ਪਟਿਆਲਾ ਦੇ ਡਿਪਟੀ ਕਮਿਸ਼ਨਰ ਵੱਲੋਂ ਭਾਖੜਾ ਤੇ ਹੋਰ ਛੋਟੀਆਂ-ਮੋਟੀਆਂ ਨਹਿਰਾਂ ਵਿੱਚ ਨਹਾਉਣ ‘ਤੇ ਪਾਬੰਦੀ ਲਗਾਈ ਗਈ ਹੈ ਪਰ ਇਸ ਦੇ ਬਾਵਜੂਦ ਕੁਝ ਨੌਜਵਾਨ ਇਸ ਤੋਂ ਬਾਜ਼ ਨਹੀਂ ਆ ਰਹੇ ਤੇ ਮੰਦਭਾਗੀ ਘਟਨਾਵਾਂ ਵਾਪਰ ਰਹੀਆਂ ਹਨ।
ਅਜਿਹੀ ਹੀ ਇੱਕ ਘਟਨਾ ਅੱਜ ਫਿਰ ਤੋਂ ਵਾਪਰੀ ਜਦੋਂ ਭਾਖੜਾ ਨਹਿਰ ਵਿਚ ਪਿੰਡ ਭੁਨਰਹੇੜੀ ਦੇ ਦੋ ਨੌਜਵਾਨ ਨਹਿਰ ਵਿਚ ਰੁੜ੍ਹ ਗਏ। ਦੋਵੇਂ ਨੌਜਵਾਨਾਂ ਦਾ ਨਾਂ ਸਾਹਿਲ ਦੱਸਿਆ ਜਾ ਰਿਹਾ ਹੈ ਤੇ ਉਹ 12ਵੀਂ ਦੇ ਵਿਦਿਆਰਥੀ ਹਨ। ਜਿਵੇਂ ਹੀ ਨੌਜਵਾਨਾਂ ਦੇ ਰੁੜ੍ਹਨ ਦੀ ਖਬਰ ਮਿਲੀ, ਪ੍ਰਸ਼ਾਸਨ ਵੱਲੋਂ ਗੋਤਾਖੋਰਾਂ ਦੀ ਮਦਦ ਨਾਲ ਮੁੰਡਿਆਂ ਨੂੰ ਲੱਭਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਗਈ ਹੈ।
ਤ੍ਰਾਸਦੀ ਹੈ ਕਿ ਪੰਜਾਬ ਸਰਕਾਰ ਦੁਆਰਾ ਨਹਿਰ ‘ਚ ਨਹਾਉਣ ‘ਤੇ ਪਾਬੰਦੀ ਹੈ, ਪਰ ਫਿਰ ਵੀ ਨੌਜਵਾਨ ਤੇ ਬੱਚੇ ਆਪਣੀ ਜਾਨ ਜ਼ੋਖਿਮ ‘ਚ ਪਾ ਕੇ ਭਾਖੜਾ ਨਹਿਰ ‘ਚ ਪੁਲ਼ ਤੋਂ ਛਾਲਾਂ ਮਾਰਦੇ ਆਮ ਵੇਖੇ ਜਾ ਸਕਦੇ ਸਨ। ਪ੍ਰਸ਼ਾਸਨ ਦੀ ਲੋਕਾਂ ਨੂੰ ਅਪੀਲ ਕਿ ਹੈ ਉਹ ਆਪਣੇ ਬੱਚਿਆਂ ਦਾ ਧਿਆਨ ਰੱਖਣ ਖ਼ਿਆਲ ਤਾਂ ਜੋ ਉਹ ਨਹਿਰਾਂ ‘ਚ ਨਹਾਉਣ ਲਈ ਨਾ ਜਾਣ।
ਨੌਜਵਾਨਾਂ ਦੇ ਰੁੜ੍ਹਨ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਗੰਡਾ ਖੇੜੀ ਦੇ ਨਜ਼ਦੀਕ ਭਾਖੜਾ ਦੀ ਨਰਵਾਣਾ ਬਰਾਂਚ ਵਿੱਚ ਵੀ 2 ਦੇ ਵਿਦਿਆਰਥੀ ਡੁੱਬ ਗਏ ਸਨ। ਦੋਵੇਂ ਬੱਚੇ ਸਕੂਲ ਤੋਂ ਪੇਪਰ ਦੇ ਕੇ ਵਾਪਸ ਆ ਰਹੇ ਸਨ ਕਿ ਭਾਖੜਾ ਕਨਾਲ ਵਿੱਚ ਨਹਾਉਣ ਲੱਗੇ ਜਿਥੇ ਦੋਵਾਂ ਦੀ ਡੁੱਬਣ ਕਾਰਨ ਮੌਤ ਹੋ ਗਈ ਸੀ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਦੱਸ ਦਈਏ ਕਿ ਪੰਜਾਬ ਦੇ ਵਿੱਚ ਝੋਨੇ ਦੀ ਲਵਾਈ ਦਾ ਸੀਜ਼ਨ ਸ਼ੁਰੂ ਹੋਨ ਵਾਲਾ ਹੈ। ਜਿਸ ਕਰਕੇ ਨਹਿਰਾਂ ਵਿੱਚ ਕਾਫੀ ਪਾਣੀ ਛੱਡਿਆ ਗਿਆ ਹੈ ਤੇ ਨਹਿਰਾਂ ਪੂਰੀ ਤਰ੍ਹਾਂ ਭਰੀਆਂ ਹੋਈਆਂ ਹਨ। ਇਸ ਭੱਖਦੀ ਗਰਮੀ ‘ਚ ਨੌਜਵਾਨ ਤੇ ਬੱਚੇ ਖੁੱਲ੍ਹੇ ਅਤੇ ਠੰਢੇ ਪਾਣੀ ‘ਚ ਨਹਾਉਣ ਲਈ ਨਹਿਰਾਂ ਦਾ ਰੁਖ਼ ਕਰ ਰਹੇ ਹਨ।