬੰਬ ਤੇ ਹੈਂਡ ਗ੍ਰੇਨੇਡ ਬਰਾਮਦ ਹੋਏ ਸਨ। ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਪਾਕਿਸਤਾਨ ਦਾ ਬਾਰਡਰ ਨੇੜੇ ਹੋਣ ਕਾਰਨ ਇਥੇ ਸਮਗੱਲਰ ਬੰਬ ਛਿਪਾਉਂਦੇ ਹਨ ਤਾਂ ਕਿ ਸਲੀਪਰ ਸੈੱਲ ਦੇ ਜ਼ਰੀਏ ਇਸ ਦੀ ਵਰਤੋਂ ਕਰਕੇ ਪੰਜਾਬ ਵਿਚ ਦਹਿਸ਼ਤ ਫੈਲਾਈ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -: