ਇੰਡੋਨੇਸ਼ੀਆ ਵਿਚ ਦੇਨਪਸਾਰ ਪੁਲਿਸ ਨੇ ਵਿਅਕਤੀ ਦੀ ਹੱਤਿਆ ਤੇ ਇਕ ਹੋਰ ਭਾਰਤੀ ਨਾਗਰਿਕ ‘ਤੇ ਹਮਲਾ ਕਰਨ ਦੇ ਦੋਸ਼ ਵਿਚ ਦੋ ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦੋਵਾਂ ਨੂੰ ਨਗੁਰਾਹ ਰਾਏ ਇੰਟਰਨੈਸ਼ਨਲ ਹਵਾਈ ਅੱਡੇ ‘ਤੇ ਫੜਿਆ ਗਿਆ। ਉਹ ਭਾਰਤ ਆ ਰਹੇ ਸਨ। ਦੂਜੇ ਪਾਸੇ ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਦੋਵੇਂ ਨੌਜਵਾਨਾਂ ਨੂੰ ਬੇਗੁਨਾਹ ਦੱਸਦੇ ਹੋਏ ਮਿਲਟਰੀ ਆਫ ਹੋਮ ਅਫੇਅਰ ਨੂੰ ਦਖਲ ਦੇਣ ਨੂੰ ਕਿਹਾ ਹੈ।
ਫੜੇ ਗਏ ਦੋਵੇਂ ਨੌਜਵਾਨਾਂ ਦੀ ਪਛਾਣ ਅੰਮ੍ਰਿਤਸਰ ਦੇ ਅਜਨਾਲਾ ਪਿੰਡ ਗਗੋਮਾਹਲ ਵਾਸੀ ਗੁਰਮੇਜ ਸਿੰਘ (21) ਤੇ ਪਿੰਡ ਮੋੜ ਵਾਸੀ ਅਜੇਪਾਲ ਸਿੰਘ (21) ਵਜੋਂ ਹੋਈ ਹੈ। ਇੰਡੋਨੇਸ਼ੀਆਈ ਪੁਲਿਸ ਦਾ ਕਹਿਣਾ ਹੈ ਕਿ ਦੋਵਾਂ ਨੇ ਸਨੂਰ ਕੌਹ ਦੇ ਤੁਕੜ ਬਿਲੋਕ ਵਿਚ 39 ਸਾਲਾ ਇੰਡੋਨੇਸ਼ੀਆਈ ਨਾਗਰਿਕ ਦੀ ਹੱਤਿਆ ਕਰ ਦਿਤੀ ਜਿਸ ਦੇ ਘਰ ਵਿਆਹ ਸੀ। ਦੋਵੇਂ ਮੁਲਜ਼ਮ 10 ਮਈ ਤੋਂ ਉਸ ਦੇ ਘਰ ‘ਤੇ ਹੀ ਰਹਿ ਰਹੇ ਸਨ।
ਬੀਤੇ ਸ਼ਨੀਵਾਰ ਨੂੰ ਆਸ-ਪਾਸ ਦੇ ਲੋਕਾਂ ਨੇ ਘਰ ਦੇ ਸਾਹਮਣੇ ਇਕ 40 ਸਾਲਾ ਭਾਰਤੀ ਨਾਗਰਿਕ ਨੂੰ ਖੂਨ ਨਾਲ ਲੱਥਪੱਥ ਦੇਖਿਆ। ਲੋਕ ਘਰ ਦੇਅੰਦਰ ਗਏ ਤਾਂ ਮ੍ਰਿਤਕ ਦੀ ਲਾਸ਼ ਪਈ ਸੀ। ਨਿਵਾਸੀਆਂ ਨੇ ਘਟਨਾ ਦੀ ਸੂਚਨਾ ਅਧਿਕਾਰੀਆਂ ਨੂੰ ਦਿੱਤੀ। ਪੁਲਿਸ ਨੇ ਕਈ ਘੰਟੇ ਬਾਅਦ ਇੰਟਰਨੈਸ਼ਨਲ ਏਅਰਪੋਰਟ ਤੋਂ ਸ਼ੱਕੀਆਂ ਨੂੰ ਫੜ ਲਿਆ।
ਇੰਡੋਨੇਸ਼ੀਆਈ ਪੁਲਿਸ ਮੁਖੀ ਬੰਬਾਂਗ ਯੁਗੋ ਪਾਮੁੰਗਕਾਲ ਦਾ ਕਹਿਣਾ ਹੈ ਕਿ ਅਜੇ ਵੀ ਘਟਨਾ ਦੇ ਮਕਸਦ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ੁਰੂਆਤੀ ਜਾਂਚ ਵਿਚ ਪਾਇਆ ਗਿਆ ਕਿ ਇਹ ਉਦੋਂ ਹੋਇਆ ਜਦੋਂ ਉਹ ਜੂਆ ਖੇਡ ਰਹੇ ਸਨ ਤੇ ਇਕ-ਦੂਜੇ ਦਾ ਮਜ਼ਾਕ ਉਡਾਉਣ ਲੱਗੇ। ਦੋਸ਼ੀ ਪਾਏ ਜਾਣ ‘ਤੇ ਉਨ੍ਹਾਂ ਨੂੰ 15 ਸਾਲ ਦੀ ਜੇਲ੍ਹ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਦੂਜੇ ਪਾਸੇ ਮਨਜਿੰਦਰ ਸਿੰਘ ਸਿਰਸਾ ਨੇ ਘਟਨਾ ਪਿੱਛੇ ਜਾਲਸਾਜ਼ ਏਜੰਟ ਨੂੰ ਕਾਰਨ ਦੱਸਿਆ ਹੈ। ਸਿਰਸਾ ਨੇ ਇਸ ਮਾਮਲੇ ਵਿਚ MHA ਨੂੰ ਦਖਲ ਦੇ ਕੇ ਜਾਂਚ ਕਰਨ ਤੇ ਦੋਵੇਂ ਨੌਜਵਾਨਾਂ ਨੂੰ ਛੁਡਵਾਉਣ ਦੀ ਅਪੀਲ ਕੀਤੀ ਹੈ। ਸਿਰਸਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਕ ਏਜੰਟ ਨੇ ਠੱਗ ਲਿਆ ਸੀ ਜੋ ਕਿ ਇਕ ਅਪਰਾਧੀ ਹੈ ਜਿਸ ਦੇ ਪਰਿਵਾਰ ‘ਤੇ ਪਹਿਲਾਂ ਤੋਂ ਹੀ ਇਸ ਤਰ੍ਹਾਂ ਦੇ ਧੋਖਾਦੇਹੀ ਦੇ ਮਾਮਲੇ ਦਰਜ ਹਨ।
ਇਹ ਵੀ ਪੜ੍ਹੋ : ‘…ਚੌਥੀ ਪਾਸ ਰਾਜਾ ਦਾ ਰਾਜਮਹਿਲ ਹਿਲ ਜਾਏਗਾ’- ਸਿਸੋਦੀਆ ਨੇ ਜੇਲ੍ਹ ‘ਚ ਕਵਿਤਾ ਲਿਖ ਕੇ ਵਿੰਨ੍ਹਿਆ PM ਮੋਦੀ ‘ਤੇ ਨਿਸ਼ਾਨਾ
ਫੜੇ ਗਏ ਦੋਵੇਂ ਪੰਜਾਬੀ ਨੌਜਵਾਨਾਂ ਨੂੰ 5 ਦਿਨਾਂ ਤੋਂ ਅਗਵਾ ਕੀਤਾ ਗਿਆ ਸੀ। ਜਕਾਰਤਾ ਵਿਚ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ। ਜਦੋਂ ਉਹ ਦੋਵੇਂ ਮੁਲਜ਼ਮਾਂ ਦੇ ਚੰਗੁਲ ਤੋਂ ਭੱਜੇ ਤਾਂ ਇੰਡੋਨੇਸ਼ੀਆਈ ਪੁਲਿਸ ਨੇ ਉਨ੍ਹਾਂ ਨੂੰ ਹੱਤਿਆ ਦੇ ਦੋਸ਼ ਵਿਚ ਗ੍ਰਿਫਤਾਰ ਕਰ ਲਿਆ ਹੈ। ਉਹ ਅਜਿਹੇ ਕਿਸੇ ਵੀ ਘਟਨਾ ਵਿਚ ਸ਼ਾਮਲ ਨਹੀਂ ਸਨ ਕਿਉਂਕਿ ਉਹ ਆਪਣੀ ਜਾਨ ਬਚਾਉਣ ਲਈ ਭੱਜ ਰਹੇ ਸਨ।
ਵੀਡੀਓ ਲਈ ਕਲਿੱਕ ਕਰੋ -: