ਗੋਰਖਪੁਰ ਵਿਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਪਿੰਡ ਬਗਲੀ ਦੇ ਦੋ ਵਿਅਕਤੀਆਂ ਨੂੰ ਅਗਵਾ ਕਰਨ ਦੀ ਖਬਰ ਮਿਲੀ ਸੀ ਤੇ ਅਗਵਾਕਾਰਾਂ ਵੱਲੋਂ ਇਸ ਦੇ ਬਦਲੇ ਫਿਰੌਤੀ ਦੀ ਮੰਗ ਕੀਤੀ ਗਈ ਸੀ। ਇਸੇ ਦਾ ਨੋਟਿਸ ਲੈਂਦਿਆਂ ਪੰਜਾਬ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਤੇ ਗੋਰਖਪੁਰ ਵਿਚ ਰੇਡ ਮਾਰੀ ਗਈ।
ਛਾਪੇ ਦੌਰਾਨ ਪੰਜਾਬ ਪੁਲਿਸ ਵੱਲੋਂ ਇਕ ਅਗਵਾਕਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸ ਕੋਲੋਂ ਫਿਰੌਤੀ ਦੀ ਮੰਗੀ ਗਈ ਰਕਮ ਵਿਚੋਂ 50,000 ਰੁਪਏ ਬਰਾਮਦ ਕੀਤੇ ਗਏ ਹਨ। ਅਗਵਾ ਕੀਤੇ ਗਏ ਦੋਵੇਂ ਵਿਅਕਤੀਆਂ ਨੇ ਆਪਣੇ ਨਾਲ ਹੋਈ ਹੱਡਬੀਤੀ ਸੁਣਾਈ।
ਇਹ ਵੀ ਪੜ੍ਹੋ : ਸਟੂਡੈਂਟ ਵੀਜ਼ੇ ‘ਤੇ ਕੈਨੇਡਾ ਗਏ 22 ਸਾਲਾ ਨੌਜਵਾਨ ਦੀ ਹੋਈ ਮੌਤ, ਮਾਪਿਆਂ ਦਾ ਸੀ ਇਕੌਲਤਾ ਪੁੱਤਰ
ਅਗਵਾ ਕੀਤੇ ਗਏ ਹਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਨੌਕਰੀ ਤਾਂ ਨਹੀਂ ਦਿੱਤੀ ਗਈ ਸਗੋਂ ਇਕ ਕਮਰੇ ਵਿਚ ਬੰਦ ਕਰਕੇ ਉਨ੍ਹਾਂ ਦੀ ਕੁੱਟਮਾਰ ਕੀਤੀ ਜਾਂਦੀ ਸੀ। ਹਰਜੀਤ ਸਿੰਘ ਦੀ ਪਤਨੀ ਗੁਰਿੰਦਰਜੀਤ ਕੌਰ ਨੇ ਦੱਸਿਆ ਕਿ ਉਸਦੇ ਪਤੀ ਹਰਜੀਤ ਸਿੰਘ ਨੂੰ ਮਿੱਲ ‘ਚ ਫੋਰਮੈਨ ਦੀ ਨੌਕਰੀ ਦੀ ਗੱਲ ਆਖ ਕੇ ਬੁਲਾਇਆ ਗਿਆ ਸੀ। ਉਸਦਾ ਪਤੀ ਆਪਣੇ ਦੋਸਤ ਨਰਿੰਦਰ ਰਿੰਕੂ ਸਮੇਤ ਜਦੋਂ ਗੋਰਖਪੁਰ ਪੁੱਜੇ ਤਾਂ ਉਨ੍ਹਾਂ ਨੂੰ ਅਗਵਾ ਕਰ ਲਿਆ ਗਿਆ। ਲੱਖਾਂ ਰੁਪਏ ਦੀ ਫਿਰੌਤੀ ਮੰਗੀ ਗਈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਹੋਰ ਜਾਣਕਾਰੀ ਦਿੰਦਿਆਂ ਡੀਐਸਪੀ ਵਰਿਆਮ ਸਿੰਘ ਨੇ ਦੱਸਿਆ ਕਿ ਕਿ ਪੁਲਿਸ ਕੋਲ 11 ਨਵੰਬਰ ਨੂੰ ਸ਼ਿਕਾਇਤ ਆਈ ਸੀ ਤਾਂ ਪਰਚਾ ਦਰਜ ਕਰਕੇ ਟੀਮ ਬਿਹਾਰ ਭੇਜੀ ਗਈ। ਇੱਕ ਅਗਵਾਕਾਰ ਨੂੰ ਕਾਬੂ ਕੀਤਾ ਗਿਆ। ਜਿਸ ਕੋਲੋਂ ਫਿਰੌਤੀ ਦੀ ਕੁੱਲ ਰਕਮ 65 ਹਜ਼ਾਰ ‘ਚੋਂ 50 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ।