ਨਿਊਜ਼ੀਲੈਂਡ ਵਿੱਚ ਦੋ ਸਿੱਖ ਟੋਅ ਟਰੱਕ ਡਰਾਈਵਰਾਂ ਨੇ ਆਪਣੇ ਸਾਬਕਾ ਬੌਸ ਵਿਰੁੱਧ ਮਨੁੱਖੀ ਅਧਿਕਾਰ ਕਮਿਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਜਿਸ ਨੇ ਆਪਣਏ ਮੈਨੇਜਰ ਵੱਲੋਂ ਦੋਵੇਂ ਸਿੱਖਾਂ ਨਾਲ ਨਸਲੀ ਦੁਰਵਿਵਹਾਰ ਦੇ ਵਿਰੁੱਧ ਕਾਰਵਾਈ ਕੋਈ ਕਾਰਵਾਈ ਨਹੀਂ ਕੀਤੀ। ਮੈਨੇਜਰ ਨੇ ਸਾਰੇ ਸਿੱਖਾਂ ਨੂੰ “ਅੱਤਵਾਦੀ” ਕਿਹਾ ਸੀ।
ਰਿਪੋਰਟ ਮੁਤਾਬਕ ਰਮਿੰਦਰ ਸਿੰਘ ਅਤੇ ਸੁਮਿਤ ਨੰਦਪੁਰੀ ਦੱਖਣੀ ਡਿਸਟ੍ਰਿਕਟ ਟੋਇੰਗ ਦੇ ਸਾਬਕਾ ਕਰਮਚਾਰੀ ਸਨ। ਉਨ੍ਹਾਂ ਨੇ ਪਿਛਲੇ ਸਾਲ ਇੱਕ ਮੈਨੇਜਰ ਵੱਲੋਂ ਕਥਿਤ ਨਸਲੀ ਦੁਰਵਿਵਹਾਰ ਮਗਰੋਂ ਅਸਤੀਫਾ ਦੇ ਦਿੱਤਾ ਸੀ ਕਿਉਂਕਿ ਕੰਪਨੀ ਦੇ ਮਾਲਕ ਪੈਮ ਵਾਟਸਨ ਵੱਲੋਂ ਇਸ ‘ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਮਾਫੀ ਮੰਗੀ ਗਈ।
ਇੱਕ ਨਵੇਂ ਮੈਨੇਜਰ ਨੇ ਕਥਿਤ ਤੌਰ ‘ਤੇ ਸਿੰਘ ਨੂੰ ਕਿਹਾ ਕਿ “ਸਾਰੇ ਸਿੱਖ ਅੱਤਵਾਦੀ ਹਨ”, ਅਤੇ ਅਗਲੀ ਵਾਰ ਇੱਕ ਸਾਥੀ ਨਾਲ ਨੰਦਪੁਰੀ ਵੱਲੋਂ ਚਰਚਾ ਕੀਤੀ ਜਾ ਰਹੀ ਸੀ, ਜਿਸ ਨੂੰ ਆ ਕੇ ਇਸ ਮੈਨੇਜਰ ਨੇ ਰੋਕ ਦਿੱਤਾ ਅਤੇ ਸਿੱਖ ਭਾਈਚਾਰੇ ਵਿਰੁੱਧ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ। ਨਸਲੀ ਬਦਸਲੂਕੀ ਤੋਂ ਬਾਅਦ ਦੋਵਾਂ ਸਿੰਘਾਂ ਨੇ ਵਾਟਸਨ ਨੂੰ ਸ਼ਿਕਾਇਤ ਕੀਤੀ ਅਤੇ ਅਖੀਰ ਉਥੋਂ ਨੌਕਰੀ ਛੱਡ ਦਿੱਤੀ ਕਿਉਂਕਿ ਉਨ੍ਹਾਂ ਨੂੰ ਲੱਗਾ ਕਿ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਦੋਵਾਂ ਨੂੰ ਨੌਕਰੀ ਛੱਡਣ ਤੋਂ ਬਾਅਦ ਮਾਲਕ ਤੋਂ ਕੋਈ ਮੁਆਫੀ ਨਹੀਂ ਮਿਲੀ ਅਤੇ ਇਸ ਦੀ ਬਜਾਏ ਪੁੱਛਗਿੱਛ ਕੀਤੀ ਗਈ ਕਿ ਕੀ ਉਨ੍ਹਾਂ ਨੇ ਬ੍ਰਿਟਿਸ਼ ਮਹਾਰਾਣੀ ਐਲਿਜ਼ਾਬੈਥ-II ਦੀ ਮੌਤ ਦਾ ਜਸ਼ਨ ਮਨਾਇਆ ਸੀ।
ਦੋਵਾਂ ਨੇ ਮਨੁੱਖੀ ਅਧਿਕਾਰ ਕਮਿਸ਼ਨ (ਐਚਆਰਸੀ) ਵਿੱਚ ਸ਼ਿਕਾਇਤ ਦਰਜ ਕਰਵਾਈ, ਜੋ ਇਸ ਮਹੀਨੇ ਸੁਣਵਾਈ ਕਰੇਗਾ। ਰਿਪੋਰਟ ਵਿੱਚ ਵੀਰਵਾਰ ਨੂੰ ਕਿਹਾ ਗਿਆ ਹੈ ਕਿ ਜੇ HRC ਸਿੱਟਾ ਕੱਢਣ ਵਿੱਚ ਅਸਫਲ ਰਹਿੰਦੀ ਹੈ ਤਾਂ ਸ਼ਿਕਾਇਤ ਨੂੰ ਮਨੁੱਖੀ ਅਧਿਕਾਰ ਸਮੀਖਿਆ ਟ੍ਰਿਬਿਊਨਲ ਕੋਲ ਭੇਜਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : NOC ਦਿਵਾਉਣ ਦੇ ਬਦਲੇ 8,000 ਦੀ ਰਿਸ਼ਵਤ ਮੰਗ ਫਸਿਆ MC ਕਲਰਕ, ਹੋਇਆ ਗ੍ਰਿਫ਼ਤਾਰ
ਸਿੰਘ ਨੇ ਕੰਪਨੀ ਲਈ ਢਾਈ ਸਾਲਾਂ ਤੱਕ ਕੰਮ ਕੀਤਾ। ਉਸ ਨੇ ਕਿਹਾ ਕਿ ਦੋਵੇਂ ਵਿਅਕਤੀ ਸਾਫ਼-ਸੁਥਰੇ ਰਿਕਾਰਡ ਵਾਲੇ ਨਿਊਜ਼ੀਲੈਂਡ ਦੇ ਨਾਗਰਿਕ ਸਨ ਪਰ ਉਨ੍ਹਾਂ ਨੂੰ ਅਪਰਾਧੀ ਵਰਗਾ ਮਹਿਸੂਸ ਕਰਵਾਇਆ ਗਿਆ ਸੀ। ਰਿਪੋਰਟ ਵਿਚ ਉਸ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ, ਇਹ ਉਨ੍ਹਾਂ ਨੂੰ ਆਪਣੇ ਮੂੰਹ ‘ਤੇ ਥੱਪੜ ਵਾਂਗ ਮਹਿਸੂਸ ਹੋਇਆ।
ਉਸ ਨੇ ਅੱਗੇ ਕਿਹਾ ਕਿ “ਕੰਪਨੀ ਨੇ ਮਾਫੀ ਨਹੀਂ ਮੰਗੀ ਹੈ, ਅਤੇ ਨਾ ਹੀ ਮੈਨੇਜਰ ਨੇ। ਇਸ ਨੇ ਮੈਨੂੰ ਮਾਨਸਿਕ ਅਤੇ ਭਾਵਨਾਤਮਕ ਤੌਰ ‘ਤੇ ਦੁਖੀ ਕੀਤਾ ਹੈ। ਕੰਪਨੀ ਲਈ ਪੰਜ ਸਾਲ ਤੋਂ ਵੱਧ ਸਮੇਂ ਤੱਕ ਕੰਮ ਕਰਨ ਵਾਲੇ ਨੰਦਪੁਰੀ ਨੇ ਕਿਹਾ ਕਿ ਉਸ ਨੇ ਨਸਲਵਾਦ ਦੀ ਇਹ ਪੰਜਵੀਂ ਘਟਨਾ ਦਾ ਤਜਰਬਾ ਇਥੇ ਕੀਤਾ ਹੈ।
ਸੁਪਰੀਮ ਸਿੱਖ ਸੋਸਾਇਟੀ ਦੇ ਦਲਜੀਤ ਸਿੰਘ, ਕਮਿਸ਼ਨ ਵਿੱਚ ਸਿੰਘਾਂ ਦੀ ਨੁਮਾਇੰਦਗੀ ਕਰਦੇ ਹੋਏ ਕਿਹਾ ਕਿ ਇਹ ਮਾਮਲਾ ਬਹੁਤ ਪਰੇਸ਼ਾਨ ਕਰਨ ਵਾਲਾ ਸੀ। ਸਿੰਘ ਨੇ ਰਿਪੋਰਟ ਵਿੱਚ ਕਿਹਾ ਕਿ ਇਹ ਸਾਡੇ ਲਈ ਇੱਕ ਸਦਮਾ ਸੀ ਕਿ ਨਿਊਜ਼ੀਲੈਂਡ ਵਿੱਚ ਕੋਈ ਵੀ ਇਹ ਕਹੇਗਾ ਕਿ ਸਿੱਖ ਅੱਤਵਾਦੀ ਹਨ। ਇਹ ਮੰਨਿਆ ਨਹੀਂ ਜਾ ਸਕਦਾ, ਅਤੇ ਉਹ ਬਹੁਤ ਨਾਰਾਜ਼ ਹਨ।
ਵੀਡੀਓ ਲਈ ਕਲਿੱਕ ਕਰੋ -: